ਨਵੀਂ ਦਿੱਲੀ- ਨੇਲ ਪੇਂਟ ਲਗਾਉਣ ਦਾ ਸ਼ੌਕ ਕੁੜੀਆਂ ਨੂੰ ਬਹੁਤ ਹੁੰਦਾ ਹੈ। ਨੇਲ ਪੇਂਟ ਲਗਾਉਣ ਦੇ ਨਾਲ ਹੱਥਾਂ ਦੀ ਖ਼ੂਬਸੂਰਤੀ ਹੋਰ ਜ਼ਿਆਦਾ ਵਧ ਜਾਂਦੀ ਹੈ। ਕੁਝ ਕੁੜੀਆਂ ਅਜਿਹੀਆਂ ਵੀ ਹਨ, ਜਿਨ੍ਹਾਂ ਨੂੰ ਰੋਜ਼ ਬਦਲ-ਬਦਲ ਕੇ ਨੇਲ ਪੇਂਟ ਲਗਾਉਣਾ ਚੰਗਾ ਲੱਗਦਾ ਹੈ। ਹੱਥਾਂ 'ਤੇ ਲੱਗੇ ਇਸ ਨੇਲ ਪੇਂਟ ਨੂੰ ਉਤਾਰਣ ਲਈ ਨੇਲ ਰਿਮੂਵਰ ਦੀ ਵਰਤੋਂ ਕਰਨੀ ਪੈਂਦੀ ਹੈ ਅਤੇ ਰਿਮੂਵਰ ਤੋਂ ਬਿਨਾ ਨੇਲ ਪੇਂਟ ਹਟਾਉਣਾ ਵੀ ਮੁਸ਼ਕਲ ਹੋ ਜਾਂਦਾ ਹੈ। ਜੇਕਰ ਤੁਹਾਡੇ ਕੋਲ ਰਿਮੂਵਰ ਨਹੀਂ ਹੈ ਤਾਂ ਤੁਸੀਂ ਕੁਝ ਘਰੇਲੂ ਨੁਸਖ਼ਿਆਂ ਦੀ ਵਰਤੋਂ ਕਰਕੇ ਵੀ ਨੇਲ ਪੇਂਟ ਨੂੰ ਉਤਾਰ ਸਕਦੇ ਹੋ। ਇਸੇ ਲਈ ਆਓ ਜਾਣਦੇ ਹਾਂ ਉਨ੍ਹਾਂ ਚੀਜ਼ਾਂ ਦੇ ਬਾਰੇ, ਜਿਹੜੀਆਂ ਰਿਮੂਵਰ ਦੀ ਤਰ੍ਹਾਂ ਵਰਤ ਸਕਦੇ ਹਾਂ...

1. ਸ਼ਰਾਬ
ਨਹੁੰਆਂ ਤੋਂ ਨੇਲ ਪੇਂਟ ਰਿਮੂਵ ਕਰਨ ਲਈ ਸ਼ਰਾਬ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸ਼ਰਾਬ ਦੀਆਂ ਕੁਝ ਬੂੰਦਾਂ ਨੂੰ ਨਹੁੰਆਂ 'ਤੇ ਪਾਓ ਅਤੇ ਫਿਰ ਇਸ ਨੂੰ ਸੂਤੀ ਕੱਪੜੇ ਨਾਲ ਸਾਫ਼ ਕਰ ਲਓ। ਇਸ ਤਰ੍ਹਾਂ ਬਿਨਾ ਕਿਸੇ ਝੰਜਟ ਦੇ ਨੇਲ ਪੇਂਟ ਰਿਮੂਵ ਹੋ ਜਾਵੇਗੀ।

2. ਸਿਰਕਾ
ਸਿਰਕੇ ਦੀ ਵਰਤੋਂ ਨਾਲ ਵੀ ਨੇਲ ਪੇਂਟ ਨੂੰ ਸੌਖੇ ਤਰੀਕੇ ਨਾਲ ਹਟਾਇਆ ਜਾ ਸਕਦਾ ਹੈ। ਇਸ ਦੇ ਲਈ ਥੋੜ੍ਹਾ ਜਿਹਾ ਰੂੰ ਲਓ। ਇਸ ਨੂੰ ਸਿਰਕੇ 'ਚ ਡੁੱਬੋ ਕੇ ਹੌਲੀ-ਹੌਲੀ ਨਹੁੰਆਂ 'ਤੇ ਰਗੜੋ। ਅਜਿਹਾ ਕਰਨ ਨਾਲ ਨੇਲ ਪੇਂਟ ਪੂਰੀ ਤਰ੍ਹਾਂ ਨਾਲ ਛੁੱਟ ਜਾਵੇਗਾ।
3. ਗਰਮ ਪਾਣੀ
ਜੇ ਤੁਹਾਡੇ ਘਰ 'ਚ ਸ਼ਰਾਬ ਅਤੇ ਸਿਰਕਾ ਨਹੀਂ ਹੈ ਤਾਂ ਗਰਮ ਪਾਣੀ ਨਾਲ ਵੀ ਨੇਲ ਪੇਂਟ ਨੂੰ ਸੌਖੇ ਤਰੀਕੇ ਨਾਲ ਹਟਾਇਆ ਜਾ ਸਕਦਾ ਹੈ। ਇਕ ਕੌਲੀ 'ਚ ਗਰਮ ਪਾਣੀ ਲਓ। ਇਸ ਪਾਣੀ 'ਚ 10 ਮਿੰਟ ਲਈ ਉਂਗਲੀਆਂ ਨੂੰ ਡੁੱਬੋ ਕੇ ਰੱਖੋ। ਇਸ ਤੋਂ ਬਾਅਦ ਰੂੰ ਨਾਲ ਨੇਲ ਪੇਂਟ ਹਟਾਓ।

