ਨਵੀਂ ਦਿੱਲੀ— ਭੋਜਨ ਕਰਨਾ ਲੋਕਾਂ ਦੇ ਸਰੀਰ ਦੇ ਲਈ ਬਹੁਤ ਹੀ ਜ਼ਰੂਰੀ ਹੈ। ਸਹੀ ਆਹਾਰ ਲੈਣ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ ਪਰ ਕੁਝ ਚੀਜ਼ਾਂ ਅਜਿਹੀਆਂ ਹਨ ਜਿਨ੍ਹਾਂ ਦੀ ਖਾਲੀ ਪੇਟ ਵਰਤੋ ਕਰਨ ਨਾਲ ਸਿਹਤ ਨੂੰ ਨੁਕਸਾਨ ਹੋ ਜਾਂਦਾ ਹੈ। ਇਸ ਨਾਲ ਪੇਟ 'ਚ ਮਰੋੜ ਅਤੇ ਦਰਦ ਹੋਣ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਆਓ ਜਾਣਦੇ ਹਾਂ ਅਜਿਹੀਆਂ ਕੁਝ ਚੀਜ਼ਾਂ ਦੇ ਬਾਰੇ ਜਿਨ੍ਹਾਂ ਨੂੰ ਖਾਲੀ ਪੇਟ ਨਹੀਂ ਖਾਣਾ ਚਾਹੀਦਾ ਹੈ।
1. ਸ਼ਰਾਬ ਅਤੇ ਸੋਡਾ
ਖਾਲੀ ਪੇਟ ਸ਼ਰਾਬ ਜਾਂ ਸੋਡਾ ਪੀਣ ਨਾਲ ਦਿਲ ਮਿਚਲਾਉਣਾਂ ਅਤੇ ਉਲਟੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ 'ਚ ਕਾਫੀ ਮਾਤਰਾ 'ਚ ਕਾਰਬੋਨੇਟ ਐਸਿਡ ਹੁੰਦਾ ਹੈ ਜੋ ਪੇਟ 'ਚ ਜਾ ਕੇ ਜਲਣ ਪੈਦਾ ਕਰਦਾ ਹੈ ਜਿਸ ਵਜ੍ਹਾ ਨਾਲ ਪਾਚਨ ਕਿਰਿਆ ਖਰਾਬ ਹੋ ਜਾਂਦੀ ਹੈ।
2. ਚਟਪਟੀਆਂ ਚੀਜ਼ਾਂ
ਕਈ ਲੋਕਾਂ ਨੂੰ ਚਟਪਟੀਆਂ ਚੀਜ਼ਾਂ ਬਹੁਤ ਹੀ ਪਸੰਦ ਹੁੰਦੀਆਂ ਹਨ ਪਰ ਜਦੋਂ ਇਨ੍ਹਾਂ ਨੂੰ ਖਾਲੀ ਪੇਟ ਖਾਦਾ ਜਾਂਦਾ ਹੈ ਤਾਂ ਇਸ ਨਾਲ ਹਾਜ਼ਮਾ ਖਰਾਬ ਹੋ ਜਾਂਦਾ ਹੈ। ਇੱਥੋ ਤੱਕ ਕਿ ਸਵੇਰੇ ਖਾਲੀ ਪੇਟ ਟਮਾਟਰ ਦੀ ਵਰਤੋ ਨਾਲ ਵੀ ਪੇਟ ਦੀ ਸਮੱਸਿਆ ਹੋ ਜਾਂਦੀ ਹੈ। ਇਸ ਵਜ੍ਹਾ ਨਾਲ ਵੀ ਗੁਰਦੇ 'ਚ ਪੱਥਰੀ ਹੋ ਸਕਦੀ ਹੈ।
3. ਚਾਹ ਕੌਫੀ
ਬੈੱਡ ਟੀ ਪੀਣ ਦੀ ਆਦਤ ਲਗਭਗ ਸਾਰਿਆਂ ਨੂੰ ਹੀ ਹੁੰਦੀ ਹੈ ਪਰ ਖਾਲੀ ਪੇਟ ਚਾਹ ਜਾਂ ਕੌਫੀ ਪੀਣ ਨਾਲ ਐਸਿਡ ਬਣਨਾ ਸ਼ੁਰੂ ਹੋ ਜਾਂਦਾ ਹੈ। ਜਿਸ ਨਾਲ ਪੇਟ 'ਚ ਦਰਦ ਹੋਣ ਲਗਦਾ ਹੈ ਅਜਿਹੇ 'ਚ ਜੇ ਤੁਸੀਂ ਚਾਹ ਪੀਣੀ ਹੈ ਤਾਂ ਪਹਿਲਾਂ ਇਕ ਗਿਲਾਸ ਪਾਣੀ ਜ਼ਰੂਰ ਪੀਓ।
4. ਦਹੀਂ
ਦਹੀਂ ਸਿਹਤ ਦੇ ਲਈ ਕਾਫੀ ਫਾਇਦੇਮੰਦ ਹੁੰਦਾ ਹੈ ਪਰ ਇਸ ਨੂੰ ਕਦੀ ਵੀ ਖਾਲੀ ਪੇਟ ਨਹੀਂ ਖਾਣਾ ਚਾਹੀਦਾ। ਇਸ ਨਾਲ ਪੇਟ 'ਚ ਮਰੋੜ ਪੈਦਾ ਹੋ ਜਾਂਦਾ ਹੈ ਅਤੇ ਕਾਫੀ ਤੇਜ਼ ਦਰਦ ਹੁੰਦਾ ਹੈ।
5. ਕੇਲਾ ਅਤੇ ਸ਼ੱਕਰਗੰਦੀ
ਕੇਲੇ ਦੀ ਵਰਤੋ ਨਾਲ ਕਾਫੀ ਮਾਤਰਾ 'ਚ ਮੈਗਨੀਸ਼ੀਅਮ ਮਿਲਦਾ ਹੈ ਅਜਿਹੇ 'ਚ ਜਦੋਂ ਅਸੀਂ ਖਾਲੀ ਪੇਟ ਖਾਂਦੇ ਹਾਂ ਤਾਂ ਸਰੀਰ 'ਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਦੀ ਮਾਤਰਾ ਅਸੰਤੁਲਿਤ ਹੋ ਜਾਂਦੀ ਹੈ ਜਿਸ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਖਾਲੀ ਪੇਟ ਸ਼ੱਕਰਗੰਦੀ ਖਾਣ ਨਾਲ ਐਸਿਡ ਦੀ ਸਮੱਸਿਆ ਹੋ ਜਾਂਦੀ ਹੈ।
ਚਿਹਰੇ ਦੇ ਅਣਚਾਹੇ ਵਾਲ ਹਟਾਉਣ ਤੋਂ ਪਹਿਲਾਂ ਜਾਣ ਲਓ ਇਹ ਜ਼ਰੂਰੀ ਗੱਲਾਂ
NEXT STORY