ਵੈੱਬ ਡੈਸਕ- ਫੈਸ਼ਨ ਦੀ ਦੁਨੀਆ ’ਚ ਇਕ ਵਾਰ ਫਿਰ ਰਫਲ ਡਰੈੱਸ ਨੇ ਸਭ ਦਾ ਦਿਲ ਜਿੱਤ ਲਿਆ ਹੈ। ਕਾਲਜ ਜਾਣ ਵਾਲੀਆਂ ਮੁਟਿਆਰਾਂ ਤੋਂ ਲੈ ਕੇ ਪਾਰਟੀ ਜਾਣ ਵਾਲੀਆਂ ਮੁਟਿਆਰਾਂ ਤੱਕ, ਹਰ ਕੋਈ ਇਸ ਟ੍ਰੈਂਡੀ ਆਊਟਫਿੱਟ ਨੂੰ ਅਪਣਾ ਰਿਹਾ ਹੈ। ਰਫਲ ਭਾਵ ਕੱਪੜੇ ’ਤੇ ਲੱਗੀ ਲਹਿਰਦਾਰ ਝਾਲਰ, ਜੋ ਸਾਧਾਰਨ ਡਰੈੱਸ ਨੂੰ ਵੀ ਸਟਾਈਲਿਸ਼ ਅਤੇ ਕਿਊਟ ਬਣਾ ਦਿੰਦੀ ਹੈ। ਸਾਟਨ, ਸ਼ਿਫਾਨ ਅਤੇ ਜਾਰਜੈੱਟ ਵਰਗੇ ਸਾਫਟ ਫੈਬਰਿਕ ’ਤੇ ਇਹ ਡਿਜ਼ਾਈਨ ਸਭ ਤੋਂ ਜ਼ਿਆਦਾ ਸੋਹਣਾ ਲੱਗਦਾ ਹੈ ਅਤੇ ਚੱਲਣ ’ਚ ਇਸ ’ਚ ਇਕ ਵੱਖਰਾ ਹੀ ਫਲੋਅ ਆਉਂਦਾ ਹੈ, ਜੋ ਲੁੱਕ ਨੂੰ ਹੋਰ ਆਕਰਸ਼ਕ ਬਣਾਉਂਦਾ ਹੈ। ਰਫਲ ਦੀ ਸਭ ਤੋਂ ਵੱਡੀ ਖ਼ਾਸੀਅਤ ਹੈ ਕਿ ਇਸ ਨੂੰ ਡਰੈੱਸ ’ਚ ਕਿਤੇ ਵੀ ਲਗਾਇਆ ਜਾ ਸਕਦਾ ਹੈ ਅਤੇ ਹਰ ਜਗ੍ਹਾ ਇਸ ਦੀ ਲੁੱਕ ਵੱਖ-ਵੱਖ ਲੱਗਦੀ ਹੈ। ਅੱਜਕੱਲ ਬੈਲੂਨ ਸਲੀਵਜ਼ ਅਤੇ ਪਫ ਸਲੀਵਜ਼ ’ਤੇ ਰਫਲ ਦਾ ਕਾਫੀ ਕ੍ਰੇਜ਼ ਹੈ। ਸਲੀਵਜ਼ ਦੇ ਸਿਰੇ ’ਤੇ ਲੱਗੀ ਡਬਲ ਲੇਅਰ ਵਾਲੀ ਝਾਲਰ ਹੱਥਾਂ ਨੂੰ ਡਿਜ਼ਾਈਨਰ ਟੱਚ ਦਿੰਦੀ ਹੈ ਅਤੇ ਪੂਰੀ ਡਰੈੱਸ ਨੂੰ ਰਾਇਲ ਲੁੱਕ ਦੇ ਦਿੰਦੀ ਹੈ।
ਤੀਜਾ ਡਿਜ਼ਾਈਨ ਹੁੰਦਾ ਹੈ ਕਮਰ ਅਤੇ ਸਾਈਡ ’ਚ। ਬਾਡੀਕਾਨ ਡਰੈੱਸ ’ਚ ਇਕ ਸਾਈਡ ਤੋਂ ਕਮਰ ਤੋਂ ਲੈ ਕੇ ਹੇਠਾਂ ਤੱਕ ਜਾਂਦਾ ਹੋਇਆ ਲੰਬਾ ਰਫਲ ਲੁੱਕ ਨੂੰ ਸਟਾਈਲਿਸ਼ ਬਣਾਉਂਦਾ ਹੈ। ਇਹ ਨਾ ਸਿਰਫ ਫਿੱਗਰ ਨੂੰ ਸਲਿਮ ਦਿਖਾਉਂਦਾ ਹੈ ਸਗੋਂ ਪੇਟ ਦੇ ਆਸ-ਪਾਸ ਦੇ ਹਿੱਸੇ ਨੂੰ ਵੀ ਸਮਾਰਟਲੀ ਕਵਰ ਕਰ ਦਿੰਦਾ ਹੈ, ਜਿਸ ਨਾਲ ਮੁਟਿਆਰਾਂ ਜ਼ਿਆਦਾ ਕਾਨਫੀਡੈਂਟ ਮਹਿਸੂਸ ਕਰਦੀਆਂ ਹਨ।
