ਵੈੱਬ ਡੈਸਕ- ਜੇਕਰ ਤੁਸੀਂ ਮਿੱਠੇ 'ਚ ਕੁਝ ਹਲਕਾ-ਫੁਲਕਾ ਅਤੇ ਫ੍ਰੈਸ਼ ਫਲੇਵਰ ਵਾਲੀ ਡਿਸ਼ ਟ੍ਰਾਈ ਕਰਨਾ ਚਾਹੁੰਦੇ ਹੋ ਤਾਂ ਲੈਮਨ ਪੁਡਿੰਗ ਤੁਹਾਡੇ ਲਈ ਇਕ ਪਰਫੈਕਟ ਵਿਕਲਪ ਹੈ। ਨਿੰਬੂ ਦਾ ਖੱਟਾ-ਮਿੱਠਾ ਸਵਾਦ ਅਤੇ ਕ੍ਰੀਮੀ ਟੈਕਸਚਰ ਇਸ ਡੈਜ਼ਰਟ ਨੂੰ ਖ਼ਾਸ ਬਣਾਉਂਦਾ ਹੈ। ਇਸ ਨੂੰ ਬਣਾਉਣਾ ਬੇਹੱਦ ਸੌਖਾ ਹੈ।
Servings - 5
ਸਮੱਗਰੀ
ਹੈਵੀ ਕ੍ਰੀਮ- 500 ਗ੍ਰਾਮ
ਖੰਡ- 80 ਗ੍ਰਾਮ
ਨਿੰਬੂ ਦਾ ਜੈਸਟ (ਕੱਦੂਕਸ ਕੀਤਾ ਛਿਲਕਾ)- 1 ਚਮਚ
ਨਿੰਬੂ ਦਾ ਰਸ- 1 ਚਮਚ
ਰਸ ਭਰੀ (Raspberries)- ਗਾਰਨੀਸ਼ਿੰਗ ਲਈ
ਵਿਧੀ
1- ਇਕ ਪੈਨ 'ਚ 500 ਗ੍ਰਾਮ ਹੈਵੀ ਕ੍ਰੀਮ, 80 ਗ੍ਰਾਮ ਖੰਡ ਅਤੇ 1 ਚਮਚ ਨਿੰਬੂ ਦਾ ਜੈਸਟ ਪਾਓ। ਚੰਗੀ ਤਰ੍ਹਾਂ ਵਿਸਕ ਕਰ ਕੇ ਮਿਲਾ ਲਵੋ।
2- ਹੁਣ ਇਸ 'ਚ 1 ਚਮਚ ਨਿੰਬੂ ਦਾ ਰਸ ਪਾਓ ਅਤੇ 4-5 ਮਿੰਟ ਤੱਕ ਲਗਾਤਾਰ ਫੇਂਟਦੇ ਰਹੋ। ਇਸ ਤੋਂ ਬਾਅਦ ਗੈਸ ਤੋਂ ਉਤਾਰ ਲਵੋ।
3- ਤਿਆਰ ਮਿਸ਼ਰਨ ਨੂੰ ਵੱਡੇ ਨਿੰਬੂ ਦੇ ਛਿਲਕਿਆਂ (ਜਾਂ ਸਰਵਿੰਗ ਬਾਊਲਸ) 'ਚ ਪਾਓ। ਇਸ ਨੂੰ 1 ਘੰਟੇ ਲਈ ਫਰਿੱਜ 'ਚ ਸੈੱਟ ਹੋਣ ਲਈ ਰੱਖੋ।
4- ਜੰਮਣ ਤੋਂ ਬਾਅਦ ਉੱਪਰੋਂ ਰਸਭਰੀ ਨਾਲ ਗਾਰਨਿਸ਼ ਕਰੋ।
5- ਠੰਡਾ-ਠੰਡਾ ਪਰੋਸੋ ਅਤੇ ਆਨੰਦ ਲਵੋ।
ਨੋਟ: ਅਜਿਹੀਆਂ ਹੀ ਨਵੀਆਂ-ਨਵੀਆਂ ਅਤੇ ਟੇਸਟੀ ਰੈਸਿਪੀ ਲਈ ਸਾਡੇ Yum Recipes APP ਨੂੰ ਡਾਊਨਲੋਡ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੁਟਿਆਰਾਂ ਨੂੰ ਏਂਜਲ ਲੁਕ ਦੇ ਰਹੀਆਂ ਨੈੱਟ ਫੈਬਰਿਕ ਦੀਆਂ ਡਰੈੱਸਾਂ
NEXT STORY