ਵੈੱਬ ਡੈਸਕ- ਔਰਤਾਂ ਅਤੇ ਮੁਟਿਆਰਾਂ ਆਪਣੀ ਲੁੱਕ ਨੂੰ ਸੁੰਦਰ ਅਤੇ ਆਕਰਸ਼ਕ ਬਣਾਉਣ ਲਈ ਤਰ੍ਹਾਂ-ਤਰ੍ਹਾਂ ਦੀਆਂ ਡਿਜ਼ਾਈਨਰ ਡਰੈੱਸਾਂ ਦੇ ਨਾਲ-ਨਾਲ ਜਿਊਲਰੀ, ਮੇਕਅੱਪ ਅਤੇ ਤਰ੍ਹਾਂ-ਤਰ੍ਹਾਂ ਦੀਆਂ ਅਸੈਸਰੀਜ਼ ਨੂੰ ਵੀ ਸਟਾਈਲ ਕਰਦੀਆਂ ਹਨ, ਤਾਂ ਜੋ ਉਨ੍ਹਾਂ ਦੀ ਲੁੱਕ ਹੋਰਾਂ ਨਾਲੋਂ ਵਧੇਰੇ ਖੂਬਸੂਰਤ ਲੱਗੇ। ਅਸੈਸਰੀਜ਼ ਦੀ ਗੱਲ ਕਰੀਏ ਤਾਂ ਔਰਤਾਂ ਅਤੇ ਮੁਟਿਆਰਾਂ ਨੂੰ ਸਨਗਲਾਸਿਜ਼, ਵਾਚ, ਬੈਗ ਅਤੇ ਹੈਂਡਬੈਗ, ਸਟੋਲ, ਕੈਪ, ਬ੍ਰੈਸਲੇਟ ਆਦਿ ਸਟਾਈਲ ਕਰਦੇ ਦੇਖਿਆ ਜਾ ਸਕਦਾ ਹੈ। ਇਨ੍ਹਾਂ ਸਭ ’ਚ ਜੇਕਰ ਹੈਂਡਬੈਗ ਦੀ ਗੱਲ ਕਰੀਏ ਤਾਂ ਹੈਂਡਬੈਗ ਇਨ੍ਹੀਂ ਦਿਨੀਂ ਕਾਫ਼ੀ ਟ੍ਰੈਂਡ ’ਚ ਹਨ।
ਮੁਟਿਆਰਾਂ ਸਭ ਤੋਂ ਵਧ ਹੈਂਡਬੈਗ ਨੂੰ ਪਸੰਦ ਕਰ ਰਹੀਆਂ ਹਨ। ਮਾਰਕੀਟ ’ਚ ਹੈਂਡਬੈਗ ਦੀਆਂ ਵੱਖ-ਵੱਖ ਵਰਾਇਟੀਆਂ ਉਪਲਬਧ ਹਨ। ਇਹ ਸਾਈਜ਼ ’ਚ ਛੋਟੇ ਹੁੰਦੇ ਹਨ ਅਤੇ ਲੱਗਭਗ ਕਲੱਚ ਵਾਂਗ ਹੀ ਹੁੰਦੇ ਹਨ, ਪਰ ਇਨ੍ਹਾਂ ਨੂੰ ਸ਼ੋਲਡਰ ’ਤੇ ਸਟਾਈਲ ਕਰਨ ਦੀ ਬਜਾਏ ਹੱਥ ’ਚ ਸਟਾਈਲ ਕੀਤਾ ਜਾਂਦਾ ਹੈ, ਜੋ ਇਨ੍ਹਾਂ ਦੀ ਖਾਸ ਪਛਾਣ ਹੈ। ਹੈਂਡਬੈਗ ਛੋਟੇ, ਵੱਡੇ ਅਤੇ ਬਹੁਤ ਛੋਟੇ ਤਿੰਨਾਂ ਆਕਾਰਾਂ ’ਚ ਆਉਂਦੇ ਹਨ। ਮੁਟਿਆਰਾਂ ਤੇ ਔਰਤਾਂ ਆਪਣੀ ਪਸੰਦ ਅਤੇ ਮੌਕੇ ਦੇ ਹਿਸਾਬ ਨਾਲ ਇਨ੍ਹਾਂ ਨੂੰ ਖਰੀਦਣਾ ਅਤੇ ਸਟਾਈਲ ਕਰਨਾ ਪਸੰਦ ਕਰ ਰਹੀਆਂ ਹਨ। ਹੈਂਡਬੈਗ ਦੇ ਪੈਟਰਨ ਦੀ ਗੱਲ ਕਰੀਏ ਤਾਂ ਇਸ ’ਚ ਸਕੇਅਰ, ਰਾਊਂਡ ਅਤੇ ਬਾਸਕਿਟ ਸਟਾਈਲ ਦੇ ਡਿਜ਼ਾਈਨ ਖੂਬ ਦੇਖੇ ਜਾ ਸਕਦੇ ਹਨ।

