ਮੁੰਬਈ- ਇੰਡੀਅਨ ਡ੍ਰੈਸਿਜ਼ ’ਚ ਔਰਤਾਂ ਅਤੇ ਮੁਟਿਆਰਾਂ ਨੂੰ ਸਭ ਤੋਂ ਜ਼ਿਆਦਾ ਸਾੜ੍ਹੀ ਪਹਿਨਣਾ ਪਸੰਦ ਹੁੰਦਾ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਕਈ ਮੌਕਿਆਂ ’ਤੇ ਸਾੜ੍ਹੀ ਪਹਿਨੇ ਵੇਖਿਆ ਜਾ ਸਕਦਾ ਹੈ। ਆਪਣੀ ਲੁਕ ਖੂਬਸੂਰਤ ਅਤੇ ਸਟਾਈਲਿਸ਼ ਬਣਾਉਣ ਲਈ ਮੁਟਿਆਰਾਂ ਅਤੇ ਔਰਤਾਂ ਸਾੜ੍ਹੀ ਦੇ ਨਾਲ ਵੱਖ-ਵੱਖ ਤਰ੍ਹਾਂ ਦੇ ਡਿਜ਼ਾਈਨਰ ਬਲਾਊਜ਼ ਵੀਅਰ ਕਰ ਰਹੀਆਂ ਹਨ।
ਇਨ੍ਹੀਂ ਦਿਨੀਂ ਕਾਲਰ ਡਿਜ਼ਾਈਨ ਵਾਲੇ ਬਲਾਊਜ਼ ਕਾਫ਼ੀ ਟ੍ਰੈਂਡ ’ਚ ਹਨ। ਇਹ ਮੁਟਿਆਰਾਂ ਨੂੰ ਕਾਫ਼ੀ ਸਟਾਈਲਿਸ਼ ਅਤੇ ਫਾਰਮਲ ਲੁਕ ਦਿੰਦੇ ਹਨ। ਸਾੜ੍ਹੀ ਦੇ ਨਾਲ ਇਸ ਤਰ੍ਹਾਂ ਦੇ ਬਲਾਊਜ਼ ਦਫਤਰ ਜਾਣ ਵਾਲੀਆਂ ਮੁਟਿਆਰਾਂ ਲਈ ਦੀ ਪਹਿਲੀ ਪਸੰਦ ਬਣੇ ਹੋਏ ਹਨ। ਇਹ ਬਲਾਊਜ਼ ਕਲਾਸਿਕ ਕਾਲਰ, ਪੁਆਇੰਟ ਕਾਲਰ, ਸ਼ਾਲ ਕਾਲਰ, ਬੈਂਡ ਕਾਲਰ, ਹਾਫ ਕਾਲਰ ਆਦਿ ਡਿਜ਼ਾਈਨ ’ਚ ਵੇਖੇ ਜਾ ਸਕਦੇ ਹਨ। ਸ਼ਾਲ ਕਾਲਰ ਬਲਾਊਜ਼ ਇਕ ਲੋਕਪ੍ਰਿਯ ਡਿਜ਼ਾਈਨ ਹੈ, ਜੋ ਆਰਾਮਦਾਇਕ ਅਤੇ ਸਟਾਈਲਿਸ਼ ਹੁੰਦਾ ਹੈ। ਪੁਆਇੰਟ ਕਾਲਰ ਬਲਾਊਜ਼ ਨਾਲ ਮੁਟਿਆਰਾਂ ਨੂੰ ਫਾਰਮਲ ਅਤੇ ਸਟਾਈਲਿਸ਼ ਲੁਕ ਮਿਲਦਾ ਹੈ। ਬੈਂਡ ਕਾਲਰ ਬਲਾਊਜ਼ ਇਕ ਸਿੰਪਲ ਅਤੇ ਸਟਾਈਲਿਸ਼ ਡਿਜ਼ਾਈਨ ਹੈ, ਜੋ ਵੱਖ-ਵੱਖ ਮੌਕਿਆਂ ’ਤੇ ਪਾਇਆ ਜਾ ਸਕਦਾ ਹੈ।
