ਮੁੰਬਈ- ਮੁਟਿਆਰਾਂ ਅਤੇ ਔਰਤਾਂ ਨੂੰ ਹਮੇਸ਼ਾ ਤੋਂ ਨਵੇਂ ਟ੍ਰੈਂਡ ਅਤੇ ਫ਼ੈਸ਼ਨ ਦੀਆਂ ਡ੍ਰੈੱਸਾਂ ਪਹਿਨਣਾ ਪਸੰਦ ਹੈ। ਇਹੀ ਕਾਰਨ ਹੈ ਕਿ ਮੁਟਿਆਰਾਂ ਇੰਡੀਅਨ ਡ੍ਰੈੱਸਾਂ ਹੋਣ ਜਾਂ ਵੈਸਟਰਨ ਉਨ੍ਹਾਂ ’ਚ ਬਿਹਤਰ ਡਿਜ਼ਾਈਨ ਦੀਆਂ ਡ੍ਰੈੱਸਾਂ ਨੂੰ ਜ਼ਿਆਦਾ ਪਸੰਦ ਕਰ ਰਹੀਆਂ ਹਨ।
ਮੁਟਿਆਰਾਂ ਨੂੰ ਇੰਡੀਅਨ ਡ੍ਰੈੱਸਾਂ ’ਚ ਸੂਟ ਵੀ ਡਿਜ਼ਾਈਨਰ ਸਲੀਵਜ਼ ਵਾਲੇ ਪਸੰਦ ਆ ਰਹੇ ਹਨ। ਇਸੇ ਤਰ੍ਹਾਂ ਉਨ੍ਹਾਂ ਨੂੰ ਸਾੜ੍ਹੀ ਅਤੇ ਲਹਿੰਗੇ ਦੇ ਨਾਲ ਵੀ ਡਿਜ਼ਾਈਨਰ ਸਲੀਵਜ਼ ਦੇ ਬਲਾਊਜ਼ ਅਤੇ ਚੋਲੀ ਨੂੰ ਪਹਿਨੇ ਵੇਖਿਆ ਜਾ ਸਕਦਾ ਹੈ, ਜੋ ਉਨ੍ਹਾਂ ਦੇ ਲੁਕ ਨੂੰ ਜ਼ਿਆਦਾ ਅਟਰੈਕਟਿਵ ਅਤੇ ਸਟਾਈਲਿਸ਼ ਬਣਾਉਂਦੇ ਹਨ। ਇਨ੍ਹੀਂ ਦਿਨੀਂ ਕਈ ਡਿਜ਼ਾਈਨਰ ਸਲੀਵਜ਼ ਟ੍ਰੈਂਡ ’ਚ ਹਨ ਜਿਵੇਂ ਅੰਬ੍ਰੇਲਾ ਸਲੀਵਜ਼, ਬੈੱਲ ਸਲੀਵਜ਼, ਫ੍ਰਿਲ ਸਲੀਵਜ਼, ਕੱਟ ਸਲੀਵਜ਼, ਰਫਲ ਸਲੀਵਜ਼, ਗਲੱਵਜ਼ ਸਲੀਵਜ਼ ਆਦਿ, ਜਿਨ੍ਹਾਂ ’ਚੋਂ ਮੁਟਿਆਰਾਂ ਗਲੱਵਜ਼ ਸਲੀਵਜ਼ ਅਤੇ ਰਫਲ ਸਲੀਵਜ਼ ਨੂੰ ਜ਼ਿਆਦਾ ਪਸੰਦ ਕਰ ਰਹੀਆਂ ਹਨ।
ਕੁਝ ਮੁਟਿਆਰਾਂ ਨੂੰ ਪਾਰਟੀ ਵੀਅਰ ਡ੍ਰੈੱਸਾਂ ਅਤੇ ਗਾਊਨ ਆਦਿ ਦੇ ਨਾਲ ਗਲੱਵਜ਼ ਸਲੀਵਜ਼ ਨੂੰ ਪਹਿਨੇ ਵੇਖਿਆ ਜਾ ਸਕਦਾ ਹੈ ਅਤੇ ਜ਼ਿਆਦਾਤਰ ਮੁਟਿਆਰਾਂ ਖਾਸ ਮੌਕਿਆਂ ਲਈ ਗਲੱਵਜ਼ ਸਲੀਵਜ਼ ਵਾਲੇ ਗਾਊਨ ਅਤੇ ਪਾਰਟੀ ਵੀਅਰ ਵੈਸਟਰਨ ਡ੍ਰੈੱਸ ਖਰੀਦ ਰਹੀਆਂ ਹਨ। ਇਸ ਤਰ੍ਹਾਂ ਦੀਆਂ ਸਲੀਵਜ਼ ਵਾਲੀਆਂ ਡ੍ਰੈੱਸਾਂ ਉਨ੍ਹਾਂ ਨੂੰ ਸਭ ਤੋਂ ਡਿਫਰੈਂਟ ਅਤੇ ਯੂਨੀਕ ਲੁਕ ਦਿੰਦੀਆਂ ਹਨ। ਇਹ ਉਨ੍ਹਾਂ ਨੂੰ ਭੀੜ ’ਚ ਵੱਖਰਾ ਵਿਖਾਉਣ ਦੇ ਨਾਲ ਰਾਇਲ ਲੁਕ ਦਿੰਦੀਆਂ ਹਨ। ਜ਼ਿਆਦਾਤਰ ਮੁਟਿਆਰਾਂ ਨੂੰ ਆਪਣੀ ਐਂਗੇਜ਼ਮੈਂਟ ਅਤੇ ਰਿਸੈਪਸ਼ਨ ਦੇ ਸਮੇਂ ਵੀ ਗਲੱਵਜ਼ ਸਲੀਵਜ਼ ਗਾਊਨ ’ਚ ਵੇਖਿਆ ਜਾ ਸਕਦਾ ਹੈ, ਜੋ ਕਿ ਉਨ੍ਹਾਂ ਨੂੰ ਸਪੈਸ਼ਲ ਲੁਕ ਦਿੰਦੇ ਹਨ।
ਇਹ ਕਈ ਤਰ੍ਹਾਂ ਦੀਆਂ ਜਿਵੇਂ ਲੰਮੀ, ਛੋਟੀ ਅਤੇ ਆਫ ਸ਼ੋਲਡਰ ਤੱਕ ਹੁੰਦੀਆਂ ਹਨ। ਮੁਟਿਆਰਾਂ ਨੂੰ ਇਨ੍ਹਾਂ ਡਿਜ਼ਾਈਨਰ ਸਲੀਵਜ਼ ਦੇ ਨਾਲ ਕਈ ਤਰ੍ਹਾਂ ਦੀ ਐਕਸੈੱਸਰੀਜ਼ ਜਿਵੇਂ ਕਿ ਜਿਊਲਰੀ ਅਤੇ ਹੈਂਡਬੈਗ ਨੂੰ ਸਟਾਈਲ ਕੀਤੇ ਵੇਖਿਆ ਜਾ ਸਕਦਾ ਹੈ, ਜੋ ਉਨ੍ਹਾਂ ਦੀ ਲੁਕ ਨੂੰ ਹੋਰ ਵੀ ਸੁੰਦਰ ਬਣਾਉਂਦੀਆਂ ਹਨ।
ਮੁਟਿਆਰਾਂ ਨੂੰ ਆਕਰਸ਼ਕ ਲੁਕ ਦੇ ਰਹੀ ਧੋਤੀ ਡ੍ਰੈੱਸ
NEXT STORY