ਮੁੰਬਈ— ਦਸੰਬਰ ਅਤੇ ਜਨਵਰੀ ਦੇ ਮਹੀਨੇ ਕੜਾਕੇ ਦੀ ਠੰਡ ਪੈਂਦੀ ਹੈ। ਕਸ਼ਮੀਰ, ਸ਼ਿਮਲਾ, ਮਨਾਲੀ ਵਰਗੀਆਂ ਜਗ੍ਹਾਂ 'ਤੇ ਇਸ ਮਹੀਨੇ ਬਹੁਤ ਜ਼ਿਆਦਾ ਬਰਫ ਪੈਂਦੀ ਹੈ। ਕਈ ਲੋਕ ਇੱਥੇ ਬਰਫਬਾਰੀ ਨੂੰ ਦੇਖਣ ਲਈ ਆਉਂਦੇ ਹਨ। ਇਸ ਮਹੀਨੇ 'ਚ ਤਾਪਮਾਨ ਮਾਇਨਸ ਰਹਿੰਦਾ ਹੈ, ਜਿਸ ਕਾਰਨ ਬਹੁਤ ਠੰਢ ਹੁੰਦੀ ਹੈ। ਆਓ ਜਾਣਦੇ ਹਾਂ ਇਕ ਇਸ ਤਰ੍ਹਾਂ ਦੀ ਜਗ੍ਹਾ ਦੇ ਬਾਰੇ ਜਿੱਥੇ ਤਾਪਮਾਨ ਮਾਇਨਸ 71 ਡਿਗਰੀ ਰਹਿੰਦਾ ਹੈ। ਜ਼ਿਆਦਾ ਠੰਢ ਹੋਣ ਕਾਰਨ ਵੀ ਲੋਕ ਇੱਥੇ ਰਹਿਣਾ ਪਸੰਦ ਕਰਦੇ ਹਨ।
ਅਸੀਂ ਗੱਲ ਕਰ ਰਹੇ ਹਾਂ ਰੂਸ ਦੇ ਪਿੰਡ ਓਯਮਯਕੋਂ ਦੀ। ਇਸ ਜਗ੍ਹਾ ਨੂੰ ਸਭ ਤੋਂ ਠੰਡੀ ਜਗ੍ਹਾ ਮੰਨਿਆ ਜਾਂਦਾ ਹੈ। ਇਹ ਪਿੰਡ 'ਪੋਲ ਆਫ ਕੋਲਡ' ਨਾਮ ਦੇ ਨਾਲ ਜਾਂਣਿਆ ਜਾਂਦਾ ਹੈ। ਇੱਥੇ ਔਸਤ ਤਾਪਮਾਨ ਮਾਇਨਸ 50 ਡਿਗਰੀ ਰਹਿੰਦਾ ਹੈ, ਜੋ ਕਿ ਮਾਇਨਸ 71 ਡਿਗਰੀ ਤਕ ਪਹੁੰਚ ਜਾਂਦਾ ਹੈ। ਇਹ ਇਕ ਛੋਟਾ ਪਿੰਡ ਹੈ, ਜਿਸ 'ਚ 500 ਲੋਕ ਰਹਿੰਦੇ ਹਨ। ਇੱਥੇ ਠੰਡ ਤੋਂ ਬਚਣ ਲਈ ਲੋਕ ਹਿਰਨ ਅਤੇ ਘੋੜੇ ਦਾ ਮਾਸ ਖਾਂਦੇ ਹਨ। ਲੋਕ ਵਧੀਆ ਭੋਜਨ ਖਾਂਦੇ ਹਨ ਤਾਂ ਜੋ ਉਨ੍ਹਾਂ ਨੂੰ ਕੋਈ ਵੀ ਬੀਮਾਰੀ ਨਾ ਲੱਗ ਸਕੇ।
ਪਰ ਜਦੋਂ ਕਿਸੇ ਦੀ ਮੌਤ ਹੁੰਦੀ ਹੈ ਤਾਂ ਉਸ ਦੇ ਸਰੀਰ ਨੂੰ ਦਫਨਾਉਣ ਲਈ 3 ਦਿਨ ਦਾ ਸਮਾਂ ਲੱਗ ਜਾਂਦਾ ਹੈ ਕਿਉਂਕਿ ਜ਼ਮੀਨ 'ਤੇ ਪਹੁੰਚਣਾ ਮੁਸ਼ਕਿਲ ਹੁੰਦਾ ਹੈ। ਸਰੀਰ ਨੂੰ ਦਫਨਾਉਣ ਦੇ ਲਈ ਕੋਲਿਆਂ ਦੇ ਨਾਲ ਜ਼ਮੀਨ ਦੀ ਉਪਰਲੀ ਬਰਫ ਨੂੰ ਪਿਘਲਾਇਆ ਜਾਂਦਾ ਹੈ। ਫਿਰ ਟੋਆ ਪੱਟਕੇ ਸਰੀਰ ਨੂੰ ਦਫਨਾਇਆ ਜਾਂਦਾ ਹੈ। ਠੰਡ ਦੇ ਕਾਰਨ ਲੋਕਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਸੀ ਤੁਹਾਨੂੰ ਇਸ ਪਿੰਡ ਦੀਆਂ ਕੁਝ ਸੁੰਦਰ ਤਸਵੀਰਾਂ ਦਿਖਾਉਣ ਜਾ ਰਹੇ ਹਾਂ, ਜਿੰਨ੍ਹਾਂ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇੱਥੇ ਕਿੰਨੀ ਠੰਡ ਹੈ।
ਇੱਥੇ ਬਿਨ੍ਹਾਂ ਪੱਖੇ ਹੀ, ਗਰਮੀ 'ਚ ਵੀ ਲੱਗਦੀ ਹੈ ਸਰਦੀ
NEXT STORY