ਮੁੰਬਈ— ਸਾੜ੍ਹੀ, ਲਹਿੰਗਾ ਤੇ ਹੋਰ ਟ੍ਰੈਡੀਸ਼ਨਲ ਡ੍ਰੈਸਕੋਡ ਭਾਰਤੀ ਲਿਬਾਸ ਦੀ ਪਛਾਣ ਹੈ। ਇਸ ਡ੍ਰੈਸਕੋਡ 'ਚ ਔਰਤਾਂ ਦੀ ਪਰਸਨੈਲਿਟੀ ਨੂੰ ਵੱਖਰੀ ਹੀ ਗ੍ਰੇਸ ਮਿਲਦੀ ਹੈ ਪਰ ਟ੍ਰੈਡੀਸ਼ਨਲ ਲਿਬਾਸ ਨੂੰ ਔਰਤਾਂ ਜ਼ਿਆਦਾਤਰ ਫੈਸਟਿਵ ਤੇ ਵੈਡਿੰਗ ਸੀਜ਼ਨ ਦੌਰਾਨ ਹੀ ਪਹਿਨਣਾ ਪਸੰਦ ਕਰਦੀਆਂ ਹਨ, ਖਾਸ ਕਰ ਕੇ ਕਾਲਜ ਗੋਇੰਗ ਲੜਕੀਆਂ ਤੇ ਵਰਕਿੰਗ ਵੂਮੈਨ। ਸਫਰ ਦੌਰਾਨ, ਸ਼ਾਪਿੰਗ ਟਾਈਮ ਤੇ ਡੇਲੀ ਰੁਟੀਨ 'ਚ ਔਰਤਾਂ ਵੈਸਟਰਨ ਤੇ ਸਪੋਰਟੀ ਲੁਕ 'ਚ ਖੁਦ ਨੂੰ ਕੰਫਰਟੇਬਲ ਮਹਿਸੂਸ ਕਰਦੀਆਂ ਹਨ ਕਿਉਂਕਿ ਟ੍ਰੈਡੀਸ਼ਨਲ ਨਾਲ ਮੈਚਿੰਗ ਅਸੈਸਰੀਜ਼ ਤੇ ਫੁੱਟਵੀਅਰਸ ਵੀ ਵੀਅਰ ਕਰਨੇ ਪੈਂਦੇ ਹਨ ਜੋ ਬਿਜ਼ੀ ਸ਼ਡਿਊਲ ਵਾਲੀਆਂ ਔਰਤਾਂ ਨੂੰ ਝੰਜਟ ਭਰਿਆ ਕੰਮ ਲੱਗਦਾ ਹੈ ਪਰ ਤੁਸੀਂ ਟ੍ਰੈਡੀਸ਼ਨਲ 'ਚ ਵੈਸਟਰਨ ਦਾ ਫਿਊਜਨ ਕਰ ਕੇ ਵੀ ਖੁਦ ਨੂੰ ਕੰਫਰਟੇਬਲ ਰੱਖ ਸਕਦੇ ਹੋ। ਅੱਜ ਅਸੀਂ ਤੁਹਾਨੂੰ ਫੈਸ਼ਨ ਦੇ ਕੁਝ ਅਜਿਹੇ ਟਿਪਸ ਦਿੰਦੇ ਹਾਂ ਜੋ ਤੁਹਾਡੇ ਬਹੁਤ ਕੰਮ ਆਉਣਗੇ।

ਬਹੁਤ ਸਾਰੀਆਂ ਔਰਤਾਂ ਨੂੰ ਲੱਗਦਾ ਹੈ ਕਿ ਸਾੜ੍ਹੀ ਪਹਿਨਣੀ ਹੈ ਤਾਂ ਹੀਲ ਵੀਅਰ ਕਰਨੀ ਪਵੇਗੀ ਨਹੀਂ ਤਾਂ ਸਾੜ੍ਹੀ ਚੰਗੀ ਤਰ੍ਹਾਂ ਫਿੱਟ ਨਹੀਂ ਬੈਠੇਗੀ। ਜੇਕਰ ਤੁਸੀਂ ਵੀ ਇਸੇ ਵਜ੍ਹਾ ਨਾਲ ਸਾੜ੍ਹੀ ਨੂੰ ਆਪਣੇ ਵਾਰਡਰੋਬ 'ਚ ਸੰਭਾਲ ਕੇ ਬੈਠੇ ਹੋ ਤਾਂ ਉਸ ਨੂੰ ਕੱਢ ਲਓ ਕਿਉਂਕਿ ਤੁਸੀਂ ਉਸ ਨੂੰ ਪੰਜਾਬੀ ਜੁੱਤੀ, ਸਿਨਕਰ ਜਾਂ ਫਿਰ ਲੋਫਰ ਨਾਲ ਟਰਾਈ ਕਰ ਸਕਦੇ ਹੋ ਅਤੇ ਉਹ ਓਨੀ ਹੀ ਗ੍ਰੇਸ ਦੇਵੇਗੀ ਜਿੰਨੀ ਹੀਲਸ ਨਾਲ ਦਿੰਦੀ ਹੈ। ਬਾਲੀਵੁੱਡ ਕੁਈਨ ਕੰਗਨਾ ਰਣਾਉਤ ਕਈ ਵਾਰ ਸਾੜ੍ਹੀ ਨਾਲ ਲੋਫਰ ਸ਼ੂਜ਼ ਤੇ ਪੰਜਾਬੀ ਜੁੱਤੀ ਪਹਿਨੇ ਸਪੌਟ ਹੋ ਚੁੱਕੀ ਹੈ।