ਚੌਥਾ ਅਤੇ ਸਭ ਤੋਂ ਪਸੰਦ ਕੀਤਾ ਜਾਣ ਵਾਲਾ ਡਿਜ਼ਾਈਨ ਹੈ ਸਕਰਟ ਜਾਂ ਘੇਰੇ ’ਤੇ ਰਫਲ। ਸ਼ਾਰਟ ਡਰੈੱਸ ਦੇ ਹੇਠਾਂ ਡਬਲ ਜਾਂ ਟ੍ਰਿਪਲ ਲੇਅਰ ’ਚ ਲੱਗਿਆ ਰਫਲ ਘੇਰੇ ਨੂੰ ਫਲੱਫੀ ਅਤੇ ਕਿਊਟ ਬਣਾਉਂਦਾ ਹੈ। ਇਸ ਨਾਲ ਛੋਟੀ ਹਾਈਟ ਦੀਆਂ ਮੁਟਿਆਰਾਂ ਵੀ ਲੰਬੀਆਂ ਲੱਗਦੀਆਂ ਹਨ। ਗਾਰਡਨ ਪਾਰਟੀ ਜਾਂ ਕਿਸੇ ਆਊਟਡੋਰ ਲੋਕੇਸ਼ਨ ਲਈ ਇਹ ਲੁੱਕ ਸਭ ਤੋਂ ਬੈਸਟ ਮੰਨੀ ਜਾਂਦੀ ਹੈ। ਮੁਟਿਆਰਾਂ ਦਿਨ ’ਚ ਘੁੰਮਣ ਲਈ ਪਿੰਕ, ਪੀਚ, ਸਕਾਈ ਬਲੂ ਵਰਗੇ ਹਲਕੇ ਰੰਗ ਦੀ ਰਫਲ ਡਰੈੱਸ ਪਸੰਦ ਕਰ ਰਹੀਆਂ ਹਨ, ਜਦਕਿ ਸ਼ਾਮ ਦੀ ਪਾਰਟੀ, ਬਰਥਡੇ ਜਾਂ ਡੇਟ ਲਈ ਰੈੱਡ, ਬਲੈਕ, ਗੋਲਡਨ ਅਤੇ ਐਮਰਾਲਡ ਗ੍ਰੀਨ ਵਰਗੇ ਡੀਪ ਕਲਰ ਦੀ ਰਫਲ ਡਰੈੱਸ ਉਨ੍ਹਾਂ ਨੂੰ ਪਸੰਦ ਆ ਰਹੀ ਹੈ। ਸਟਾਈਲਿੰਗ ਦੀ ਗੱਲ ਕਰੀਏ ਤਾਂ ਰਫਲ ਖੁਦ ’ਚ ਹੀ ਹੈਵੀ ਹੁੰਦਾ ਹੈ, ਇਸ ਲਈ ਇਸ ਦੇ ਨਾਲ ਹਮੇਸ਼ਾ ਮਿਨੀਮਲ ਅਸੈਸਰੀਜ਼ ਜੱਚਦੀ ਹੈ। ਸਹੀ ਸਟਾਈਲਿੰਗ ਦੇ ਨਾਲ ਰਫਲ ਡਰੈੱਸ ਹਰ ਮੁਟਿਆਰ ਨੂੰ ਸਟਾਈਲਿਸ਼ ਅਤੇ ਟ੍ਰੈਂਡੀ ਲੁੱਕ ਦਿੰਦੀ ਹੈ।
ਪੈਰਿਸ 'ਚ ਹੋਇਆ International Space Summit ਦਾ ਆਯੋਜਨ ! PM ਮੋਦੀ ਨੇ ਵਰਚੁਅਲੀ ਕੀਤੀ ਸ਼ਿਰਕਤ
NEXT STORY