ਨਵੀਂ ਦਿੱਲੀ— ਅਕਸਰ ਮਾਤਾ-ਪਿਤਾ ਆਪਣੇ ਬੱਚੇ ਦੀ ਦੇਖਭਾਲ ਨੂੰ ਲੈ ਕੇ ਪਰੇਸ਼ਾਨ ਰਹਿੰਦੇ ਹਨ। ਮੌਸਮ ਬਦਲਣ ਦੇ ਨਾਲ ਹੀ ਉਨ੍ਹਾਂ ਦੀ ਬੱਚੇ ਦੀ ਸਿਹਤ ਦੀ ਚਿੰਤਾ ਕਰਨੀ ਲਾਜ਼ਮੀ ਹੁੰਦਾ ਹੈ। ਅਜਿਹੀ ਸਥਿਤੀ 'ਚ ਮਾਤਾ-ਪਿਤਾ ਬੱਚੇ ਨੂੰ ਕਿਤੇ ਬਾਹਰ ਵੀ ਨਹੀਂ ਲੈ ਕੇ ਜਾਂਦੇ। ਉਨ੍ਹਾਂ ਨੂੰ ਲੱਗਦਾ ਹੈ ਕਿ ਬਾਹਰ ਲੈ ਜਾਣ ਨਾਲ ਬੱਚੇ ਦੀ ਤਬੀਅਤ ਖਰਾਬ ਹੋ ਜਾਵੇਗੀ। ਮਾਪਿਆਂ ਨੂੰ ਸਮਝਣਾ ਚਾਹੀਦਾ ਹੈ ਕਿ ਬਾਹਰ ਲੈ ਜਾਣ ਨਾਲ ਬੱਚੇ ਦਾ ਹਵਾ-ਪਾਣੀ ਬਦਲਦਾ ਹੈ, ਜੋ ਉਸ ਲਈ ਜ਼ਰੂਰੀ ਵੀ ਹੈ। ਜੇ ਤੁਸੀਂ ਵੀ ਆਪਣੇ ਬੱਚੇ ਨਾਲ ਕਿਤੇ ਬਾਹਰ ਜਾਣ ਦੀ ਸੋਚ ਰਹੇ ਹੋ ਤਾਂ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।
1. ਮੌਸਮ ਮੁਤਾਬਕ ਕੱਪੜੇ ਰੱਖੋ
ਜੇ ਤੁਸੀਂ ਜ਼ਿਆਦਾ ਦਿਨਾਂ ਲਈ ਬਾਹਰ ਜਾ ਰਹੇ ਹੋ ਤਾਂ ਬੱਚੇ ਲਈ ਸਰਦੀ-ਗਰਮੀ ਦੋਹਾਂ ਮੌਸਮਾਂ ਵਾਲੇ ਕੱਪੜੇ ਲੈ ਕੇ ਜਾਓ। ਮੌਸਮ ਦਾ ਪਤੀ ਨਹੀਂ ਹੁੰਦਾ ਕਿ ਕਦੋਂ ਬਦਲ ਜਾਵੇ।
2. ਬੇਬੀ ਕਰੀਮ ਅਤੇ ਲੋਸ਼ਨ ਰੱਖੋ
ਕੁਝ ਬੱਚਿਆਂ ਦੀ ਚਮੜੀ ਜ਼ਲਦੀ ਖੁਸ਼ਕ ਹੋ ਜਾਂਦੀ ਹੈ। ਇਸ ਲਈ ਬੇਬੀ ਕਰੀਮ ਅਤੇ ਲੋਸ਼ਨ ਜ਼ਰੂਰ ਨਾਲ ਲਿਜਾਣਾ ਚਾਹੀਦਾ ਹੈ।
3. ਫਸਟ ਏਡ
ਆਪਣੇ ਨਾਲ ਇਕ ਛੋਟਾ ਫਸਟ ਏਡ ਦਾ ਡੱਬਾ ਜ਼ਰੂਰ ਲਿਜਾਣਾ ਚਾਹੀਦਾ ਹੈ। ਇਸ ਡੱਬੇ 'ਚ ਐਂਟੀ-ਸੈਪਟਿਕ, ਪੱਟੀ, ਆਈਟਮੈਂਟ, ਥਰਮਾਮੀਟਰ, ਮੱਛਰਾਂ ਨੂੰ ਦੂਰ ਭਜਾਉਣ ਵਾਲੀ ਮਸ਼ੀਨ ਆਦਿ ਸ਼ਾਮਲ ਹੋਣੀ ਚਾਹੀਦੀ ਹੈ।
4. ਡਾਇਪਰ ਬੈਗ
ਡਾਇਪਰ ਬੈਗ ਨੂੰ ਨਾਲ ਲਿਜਾਣਾ ਕਦੇ ਵੀ ਨਾ ਭੁੱਲੋ।
ਘਰ 'ਚ ਬਣਾਓ ਸਬਜੀਆਂ ਵਾਲਾ ਓਟਮੀਲ ਪੋਹਾ
NEXT STORY