ਜ਼ਰੂਰੀ ਨਹੀਂ ਕਿ ਤੁਸੀਂ ਟ੍ਰੈਡੀਸ਼ਨਲ ਨੂੰ ਇਕਦਮ ਟਿਪੀਕਲ ਤਰੀਕੇ ਨਾਲ ਹੀ ਵੀਅਰ ਕਰੋ। ਕਿਸੇ ਈਵੈਂਟ 'ਚ ਤੁਸੀਂ ਟ੍ਰੈਡੀਸ਼ਨਲ ਵੀ ਪਹਿਨਣਾ ਚਾਹੁੰਦੇ ਹੋ ਅਤੇ ਕੰਫਰਟੇਬਲ ਵੀ ਰਹਿਣਾ ਚਾਹੁੰਦੇ ਹੋ ਤਾਂ ਇਸ 'ਚ ਵੈਸਟਰਨ ਦਾ ਟੱਚ ਜ਼ਰੂਰ ਦਿਓ। ਲਹਿੰਗੇ ਦੇ ਨਾਲ ਤੁਸੀਂ ਚੋਲੀ ਦੀ ਬਜਾਏ ਟੀ-ਸ਼ਰਟ, ਫਾਰਮਲ ਸ਼ਰਟ ਜਾਂ ਆਪਣੀ ਪਸੰਦ ਦਾ ਕ੍ਰਾਪ ਟੌਪ ਟਰਾਈ ਕਰੋ। ਇਸ ਨਾਲ ਤੁਹਾਨੂੰ ਇੰਡੋ ਵੈਸਟਰਨ ਲੁਕ ਮਿਲੇਗੀ ਜਿਸ ਨਾਲ ਤੁਹਾਨੂੰ ਹੈਵੀ ਦੁਪੱਟਾ ਕੈਰੀ ਕਰਨ ਦੀ ਲੋੜ ਨਹੀਂ ਪਵੇਗੀ।

ਅਨਾਰਕਲੀ ਸੂਟ ਨਾਲ ਅਕਸਰ ਲੜਕੀਆਂ ਹੈਵੀ ਦੁਪੱਟਾ ਕੈਰੀ ਕਰਦੀਆਂ ਹਨ ਅਤੇ ਆਪਣੀ ਐਥਨਿਕ ਲੁਕ ਨੂੰ ਪਰਫੈਕਟ ਬਣਾਉਣ ਲਈ ਮੇਕਅੱਪ ਅਤੇ ਜਿਊਲਰੀ ਵੀ ਵੀਅਰ ਕਰਦੀਆਂ ਹਨ ਜੋ ਕਾਫੀ ਹੈਵੀ ਹੋ ਜਾਂਦਾ ਹੈ, ਇਸ ਦੀ ਜਗ੍ਹਾ ਤੁਸੀਂ ਅਨਾਰਕਲੀ ਸੂਟ ਨਾਲ ਜੀਂਸ ਵੀਅਰ ਕਰੋ ਤਾਂ ਇੰਡੋ ਵੈਸਟਰਨ ਮਿਕਸ ਲੁਕ ਮਿਲੇਗੀ। ਇਸ ਦੇ ਨਾਲ ਨਾ ਤੁਹਾਨੂੰ ਦੁਪੱਟਾ ਕੈਰੀ ਕਰਨ ਦੀ ਲੋੜ ਪਵੇਗੀ ਅਤੇ ਨਾ ਹੀ ਹੈਵੀ ਜਿਊਲਰੀ ਤੇ ਮੇਕਅੱਪ। ਫਲੋਰ ਲੈਂਥ ਸੂਟ ਨੂੰ ਤੁਸੀਂ ਗਾਊਨ ਦੀ ਤਰ੍ਹਾਂ ਵੀ ਇਸਤੇਮਾਲ ਕਰ ਸਕਦੇ ਹੋ।
ਅੱਜਕਲ ਸਾੜ੍ਹੀ ਨੂੰ ਬਹੁਤ ਹੀ ਆਸਾਨ ਤਰੀਕੇ ਨਾਲ ਪਹਿਨਿਆ ਜਾਣ ਲੱਗਾ ਹੈ। ਤੁਸੀਂ ਲਾਂਗ ਬਲਾਊਜ਼ ਨਾਲ ਪੈਂਟ ਵੀਅਰ ਕਰ ਕੇ ਇਸ ਉਪਰ ਸਾੜ੍ਹੀ ਵੀਅਰ ਕਰ ਸਕਦੇ ਹੋ। ਨਹੀਂ ਤਾਂ ਰਫ-ਟਫ ਚੋਣਾਂ ਵਾਲੀ ਸਾੜ੍ਹੀ ਵੀ ਬੈਸਟ ਆਪਸ਼ਨ ਦੀ ਲਿਸਟ 'ਚ ਸ਼ਾਮਲ ਹੈ।
ਇਸ ਤਰ੍ਹਾਂ ਬਣਾਓ ਗਾਜਰ ਦਾ ਆਚਾਰ (ਵੀਡੀਓ)
NEXT STORY