ਨਵੀਂ ਦਿੱਲੀ : ਸਰਦੀ ਦਾ ਮੌਸਮ ਸ਼ੁਰੂ ਹੋ ਗਿਆ ਹੈ। ਲੋਕ ਘਰ 'ਚ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਬਣਾ ਕੇ ਖਾਂਧੇ ਹਨ। ਜਿਨ੍ਹਾਂ 'ਚੋਂ ਅੱਜ ਅਸੀਂ ਤੁਹਾਡੇ ਲਈ ਚਾਟ ਦੀ ਰੈਸਿਪੀ ਲੈ ਕੇ ਆਏ ਹਾਂ। ਤੁਸੀਂ ਘਰ 'ਚ ਜਾਂ ਬਾਹਰੋਂ ਕਈ ਤਰ੍ਹਾਂ ਦੀ ਚਾਟ ਖਾਧੀ ਹੋਵੇਗੀ ਪਰ ਅੱਜ ਅਸੀਂ ਤੁਹਾਨੂੰ ਘਰ 'ਚ ਸ਼ਕਰਕੰਦੀ ਦੀ ਚਾਟ ਬਣਾਉਣੀ ਸਿਖਾਵਾਂਗੇ। ਜੋ ਖਾਣ 'ਚ ਬਹੁਤ ਸੁਆਦ ਹੁੰਦੀ ਹੈ ਅਤੇ ਇਹ ਤੁਹਾਡੇ ਪਰਿਵਾਰ ਦੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਨੂੰ ਕਾਫ਼ੀ ਪਸੰਦ ਆਵੇਗੀ। ਇਹ ਹੈ ਸ਼ਕਰਕੰਦੀ ਦੀ ਚਾਟ ਬਣਾਉਣ ਦੀ ਰੈਸਿਪੀ...
ਸ਼ਕਰਕੰਦੀ-2 ਉਬਾਲੀਆਂ ਹੋਈਆਂ
ਬਣਾਉਣ ਲਈ ਸਮੱਗਰੀ
ਕਾਲੀ ਮਿਰਚ ਪਾਊਡਰ-1/4 ਚਮਚ
ਅਮਚੂਰ ਪਾਊਡਰ-1/2 ਚਮਚ
ਨਿੰਬੂ ਦਾ ਰਸ ਲੋੜ ਅਨੁਸਾਰ
ਤੇਜਪੱਤਾ-1
ਸੇਧਾ ਨਮਕ ਸੁਆਦ ਅਨੁਸਾਰ
ਬਣਾਉਣ ਦੀ ਵਿਧੀ: ਸਭ ਤੋਂ ਪਹਿਲਾਂ ਚੰਗੀ ਤਰ੍ਹਾਂ ਪਾਣੀ ਨਾਲ ਸ਼ਕਰਕੰਦੀ ਧੋ ਲਵੋ ਅਤੇ ਇਸ ਨੂੰ ਪ੍ਰੈੱਸ਼ਰ ਕੁੱਕਰ 'ਚ ਉਬਾਲੋ ਅਤੇ ਇਸ ਨੂੰ 3-4 ਸੀਟੀਆਂ ਆਉਣ ਦਿਓ।
ਸ਼ਕਰਕੰਦੀ ਨੂੰ ਚੰਗੀ ਤਰ੍ਹਾਂ ਪਕਾਉਣ ਤੋਂ ਬਾਅਦ ਇਸ ਨੂੰ ਛਿੱਲ ਲਵੋ ਅਤੇ ਹਲਕਾ ਕੱਟ ਲਵੋ ਅਤੇ ਕੌਲੀ 'ਚ ਪਾ ਲਵੋ। ਇਸ 'ਚ ਕਾਲੀ ਮਿਰਚ ਪਾਊਡਰ, ਅਮਚੂਰ, ਨਮਕ ਅਤੇ ਨਿੰਬੂ ਦਾ ਰਸ ਪਾਓ। ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰੋ। ਤੁਹਾਡੀ ਸ਼ਕਰਕੰਦੀ ਦੀ ਚਾਟ ਬਣ ਕੇ ਤਿਆਰ ਹੈ। ਇਸ ਨੂੰ ਤੁਸੀਂ ਆਪ ਵੀ ਖਾਓ ਅਤੇ ਆਪਣੇ ਪਰਿਵਾਰ ਨੂੰ ਖਾਣ ਲਈ ਦਿਓ।
Beauty Tips : ਰਿਮੂਵਰ ਨਹੀਂ ਹੈ ਤਾਂ ਇਨ੍ਹਾਂ ਚੀਜ਼ਾਂ ਨਾਲ ਹਟਾਓ ਨੇਲ ਪੇਂਟ, ਨਹੁੰ ਦਿਖਣਗੇ ਸਾਫ ਅਤੇ ਚਮਕਦਾਰ
NEXT STORY