ਮੁੰਬਈ- ਇੰਡੀਅਨ ਹੋਵੇ ਜਾਂ ਵੈਸਟਰਨ ਡ੍ਰੈੱਸ ਮੁਟਿਆਰਾਂ ਅਤੇ ਔਰਤਾਂ ਜੈਪੁਰੀ ਡਿਜ਼ਾਈਨ ਦੀ ਡ੍ਰੈੱਸ ਪਹਿਨਣਾ ਬਹੁਤ ਪਸੰਦ ਕਰਦੀਆਂ ਹਨ। ਇਹੀ ਕਾਰਨ ਹੈ ਕਿ ਜਿੱਥੇ ਇੰਡੀਅਨ ਡ੍ਰੈੱਸਾਂ ’ਚ ਮੁਟਿਆਰਾਂ ਅਤੇ ਔਰਤਾਂ ਨੂੰ ਜੈਪੁਰੀ ਸੂਟ, ਲਹਿੰਗਾ-ਚੋਲੀ ਅਤੇ ਸਾੜ੍ਹੀ ’ਚ ਵੇਖਿਆ ਜਾ ਸਕਦਾ ਹੈ, ਉੱਥੇ ਹੀ ਵੈਸਟਰਨ ਡ੍ਰੈੱਸ ’ਚ ਵੀ ਮੁਟਿਆਰਾਂ ਨੂੰ ਟਾਪ, ਫ੍ਰਾਕ-ਟਾਪ, ਕੁੜਤੀ-ਟਾਪ, ਕ੍ਰਾਪ-ਟਾਪ ਆਦਿ ਪਸੰਦ ਆ ਰਹੇ ਹਨ। ਖਾਸ ਕਰ ਕੇ ਗਰਮੀਆਂ ਦੇ ਮੌਸਮ ’ਚ ਜੈਪੁਰੀ ਟਾਪ ਮੁਟਿਆਰਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ।
ਮਾਰਕੀਟ ’ਚ ਜੈਪੁਰੀ ਟਾਪ ਕਈ ਡਿਜ਼ਾਈਨਾਂ ਤੇ ਪੈਟਰਨਾਂ ’ਚ ਉਪਲੱਬਧ ਹਨ, ਜਿਨ੍ਹਾਂ ਨੂੰ ਮੁਟਿਆਰਾਂ ਬਹੁਤ ਖੁਸ਼ੀ ਨਾਲ ਖਰੀਦ ਰਹੀਆਂ ਹਨ। ਇਨ੍ਹਾਂ ’ਚ ਮੁਟਿਆਰਾਂ ਨੂੰ ਸ਼ਾਰਟ-ਕੁੜਤੀ, ਸ਼ਾਰਟ ਫ੍ਰਾਕ-ਟਾਪ, ਕ੍ਰਾਪ-ਟਾਪ ਅਤੇ ਅੰਬ੍ਰੇਲਾ-ਟਾਪ ਆਦਿ ਪਹਿਨੇ ਵੇਖਿਆ ਜਾ ਸਕਦਾ ਹੈ। ਇਨ੍ਹਾਂ ਟਾਪਸ ਨੂੰ ਮੁਟਿਆਰਾਂ ਜੀਨਸ ਤੋਂ ਲੈ ਕੇ ਫਾਰਮਲ ਪੈਂਟ, ਪਲਾਜੋ ਪੈਂਟ, ਪਲੇਅਰ ਤੇ ਲਾਂਗ ਸਕਰਟ ਦੇ ਨਾਲ ਵੀ ਕੈਰੀ ਕਰ ਰਹੀਆਂ ਹਨ।
ਇਸ ਦੇ ਨਾਲ ਹੀ ਕੁਝ ਮੁਟਿਆਰਾਂ ਸ਼ਾਰਟ ਫ੍ਰਾਕ-ਟਾਪ ਨੂੰ ਸ਼ਾਰਟ ਡ੍ਰੈੱਸ ਵਾਂਗ ਵੀ ਸਟਾਈਲ ਕਰ ਰਹੀਆਂ ਹਨ ਤੇ ਇਹ ਉਨ੍ਹਾਂ ਦੀ ਲੁਕ ਨੂੰ ਆਕਰਸ਼ਕ ਬਣਾ ਰਹੇ ਹਨ। ਜੈਪੁਰੀ ਟਾਪ ਹੋਰ ਟਾਪਸ ਨਾਲੋਂ ਜ਼ਿਆਦਾ ਸੁੰਦਰ ਤੇ ਆਕਰਸ਼ਕ ਹੁੰਦੇ ਹਨ। ਇਨ੍ਹਾਂ ਦਾ ਜੈਪੁਰੀ ਲੁਕ ਹੀ ਇਨ੍ਹਾਂ ਨੂੰ ਦੂਜੇ ਟਾਪਸ ਤੋਂ ਵੱਖਰਾ ਅਤੇ ਸੁੰਦਰ ਬਣਾਉਂਦਾ ਹੈ। ਮੁਟਿਆਰਾਂ ਇਨ੍ਹਾਂ ਨੂੰ ਵੱਖ-ਵੱਖ ਮੌਕਿਆਂ ’ਤੇ ਪਹਿਨਣਾ ਪਸੰਦ ਕਰ ਰਹੀਆਂ ਹਨ। ਇਹ ਆਊਟਿੰਗ ਦੌਰਾਨ ਮੁਟਿਆਰਾਂ ਨੂੰ ਬਹੁਤ ਕੂਲ ਲੁਕ ਦਿੰਦੇ ਹਨ। ਦਫ਼ਤਰ ਤੇ ਮੀਟਿੰਗਾਂ ਦੌਰਾਨ ਜੈਪੁਰੀ ਟਾਪਸ ਮੁਟਿਆਰਾਂ ਨੂੰ ਪ੍ਰੋਫੈਸ਼ਨਲ ਦਿਖਾਉਂਦੇ ਹਨ। ਫੈਮਿਲੀ ਫੰਕਸ਼ਨ ਦੇ ਦੌਰਾਨ ਜੈਪੁਰੀ ਟਾਪਸ ਮੁਟਿਆਰਾਂ ਨੂੰ ਵਿਲੱਖਣ ਲੁਕ ਦਿੰਦੇ ਹਨ। ਇਹ ਕਈ ਡਿਜ਼ਾਈਨਾਂ ’ਚ ਆਉਂਦੇ ਹਨ।
ਕੁਝ ਟਾਪ ਸਲੀਵਲੈੱਸ, ਹਾਫ ਸਲੀਵਜ਼ ਤੇ ਕੁਝ ਫੁੱਲ ਸਲੀਵਜ਼ ਨਾਲ ਅੰਬ੍ਰੇਲਾ ਡਿਜ਼ਾਈਨ ’ਚ ਉਪਲੱਬਧ ਹਨ। ਇਨ੍ਹਾਂ ਨਾਲ ਮੁਟਿਆਰਾਂ ਆਪਣੀ ਲੁਕ ਨੂੰ ਹੋਰ ਵੀ ਸੁੰਦਰ ਬਣਾਉਣ ਲਈ ਵੱਖ-ਵੱਖ ਤਰ੍ਹਾਂ ਦੀ ਅਕਸੈੱਸਰੀਜ਼ ਨੂੰ ਸਟਾਈਲ ਕਰਦੀਆਂ ਹਨ, ਜਿਵੇਂ ਕਿ ਕੁਝ ਮੁਟਿਆਰਾਂ ਨੂੰ ਇਸ ਦੇ ਨਾਲ ਮੈਚਿੰਗ ਜਾਂ ਮਲਟੀ-ਕਲਰਡ ਹੇਅਰ ਰਬੜ, ਬ੍ਰੈਸਲੇਟ, ਈਅਰਰਿੰਗਸ ਆਦਿ ਕੈਰੀ ਕੀਤੇ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਕੁਝ ਮੁਟਿਆਰਾਂ ਇਨ੍ਹਾਂ ਨਾਲ ਮਲਟੀ ਕਲਰ ਪਰਸ ਜਾਂ ਸਲਿੰਗ ਬੈਗ ਨੂੰ ਵੀ ਸਟਾਈਲ ਕਰ ਰਹੀਆਂ ਹਨ। ਫੁੱਟਵੀਅਰ ’ਚ ਮੁਟਿਆਰਾਂ ਮਲਟੀ ਕਲਰ ਦੇ ਡਿਜ਼ਾਈਨ ਦੀਆਂ ਜੁੱਤੀਆਂ, ਬੈਲੀ, ਫਲੈਟ ਸੈਂਡਲ ਆਦਿ ਨੂੰ ਪਹਿਨਣਾ ਪਸੰਦ ਕਰ ਰਹੀਆਂ ਹਨ।
ਹੈਂ...! ਗੋਰੀ ਹੋਣ ਲਈ ਔਰਤ ਨੇ ਕੀਤਾ ਕੁਝ ਅਜਿਹਾ ਕਿ ਸੁੱਤੀ ਪਈ ਦੀ ਟੁੱਟ ਗਈ ਹੱਡੀ
NEXT STORY