ਜਲੰਧਰ (ਬਿਊਰੋ)– ਗਰਮੀਆਂ ’ਚ ਅਕਸਰ ਲੋਕਾਂ ਨੂੰ ਉਨ੍ਹਾਂ ਚੀਜ਼ਾਂ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ, ਜਿਸ ਨਾਲ ਸਰੀਰ ਨੂੰ ਹਾਈਡ੍ਰੇਟ ਰੱਖਿਆ ਜਾ ਸਕਦਾ ਹੈ। ਇਨ੍ਹਾਂ ਚੀਜ਼ਾਂ ’ਚੋਂ ਇਕ ਹੈ ਗੁਲਾਬ ਦਾ ਸ਼ਰਬਤ। ਗੁਲਾਬ ਦਾ ਸ਼ਰਬਤ ਨਾ ਸਿਰਫ਼ ਸੁਆਦ ਹੁੰਦਾ ਹੈ, ਸਗੋਂ ਸਿਹਤ ਲਈ ਵੀ ਫ਼ਾਇਦੇਮੰਦ ਹੈ। ਅਜਿਹੇ ’ਚ ਗੁਲਾਬ ਦੇ ਸ਼ਰਬਤ ਦੇ ਫ਼ਾਇਦਿਆਂ ਤੇ ਇਸ ਨੂੰ ਬਣਾਉਣ ਦੀ ਵਿਧੀ ਬਾਰੇ ਜਾਣਨਾ ਜ਼ਰੂਰੀ ਹੈ। ਅੱਜ ਦਾ ਲੇਖ ਇਸ ਵਿਸ਼ੇ ’ਤੇ ਹੈ। ਅੱਜ ਇਸ ਲੇਖ ਦੇ ਜ਼ਰੀਏ ਅਸੀਂ ਤੁਹਾਨੂੰ ਦੱਸਾਂਗੇ ਕਿ ਗੁਲਾਬ ਦੇ ਸ਼ਰਬਤ ਦਾ ਸੇਵਨ ਕਰਨ ਦੇ ਕੀ ਸਿਹਤ ਲਾਭ ਹਨ ਤੇ ਇਸ ਨੂੰ ਕਿਵੇਂ ਬਣਾਇਆ ਜਾ ਸਕਦਾ ਹੈ–
ਗੁਲਾਬ ਦੇ ਸ਼ਰਬਤ ਦੇ ਫ਼ਾਇਦੇ
ਗੁਲਾਬ ਦੇ ਸ਼ਰਬਤ ਦਾ ਸੇਵਨ ਕਰਨ ਨਾਲ ਵਿਅਕਤੀ ਦਾ ਮੂਡ ਬਿਹਤਰ ਹੁੰਦਾ ਹੈ। ਇਹ ਤੁਹਾਡੇ ਮਨ ਨੂੰ ਸ਼ਾਂਤ ਰੱਖਣ ’ਚ ਤੁਹਾਡੇ ਲਈ ਬਹੁਤ ਲਾਭਦਾਇਕ ਹੋ ਸਕਦਾ ਹੈ।
ਗੁਲਾਬ ਦਾ ਸ਼ਰਬਤ ਚਮੜੀ ਲਈ ਵੀ ਬੇਹੱਦ ਫ਼ਾਇਦੇਮੰਦ ਹੁੰਦਾ ਹੈ। ਇਸ ਦੇ ਅੰਦਰ ਐਂਟੀ-ਆਕਸੀਡੈਂਟ ਪਾਏ ਜਾਂਦੇ ਹਨ, ਜੋ ਚਮੜੀ ਨੂੰ ਸੁਧਾਰਨ ਲਈ ਫ਼ਾਇਦੇਮੰਦ ਹੋ ਸਕਦੇ ਹਨ।
ਗਰਮੀਆਂ ’ਚ ਸਰੀਰ ਨੂੰ ਠੰਡਾ ਰੱਖਣ ਲਈ ਲੋਕ ਪਤਾ ਨਹੀਂ ਕਿਹੜੀਆਂ ਚੀਜ਼ਾਂ ਦਾ ਸੇਵਨ ਕਰਦੇ ਹਨ ਪਰ ਜੇਕਰ ਤੁਸੀਂ ਆਪਣੀ ਡਾਈਟ ’ਚ ਗੁਲਾਬ ਦਾ ਸ਼ਰਬਤ ਸ਼ਾਮਲ ਕਰਦੇ ਹੋ ਤਾਂ ਇਹ ਉਨ੍ਹਾਂ ਦੇ ਸਰੀਰ ਨੂੰ ਠੰਡਕ ਪ੍ਰਦਾਨ ਕਰ ਸਕਦਾ ਹੈ।