ਕਾਲਰ ਵਾਲੇ ਬਲਾਊਜ਼ ਕਾਟਨ, ਰੇਸ਼ਮ, ਪਾਲਿਸਟਰ ਆਦਿ ਕੱਪੜੇ ’ਚ ਆਉਂਦੇ ਹਨ। ਇਹ ਕਾਲਰ ਵਾਲੇ ਡਿਜ਼ਾਈਨਰ ਬਲਾਊਜ਼ ’ਚ ਆਕਰਸ਼ਕ ਪੈਟਰਨ ਜਿਵੇਂ ਕਿ ਫੁੱਲ, ਪੱਤੀਆਂ ਆਦਿ ਬਣੀਆਂ ਹੁੰਦੀਆਂ ਹਨ। ਇਨ੍ਹਾਂ ’ਚ ਵਿਸ਼ੇਸ਼ ਕੱਟਸ ਅਤੇ ਸਿਲਹੂਟ ਦਿੱਤੇ ਹੁੰਦੇ ਹਨ, ਜੋ ਇਨ੍ਹਾਂ ਨੂੰ ਜ਼ਿਆਦਾ ਸਟਾਈਲਿਸ਼ ਬਣਾਉਂਦੇ ਹਨ। ਕਾਲਰ ਵਾਲੇ ਬਲਾਊਜ਼ ਨੂੰ ਕਾਟਨ ਸਾੜ੍ਹੀ ਨਾਲ ਪਹਿਨਣ ਨਾਲ ਇਕ ਆਰਾਮਦਾਇਕ ਅਤੇ ਸਟਾਈਲਿਸ਼ ਲੁਕ ਮਿਲਦਾ ਹੈ। ਸਿਲਕ ਸਾੜ੍ਹੀ ਨਾਲ ਇਹ ਬਲਾਊਜ਼ ਫਾਰਮਲ ਅਤੇ ਆਕਰਸ਼ਕ ਲੁਕ ਦਿੰਦੇ ਹਨ। ਜਾਰਜੇਟ ਸਾੜ੍ਹੀ ਨਾਲ ਵੀ ਇਹ ਮੁਟਿਆਰਾਂ ਨੂੰ ਕਾਫ਼ੀ ਸਟਾਈਲਿਸ਼ ਦਿਖਾਂਦੇ ਹਨ। ਸ਼ਿਫਾਨ ਸਾੜ੍ਹੀ ਨਾਲ ਇਸ ਤਰ੍ਹਾਂ ਦੇ ਬਲਾਊਜ਼ ਮੁਟਿਆਰਾਂ ਅਤੇ ਔਰਤਾਂ ਨੂੰ ਫੈਂਸੀ ਲੁਕ ਦਿੰਦੇ ਹਨ।
ਮੁਟਿਆਰਾਂ ਆਪਣੀ ਲੁਕ ਨੂੰ ਡਿਫਰੈਂਟ ਅਤੇ ਅਟਰੈਕਟਿਵ ਬਣਾਉਣ ਲਈ ਪਲੇਨ ਸਾੜ੍ਹੀ ਦੇ ਨਾਲ ਐਂਬ੍ਰਾਇਡਰਡ ਕਾਲਰ ਵਾਲੇ ਬਲਾਊਜ਼ ਅਤੇ ਪ੍ਰਿੰਟਿਡ ਸਾੜ੍ਹੀ ਦੇ ਨਾਲ ਪਲੇਨ ਕਾਲਰ ਵਾਲੇ ਬਲਾਊਜ਼ ਪਹਿਨਣਾ ਪਸੰਦ ਕਰ ਰਹੀਆਂ ਹਨ। ਮਾਰਕੀਟ ’ਚ ਇਹ ਬਲਾਊਜ਼ ਪਲੇਨ, ਐਂਬ੍ਰਾਇਡਰਡ ਅਤੇ ਪ੍ਰਿੰਟਿਡ ਡਿਜ਼ਾਈਨ ’ਚ ਆਸਾਨੀ ਨਾਲ ਉਪਲੱਬਧ ਹਨ। ਆਮ ਤੌਰ ’ਤੇ, ਕਾਲਰ ਵਾਲੇ ਬਲਾਊਜ਼ ਦੀ ਕੀਮਤ 500 ਤੋਂ 2,500 ਜਾਂ ਇਸ ਤੋਂ ਵੱਧ ਹੋ ਸਕਦੀ ਹੈ। ਮੁਟਿਆਰਾਂ ਅਤੇ ਔਰਤਾਂ ਸਾੜ੍ਹੀ ਦੇ ਨਾਲ ਇਸ ਤਰ੍ਹਾਂ ਦੇ ਬਲਾਊਜ਼ ਨੂੰ ਦਫਤਰ, ਇੰਟਰਵਿਊ, ਮੀਟਿੰਗ ਦੇ ਨਾਲ-ਨਾਲ ਹੋਰ ਖਾਸ ਮੌਕਿਆਂ ’ਤੇ ਵੀ ਪਹਿਨਣਾ ਪਸੰਦ ਕਰ ਰਹੀਆਂ ਹਨ।
UCLA ਦੇ ਵਿਗਿਆਨੀਆਂ ਨੇ ਤਿਆਰ ਕੀਤੀ ਦਵਾਈ, ਸਟ੍ਰੋਕ ਤੋਂ ਬਾਅਦ ਨਹੀਂ ਪਏਗੀ ਥੈਰੇਪੀ ਦੀ ਲੋੜ!
NEXT STORY