ਨਵੀਂ ਦਿੱਲੀ: ਸਰਦੀਆਂ ’ਚ ਸਰੀਰ ਨੂੰ ਗਰਮਾਹਟ ਦੇਣ ਅਤੇ ਬਚਾਉਣ ਲਈ ਪਾਲਕ ਦਾ ਸੂਪ ਪੀਣਾ ਵਧੀਆ ਆਪਸ਼ਨ ਹੈ। ਪੌਸ਼ਟਿਕ ਤੱਤਾਂ ਨਾਲ ਭਰਪੂਰ ਹੋਣ ਕਰਕੇ ਇਹ ਸਰੀਰ ਦਾ ਬਿਹਤਰ ਵਿਕਾਸ ਕਰਨ ’ਚ ਵੀ ਮਦਦ ਕਰਦਾ ਹੈ। ਇਸ ਸੂਪ ਨੂੰ ਬਣਾਉਣ ਲਈ ਜ਼ਿਆਦਾ ਸਮਾਂ ਨਹੀਂ ਲੱਗੇਗਾ। ਚੱਲੋ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਰੈਸਿਪੀ...
ਸਮੱਗਰੀ
ਪਾਲਕ-1,1/2 ਕੱਪ (ਕੱਟੀ ਹੋਈ)
ਦੁੱਧ-1 ਕੱਪ
ਖੰਡ-ਚੁਟਕੀ ਭਰ
ਮੈਦਾ- 2 ਵੱਡੇ ਚਮਚੇ
ਤੇਲ- 1 ਛੋਟਾ ਚਮਚਾ
ਲੂਣ ਸੁਆਦ ਅਨੁਸਾਰ
ਕਾਲੀ ਮਿਰਚ ਪਾਊਡਰ- ਚੁਟਕੀ ਭਰ
ਗੰਢਾ-1 (ਬਾਰੀਕ ਕੱਟਿਆ ਹੋਇਆ)
ਲਸਣ ਦੀਆਂ ਕਲੀਆਂ-6
ਪਾਣੀ ਲੋੜ ਅਨੁਸਾਰ
ਬਰੈੱਡ ਸਲਾਈਸ ਲੋੜ ਅਨੁਸਾਰ
1. ਸਭ ਤੋਂ ਪਹਿਲਾਂ ਪੈਨ ’ਚ ਤੇਲ ਗਰਮ ਕਰਕੇ ਗੁੰਢੇ ਅਤੇ ਲਸਣ ਨੂੰ ਹਲਕੇ ਭੂਰੇ ਹੋਣ ਤੱਕ ਭੁੰਨੋ।
2. ਇਸ ’ਚ ਪਾਲਕ ਪਾ ਕੇ ਮਿਲਾਓ।
3. ਫਿਰ ਮੈਦਾ ਪਾ ਕੇ ਚੰਗੀ ਤਰ੍ਹਾਂ ਪਕਾਓ।
4. ਹੁਣ ਇਸ ’ਚ ਕਾਲੀ ਮਿਰਚ, ਖੰਡ, ਲੂਣ ਅਤੇ ਪਾਣੀ ਪਾ ਕੇ ਪਕਾਓ।
5. ਫਿਰ ਇਸ ਨੂੰ ਹਲਕਾ ਠੰਡਾ ਕਰਕੇ ਮਿਕਸੀ ’ਚ ਪੀਸ ਲਓ।
6. ਮਿਸ਼ਰਨ ਨੂੰ ਦੁਬਾਰਾ ਪੈਨ ’ਚ ਪਾ ਕੇ ਉਬਾਲੋ।
7. ਇਸ ’ਚ ਦੁੱਧ ਮਿਲਾ ਕੇ 2 ਮਿੰਟ ਤੱਕ ਪਕਾਓ।
8. ਬਰੈੱਡ ਸਲਾਈਸ ਨੂੰ ਛੋਟੇ-ਛੋਟੇ ਪੀਸ ’ਚ ਕੱਟ ਕੇ ਫਰਾਈ ਕਰੋ।
9. ਸੂਪ ਨੂੰ ਕੌਲੀ ’ਚ ਕੱਢ ਕੇ ਕਿ੍ਰਸਪੀ ਬਰੈੱਡ ਦੇ ਨਾਲ ਖਾਓ।
10. ਲਓ ਜੀ ਤੁਹਾਡਾ ਗਰਮਾ-ਗਰਮ ਪਾਲਕ ਦਾ ਸੂਪ ਬਣ ਕੇ ਤਿਆਰ ਹੈ।
ਕਿਵੇਂ ਆਉਂਦੀ ਹੈ ਮਰਦਾਨਾ ਕਮਜ਼ੋਰੀ? ਜਾਣੋ ਕਾਰਨ, ਲੱਛਣ ਤੇ ਕਾਰਗਰ ਦੇਸੀ ਇਲਾਜ
NEXT STORY