ਜਲੰਧਰ — ਅੱਖਾਂ ਦੇ ਕੋਲ ਝੁਰੜੀਆਂ(ਕਰੋਜ਼ ਫੀਟ), ਅੱਖਾਂ ਦੇ ਬਾਹਰਲੇ ਪਾਸੇ ਹੱਸਦੇ ਸਮੇਂ ਬਨਣ ਵਾਲੀਆਂ ਲਕੀਰਾਂ, ਜੋ ਕਿ ਚਿਹਰੇ ਦੀ ਰੌਣਕ ਹੀ ਖਰਾਬ ਕਰਦੀਆਂ ਹਨ। ਇਨ੍ਹਾਂ ਨੂੰ ਜਲਦੀ ਤੋਂ ਜਲਦੀ ਠੀਕ ਕਰਨਾ ਚਾਹੀਦਾ ਹੈ ਨਹੀਂ ਤਾਂ ਇਹ ਚਿਹਰੇ ਨੂੰ ਵਿਗਾੜ ਕੇ ਹੀ ਰੱਖ ਦਿੰਦੇ ਹਨ।
ਐਲੋਵੇਰਾ
ਰਾਤ ਨੂੰ ਸੌਣ ਤੋਂ ਪਹਿਲਾਂ ਐਲੋਵੇਰਾ ਦਾ ਰਸ ਅੱਖਾਂ ਦੇ ਆਸ-ਪਾਸ ਲਗਾ ਕੇ ਸੌਂ ਜਾਓ ਅਤੇ ਸਵੇਰੇ ਉੱਠ ਕੇ ਧੋ ਲਓ।
ਮਾਲਸ਼
ਜੈਤੂਨ ਦਾ ਤੇਲ, ਜੋਜੋਬਾ ਦਾ ਤੇਲ, ਨਾਰੀਅਲ ਦਾ ਤੇਲ, ਅਰੰਡੀ ਦਾ ਤੇਲ ਅਤੇ ਬਾਦਾਮ ਦਾ ਤੇਲ ਝੂਰੜੀਆਂ ਨੂੰ ਹਟਾਉਣ ਲਈ ਬਹੁਤ ਹੀ ਉਪਯੋਗੀ ਹੈ। ਹਲਕੀਆਂ ਉਂਗਲੀਆਂ ਨਾਲ ਕਿਸੇ ਵੀ ਤੇਲ ਨਾਲ ਰਾਤ ਨੂੰ ਸੌਣ ਤੋਂ ਪਹਿਲਾਂ ਮਾਲਸ਼ ਕਰੋ। ਕੁਝ ਦਿਨ ਲਗਾਤਾਰ ਤੇਲ ਦੀਆਂ ਕੁਝ ਬੂੰਦਾਂ ਦੀ ਮਾਲਸ਼ ਜ਼ਰੂਰ ਕਰੋ ਅਤੇ ਸਵੇਰੇ ਜ਼ਰੂਰਤ ਹੋਵੇ ਤਾਂ ਧੋ ਲਓ, ਨਹੀਂ ਤਾਂ ਚਮੜੀ ਵੀ ਤੇਲ ਸੋਖ ਲੈਂਦੀ ਹੈ।
ਦੁੱਧ
ਦੁੱਧ ਦੀ ਸਹਾਇਤਾ ਨਾਲ ਘੂਰੜੀਆਂ ਅਸਾਨੀ ਨਾਲ ਖਤਮ ਹੋ ਸਕਦੀਆਂ ਹਨ। ਰੋਜ਼ ਦੁੱਧ ਪੀਣ ਨਾਲ ਚਿਹਰੇ 'ਤੇ ਨਿਖਾਰ ਆਉਂਦਾ ਹੈ। ਇਕ ਬਰਤਨ 'ਚ ਠੰਡਾ ਦੁੱਧ, ਕੁਝ ਬਾਦਾਮ ਦੀਆਂ ਬੂੰਦਾਂ ਅਤੇ ਬ੍ਰੈੱਡ ਦੇ ਦੋ ਟੁਕੜੇ ਮਿਲਾ ਕੇ ਕੱਪੜੇ 'ਚ ਲਪੇਟ ਕੇ ਅੱਖਾਂ 'ਤੇ 10 ਮਿੰਟ ਲਈ ਰੱਖੋ। ਇਸ ਤਰ੍ਹਾਂ ਕੁਝ ਦਿਨ ਲਗਾਤਾਰ ਕਰੋ। ਕੁਝ ਦਿਨਾਂ 'ਚ ਹੀ ਫਰਕ ਮਹਿਸੂਸ ਹੋਵੇਗਾ।
ਨਿੰਬੂ
- ਨਿੰਬੂ ਨੂੰ ਗਲਿੱਸਰੀਨ ਨਾਲ ਮਿਲਾ ਕੇ ਵੀ ਲਗਾ ਸਕਦੇ ਹੋ।
ਆਂਡੇ ਦੀ ਸਫ਼ੈਦੀ
ਆਂਡੇ ਦੀ ਸਫ਼ੈਦੀ ਨੂੰ ਚਿਹਰੇ 'ਤੇ ਲਗਾ ਕੇ, ਸੁੱਕਣ 'ਤੇ ਪਾਣੀ ਨਾਲ ਚਿਹਰਾ ਧੋ ਲਓ।
ਪਪੀਤਾ ਅਤੇ ਨਾਸ਼ਪਾਤੀ
ਪਪੀਤਾ ਅਤੇ ਨਾਸ਼ਪਾਤੀ ਦਾ ਗੁੱਦਾ ਵੀ ਚਿਹਰੇ 'ਤੇ ਲਗਾਉਣ ਨਾਲ ਝੂਰੜੀਆਂ ਨੂੰ ਲਾਭ ਮਿਲਦਾ ਹੈ
ਚੌਲ ਖਾਣ ਦੇ ਸ਼ੌਕੀਨ ਹੋ ਤਾਂ ਬਣਾਓ 'ਫਰਾਈਡ ਰਾਈਸ'
NEXT STORY