ਨਵੀਂ ਦਿੱਲੀ— ਵਿਆਹ ਦੇ ਵੈਨਿਊ ਦੀ ਸਜਾਵਟ 'ਤੇ ਹਰ ਕਿਸੇ ਦਾ ਧਿਆਨ ਸਭ ਤੋਂ ਪਹਿਲਾਂ ਜਾਂਦਾ ਹੈ। ਵੈਡਿੰਗ ਹਾਲ ਨੂੰ ਬਹੁਤ ਵਧੀਆ ਤਰੀਕੇ ਨਾਲ ਸਜਾਇਆ ਜਾਂਦਾ ਹੈ ਤਾਂ ਕਿ ਪ੍ਰਾਉਣਚਾਰੀ 'ਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਆਵੇ। ਲੋਕ ਡੈਸਟੀਨੇਸ਼ਨ ਵੈਡਿੰਗ ਲਈ ਤਾਂ ਸਪੈਸ਼ਲ ਤਰ੍ਹਾਂ ਦੀ ਥੀਮ ਡੈਕੋਰੇਸ਼ਨ ਦੀ ਚੋਣ ਕਰਦੇ ਹਨ। ਇਸ ਮੌਕੇ 'ਤੇ ਲੋਕ ਆਪਣੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਛੱਡਣਾ ਚਾਹੁੰਦੇ। ਅੱਜ ਕਲ ਤਾਂ ਵਿਆਹ ਸਜਾਵਟ ਕੋਲ ਹਜ਼ਾਰਾਂ ਤਰ੍ਹਾਂ ਦੇ ਆਈਡੀਆ ਹਨ, ਜਿਸ ਨੂੰ ਲੋਕ ਆਪਣੇ ਬਜਟ ਦੇ ਹਿਸਾਬ ਨਾਲ ਚੁਣ ਸਕਦੇ ਹਨ।
ਅੱਜ ਕਲ ਮੈਚਿੰਗ ਅਤੇ ਮਿਸਮੈਚ ਦੋਵੇਂ ਹੀ ਥੀਮ ਦਾ ਰੁਝਾਨ ਚੱਲ ਰਿਹਾ ਹੈ, ਜਿਸ 'ਚ ਤੁਸੀਂ ਫੁੱਲਾਂ ਦੇ ਨਾਲ-ਨਾਲ ਪਰਦਿਆਂ ਦੀ ਵੀ ਵਧੀਆ ਤਰੀਕੇ ਤੋਂ ਵਰਤੋਂ ਕਰ ਸਕਦੇ ਹੋ। ਐਂਟਰੀ ਤੋਂ ਲੈ ਕੇ ਫੋਟੋ ਬੂਥ ਤੱਕ ਡਿਫਰੈਂਟ ਤਰੀਕੇ ਨਾਲ ਪਰਦਿਆਂ ਜੀ ਸਜਾਵਟ ਕੀਤੀ ਜਾ ਸਕਦੀ ਹੈ। ਤੁਹਾਡਾ ਵਿਆਹ ਵੀ ਜਲਦੀ ਹੋਣ ਵਾਲਾ ਹੈ ਤਾਂ ਡਿਜ਼ਾਈਨਰ ਆਊਟਫਿੱਟਸ ਦੇ ਨਾਲ-ਨਾਲ ਵੈਨਿਊ ਡੈਕੋਰੇਸ਼ਨ ਲਈ ਵੀ ਆਈਡੀਆ ਲੈ ਸਕਦੇ ਹੋ।
ਸਿਰਦਰਦ ਨੂੰ ਜੜ੍ਹ ਤੋਂ ਖਤਮ ਕਰਦਾ ਹੈ ਇਹ ਅਸਰਦਾਰ ਘਰੇਲੂ ਨੁਸਖਾ
NEXT STORY