ਦੱਸ ਦੇਈਏ ਕਿ ਗੁਲਾਬ ਦੇ ਫੁੱਲਾਂ ਦਾ ਅਸਰ ਠੰਡਾ ਹੁੰਦਾ ਹੈ। ਅਜਿਹੇ ’ਚ ਇਹ ਸਰੀਰ ਨੂੰ ਠੰਡਕ ਦੇਣ ਲਈ ਫ਼ਾਇਦੇਮੰਦ ਹੋ ਸਕਦਾ ਹੈ।
ਜੇਕਰ ਤੁਸੀਂ ਪਾਚਨ ਨਾਲ ਜੁੜੀ ਸਮੱਸਿਆ ਨੂੰ ਦੂਰ ਰੱਖਣਾ ਚਾਹੁੰਦੇ ਹੋ ਤਾਂ ਇਸ ਨੂੰ ਗੁਲਾਬ ਦੇ ਫੁੱਲ ’ਚ ਮਿਲਾ ਸਕਦੇ ਹੋ। ਇਸ ਦੇ ਅੰਦਰ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ, ਜੋ ਪਾਚਨ ਲਈ ਬੇਹੱਦ ਫ਼ਾਇਦੇਮੰਦ ਹੁੰਦੇ ਹਨ।
ਗੁਲਾਬ ਦਾ ਸ਼ਰਬਤ ਕਿਵੇਂ ਬਣਾਉਣਾ ਹੈ
ਇਸ ਨੂੰ ਬਣਾਉਣ ਲਈ ਤੁਹਾਡੇ ਕੋਲ ਇਲਾਇਚੀ ਪਾਊਡਰ, ਗੁਲਾਬ ਦੀਆਂ ਪੱਤੀਆਂ, ਗੁੜ, ਕਾਜੂ-ਬਦਾਮ ਤੇ ਫੈਟ ਫਰੀ ਦੁੱਧ ਹੋਣਾ ਚਾਹੀਦਾ ਹੈ। ਹੁਣ ਦੁੱਧ ਨੂੰ ਉਬਾਲੋ ਤੇ ਇਸ ’ਚ ਗੁੜ ਪਾਓ ਤੇ ਇਲਾਇਚੀ ਪਾਊਡਰ ਪਾਓ। ਹੁਣ 10 ਮਿੰਟ ਤੱਕ ਪਕਾਓ ਤੇ ਫਿਰ ਠੰਡਾ ਹੋਣ ’ਤੇ ਗੁਲਾਬ ਦੀਆਂ ਪੱਤੀਆਂ ਨੂੰ ਧੋ ਕੇ ਇਕ ਗਲਾਸ ਪਾਣੀ ’ਚ ਉਬਾਲ ਲਓ। ਜਦੋਂ ਪਾਣੀ ਅੱਧਾ ਗਿਲਾਸ ਰਹਿ ਜਾਵੇ ਤਾਂ ਇਸ ਮਿਸ਼ਰਣ ਨੂੰ ਦੁੱਧ ’ਚ ਮਿਲਾ ਕੇ 2 ਘੰਟੇ ਲਈ ਫਰਿੱਜ ’ਚ ਰੱਖ ਦਿਓ। ਹੁਣ ਮਿਸ਼ਰਣ ’ਚ ਕਾਜੂ ਬਦਾਮ ਪਾਓ ਤੇ ਠੰਡਾ-ਠੰਡਾ ਪਰੋਸੋ।
ਸਫਰ ਦੌਰਾਨ ਬੱਚੇ ਨੂੰ ਆਉਂਦੀਆਂ ਹਨ ਉਲਟੀਆਂ, ਇਨ੍ਹਾਂ ਚੀਜ਼ਾਂ ਦਿਵਾਉਣਗੀਆਂ ਰਾਹਤ
NEXT STORY