4. ਟੂਥਪੇਸਟ
ਇੰਨਾ ਕੁਝ ਕਰਨ ਦੇ ਬਾਅਦ ਵੀ ਨੇਲ ਪੇਂਟ ਨਾ ਹਟੇ ਤਾਂ ਟੂਥਪੇਸਟ ਦੀ ਵਰਤੋਂ ਕਰੋ। ਥੋੜ੍ਹੀ ਜਿਹੀ ਟੂਥਪੇਸਟ ਲਓ। ਇਸ ਨੂੰ ਨਹੁੰਆਂ 'ਤੇ ਰਗੜੋ। ਅਜਿਹਾ ਕਰਨ ਤੋਂ ਕੁਝ ਹੀ ਮਿੰਟਾਂ 'ਚ ਨੇਲ ਪੇਂਟ ਨਿਕਲ ਜਾਵੇਗਾ।

5. ਹੇਅਰ ਸਪ੍ਰੇਅ
ਤੁਸੀਂ ਨਹੁੰਆਂ ਤੋਂ ਨੇਲ ਪੇਂਟ ਹਟਾਉਣ ਲਈ ਹੇਅਰ ਸਪ੍ਰੇਅ ਦੀ ਵਰਤੋਂ ਵੀ ਕਰ ਸਕਦੇ ਹੋ। ਦਰਅਸਲ ਇਸ 'ਚ ਰਬਿੰਗ ਅਲਕੋਹਲ ਹੋਣ ਤੋਂ ਇਹ ਨੇਲ ਪੇਂਟ ਛੁਡਾਉਣ 'ਚ ਮਦਦ ਕਰ ਸਕਦਾ ਹੈ। ਇਸ ਲਈ ਨਹੁੰਆਂ 'ਤੇ ਹੇਅਰ ਸਪ੍ਰੇਅ ਛਿੜਕੇ। ਫਿਰ ਰੂੰ ਦੀ ਮਦਦ ਨਾਲ ਇਸ ਨੂੰ ਹਲਕਾ ਜਿਹਾ ਰਗੜੋ। ਕੁਝ ਹੀ ਮਿੰਟਾਂ 'ਚ ਤੁਹਾਡੇ ਨਹੁੰ ਇਕਦਮ ਸਾਫ ਅਤੇ ਚਮਕਦਾਰ ਹੋ ਜਾਣਗੇ।
6. ਪਰਫਿਊਮ
ਹੇਅਰ ਸਪ੍ਰੇਅ ਦੀ ਤਰ੍ਹਾਂ ਪਰਫਿਊਮ ਵੀ ਹਰ ਲੜਕੀ ਇਸਤੇਮਾਲ ਕਰਦੀ ਹੈ। ਅਜਿਹੇ 'ਚ ਤੁਸੀਂ ਨਹੁੰਆਂ ਤੋਂ ਨੇਲ ਪੇਂਟ ਹਟਾਉਣ ਦੇ ਲਈ ਇਸ ਨੂੰ ਵਰਤੋਂ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਸਿਰਫ ਆਪਣੇ ਨੇਲ 'ਤੇ ਥੋੜਾ ਜਿਹਾ ਪਰਫਿਊਮ ਛਿੜਕਣਾ ਹੋਵੇਗਾ। ਬਾਅਦ 'ਚ ਰੂੰ ਨਾਲ ਨਹੁੰਆਂ ਨੂੰ ਹਲਕਾ ਜਿਹਾ ਰਗੜੋ। ਇਸ ਨਾਲ ਤੁਹਾਡੇ ਨਹੁੰ ਇਕਦਮ ਸਾਫ ਹੋ ਜਾਣਗੇ।
Beauty Tips: ਲਿਕੁਇਡ ਸਿੰਦੂਰ ਸੁੱਕ ਜਾਣ 'ਤੇ ਅਪਣਾਓ ਇਹ ਟਿਪਸ, ਹੋ ਜਾਵੇਗਾ ਨਵੇਂ ਵਰਗਾ
NEXT STORY