ਵੈੱਬ ਡੈਸਕ- ਫੈਸ਼ਨ ਦੀ ਦੁਨੀਆ 'ਚ ਸਿਰਫ਼ ਟ੍ਰੈਡੀਸ਼ਨਲ ਜਾਂ ਸਿਰਫ਼ ਮਾਡਰਨ ਪਹਿਨਾਵੇ ਦੀ ਗੱਲ ਨਹੀਂ ਹੁੰਦੀ। ਅੱਜ ਦਾ ਟਰੈਂਡ ਹੈ- ਫਿਊਜ਼ਨ ਫੈਸ਼ਨ, ਜਿੱਥੇ ਮਾਡਰਨ ਕਟਸ ਅਤੇ ਟ੍ਰੈਡੀਸ਼ਨਲ ਐਸਥੈਟਿਕਸ ਮਿਲ ਕੇ ਇਕ ਨਵਾਂ, ਯੂਨਿਕ ਅਤੇ ਗਲੈਮਰਸ ਲੁਕ ਤਿਆਰ ਕਰਦੇ ਹਨ। ਜੇਕਰ ਤੁਸੀਂ ਇਸ ਫੈਸਟਿਵ ਸੀਜ਼ਨ 'ਚ ਸਾਰਿਆਂ ਦੀ ਨਜ਼ਰਾਂ ਦਾ ਕੇਂਦਰ ਬਣਨਾ ਚਾਹੁੰਦੋ ਹੈ ਤਾਂ ਇਨ੍ਹਾਂ ਟਰੈਂਡੀ ਆਊਟਫਿਟ ਆਈਡੀਆਜ਼ ਨੂੰ ਜ਼ਰੂਰ ਟ੍ਰਾਈ ਕਰੋ। ਇਹ ਤੁਹਾਨੂੰ ਕਲਾਸ ਵੀ ਦਿਖਾਉਣਗੇ ਅਤੇ ਸਟਾਈਲਿਸ਼ ਵੀ।
ਸੀਕਵਿਨ ਸ਼ਰਾਰਾ ਸੈੱਟ
ਪਾਰਟੀ ਵਾਈਬ ਲਈ ਸੀਕਵਿਨ ਵਾਲਾ ਸ਼ਰਾਰਾ ਅਤੇ ਸ਼ਾਰਟ ਕੁੜਤੀ ਬੈਸਟ ਹਨ। ਇਸ ਨੂੰ ਮਿਨਿਮਲ ਜਿਊਲਰੀ ਅਤੇ ਸਮੋਕੀ ਆਈ ਮੇਕਅੱਪ ਨਾਲ ਕੈਰੀ ਕਰੋ, ਪੂਰਾ ਲੁਕ ਗਲੈਮਰਸ ਲੱਗੇਗਾ।

ਧੋਤੀ ਪੈਂਟ ਵਿਦ ਕ੍ਰਾਪ ਟਾਪ
ਫਿਊਜ਼ਨ ਲੁਕ ਚਾਹੀਦੀ ਹੈ ਤਾਂ ਧੋਤੀ ਪੈਂਟ ਨਾਲ ਹੈਵੀ ਐਂਬ੍ਰਾਇਡਰੀ ਵਾਲਾ ਕ੍ਰਾਪ ਟਾ ਪਹਿਨੋ। ਇਸ ਨਾਲ ਲੰਬੀ ਜੈਕੇਟ ਪਾ ਲਵੋ, ਇਹ ਮਾਡਰਨ ਅਤੇ ਟ੍ਰੈਡੀਸ਼ਨਲ ਦੋਵਾਂ ਦਾ ਪਰਫੈਕਟ ਬਲੈਂਡ ਹੈ।

ਪਲਾਜ਼ੋ ਵਿਦ ਕੈਪ ਸਟਾਈਲ ਟਾਪ
ਫਲੋਈ ਪਲਾਜ਼ੋ ਅਤੇ ਸ਼ਈਅਰ ਕੈਪ-ਸਟਾਈਲ ਟਾਪ ਹਰ ਫੈਸਟਿਵਲ ਲਈ ਹਿਟ ਹਨ। ਇਹ ਲੁਕ ਸਟਾਈਲਿਸ਼ ਹੋਣ ਦੇ ਨਾਲ ਹੀ ਕੰਫਰਟੇਬਲ ਵੀ ਹੈ।

ਸਾੜ੍ਹੀ ਵਿਦ ਬੈਲਟ ਸਟਾਈਲ
ਡਿਫਰੈਂਟ ਲੁਕ ਲਈ ਸਾੜ੍ਹੀ ਨੂੰ ਬੈਲਟ ਨਾਲ ਸਟਾਈਲ ਕਰੋ। ਇਹ ਤੁਹਾਡੇ ਪੂਰੇ ਲੁਕ ਨੂੰ ਸਮਾਰਟ ਬਣਾ ਦੇਵੇਗਾ।

ਅਸਿਮੈਟ੍ਰਿਕਲ ਗਾਊਨ
ਜੇਕਰ ਤੁਸੀਂ ਵੈਸਟਰਨ ਲੁਕ ਚਾਹੁੰਦੇ ਹੋ ਤਾਂ ਅਸਿਮੈਟ੍ਰਿਕਲ ਹੇਮਲਾਈਨ ਵਾਲਾ ਗਾਊਨ ਪਹਿਨੋ। ਇਸ ਨਾਲ ਸਟੇਟਮੈਂਟ ਈਅਰਰਿੰਗਸ ਕੈਰੀ ਕਰ ਕੇ ਤੁਸੀਂ ਬਣ ਜਾਓਗੇ ਸ਼ੋਸਟਾਪਰ।

ਲਹਿੰਗਾ ਵਿਦ ਸ਼ਰਟ ਬਲਾਊਜ਼
ਟ੍ਰੈਂਡਿੰਗ ਫਿਊਜ਼ਨ ਲੁਕ ਲਈ ਲਹਿੰਗੇ ਨਾਲ ਸ਼ਰਟ ਸਟਾਈਲ ਬਲਾਊਜ਼ ਪਹਿਨੋ। ਇਹ ਲੁਕ ਐਲੀਗੈਂਟ ਵੀ ਹੈ ਅਤੇ ਕਾਫ਼ੀ ਅਨੋਖਾ ਵੀ।

ਜੈਕੇਟ ਨਾਲ ਧੋਤੀ ਸਕਰਟ
ਜੈਕੇਟ ਨਾਲ ਧੋਤੀ ਸਕਰਟ ਵੈਸਟਰਨ ਅਤੇ ਇੰਡੀਅਨ ਲੁਕ ਨੂੰ ਮਿਲਾ ਕੇ ਖੂਬਸੂਰਤ ਲੁਕ ਤਿਆਰ ਕਰਦੇ ਹਨ। ਜੇਕਰ ਜੈਕੇਟ ਹੈਵੀ ਹੈ ਤਾਂ ਸਿਰਫ਼ ਸਟੇਟਮੈਂਟ ਈਅਰਰਿੰਗਸ ਪਹਿਨੋ। ਮਿਨਿਮਲ ਜਿਊਲਰੀ ਰੱਖਣ ਨਾਲ ਲੁਕ ਬੈਲੇਂਸਟ ਅਤੇ ਕਲਾਸੀ ਦਿੱਸੇਗਾ।

ਸਟਾਈਲ ਤੇ ਫੈਸ਼ਨ ਦਾ ਪਰਫੈਕਟ ਸੁਮੇਲ ਬਣੀ ਪਲੇਟਿਡ ਸਕਰਟ
NEXT STORY