ਸਕੇਅਰ ਪੈਟਰਨ ਆਫਿਸ ਅਤੇ ਫਾਰਮਲ ਲੁੱਕ ਲਈ ਬੈਸਟ ਹੈ, ਜਦੋਂ ਕਿ ਰਾਊਂਡ ਅਤੇ ਬਾਸਕਿਟ ਸਟਾਈਲ ਕੈਜ਼ੂਅਲ ਅਤੇ ਵਕੇਸ਼ਨ ਲੁੱਕ ਲਈ ਪਰਫੈਕਟ ਮੰਨਿਆ ਜਾਂਦਾ ਹੈ। ਉੱਥੇ ਹੀ, ਇਨ੍ਹਾਂ ਦੀ ਸਟ੍ਰਿਪ ਯਾਨੀ ਹੈਂਡਲ ਦੀ ਗੱਲ ਕਰੀਏ ਤਾਂ ਪਤਲੀ ਸਟ੍ਰਿਪ, ਮੋਟੀ ਸਟ੍ਰਿਪ, ਡਬਲ ਸਟ੍ਰਿਪ ਅਤੇ ਚੇਨ ਡਿਜ਼ਾਈਨ ਦੀ ਸਟ੍ਰਿਪ ਸਭ ਤੋਂ ਜ਼ਿਆਦਾ ਟ੍ਰੈਂਡ ’ਚ ਹੈ। ਕੁਝ ਬੈਗਾਂ ਦੇ ਹੈਂਡਲ ਚੂੜੀ ਦੇ ਆਕਾਰ ਦੇ ਵੀ ਦਿੱਤੇ ਗਏ ਹੁੰਦੇ ਹਨ, ਜੋ ਹੱਥ ’ਚ ਬਹੁਤ ਸਟਾਈਲਿਸ਼ ਲੱਗਦੇ ਹਨ, ਇਸ ਲਈ ਔਰਤਾਂ ਇਨ੍ਹਾਂ ਨੂੰ ਹੱਥ ’ਚ ਕੈਰੀ ਕਰਨਾ ਜ਼ਿਆਦਾ ਪਸੰਦ ਕਰਦੀਆਂ ਹਨ। ਕੁਝ ਹੈਂਡਬੈਗਾਂ ’ਚ ਇਕ ਐਕਸਟਰਾ ਸਟ੍ਰੈਪ ਵੀ ਦਿੱਤੀ ਗਈ ਹੁੰਦੀ ਹੈ, ਜੋ ਕਾਫ਼ੀ ਲੰਬੀ ਰਹਿੰਦੀ ਹੈ।
ਇਸ ਲੰਬੀ ਸਟ੍ਰੈਪ ਕਾਰਨ ਇਸ ਨੂੰ ਮੁਟਿਆਰਾਂ ਸਲਿੰਗ ਬੈਗ ਵਾਂਗ ਵੀ ਸਟਾਈਲ ਕਰ ਸਕਦੀਆਂ ਹਨ, ਭਾਵ ਇਕ ਹੀ ਬੈਗ ਨੂੰ ਦੋ ਤਰ੍ਹਾਂ ਨਾਲ ਕੈਰੀ ਕੀਤਾ ਜਾ ਸਕਦਾ ਹੈ। ਇਹ ਫੀਚਰ ਇਸ ਨੂੰ ਹੋਰ ਵੀ ਪ੍ਰੈਕਟੀਕਲ ਬਣਾਉਂਦਾ ਹੈ। ਹੈਂਡਬੈਗ ’ਚ ਔਰਤਾਂ ਜ਼ਰੂਰਤ ਦਾ ਸਾਮਾਨ ਆਸਾਨੀ ਨਾਲ ਰੱਖ ਸਕਦੀਆਂ ਹਨ, ਜਿਵੇਂ ਮੇਕਅੱਪ ਦਾ ਸਾਮਾਨ, ਮੋਬਾਈਲ, ਪੈਸੇ ਆਦਿ। ਰੋਜ਼ਾਨਾ ਵਰਤੋਂ ’ਚ ਘੁੰਮਣ-ਫਿਰਨ ਅਤੇ ਸ਼ਾਪਿੰਗ ਦੌਰਾਨ ਮੁਟਿਆਰਾਂ ਕੋਲ ਬਲੈਕ, ਵ੍ਹਾਈਟ, ਪਿੰਕ, ਰੈੱਡ, ਬਲੂ ਅਤੇ ਗ੍ਰੀਨ ਕਲਰ ਦੇ ਹੈਂਡਬੈਗ ਦੇਖੇ ਜਾ ਸਕਦੇ ਹਨ, ਜੋ ਵੈਸਟਰਨ ਅਤੇ ਇੰਡੋ-ਵੈਸਟਰਨ ਡਰੈੱਸ ਜਿਵੇਂ ਜੀਨਸ-ਟਾਪ ਅਤੇ ਵਨ-ਪੀਸ ਨਾਲ ਫ੍ਰੈਸ਼ ਲੁੱਕ ਦਿੰਦੇ ਹਨ। ਉੱਥੇ ਹੀ, ਖਾਸ ਮੌਕਿਆਂ ਜਿਵੇਂ ਪਾਰਟੀ, ਵਿਆਹ ਆਦਿ ’ਚ ਇੰਡੀਅਨ ਡਰੈੱਸ ਨਾਲ ਖਾਸ ਕਰ ਕੇ ਲਹਿੰਗਾ-ਚੋਲੀ ਅਤੇ ਸਾੜ੍ਹੀ ਨਾਲ ਮੁਟਿਆਰਾਂ ਨੂੰ ਗੋਲਡਨ ਅਤੇ ਸਿਲਵਰ ਕਲਰ ਦੇ ਹੈਂਡਬੈਗ ਨਾਲ ਸਟਾਈਲ ਕਰਦੇ ਦੇਖਿਆ ਜਾ ਸਕਦਾ ਹੈ। ਅਜਿਹੇ ਮੌਕਿਆਂ ’ਚ ਸੀਕੁਇੰਸ ਤੇ ਜ਼ਰੀ ਵਰਕ ਵਾਲੇ ਗੋਲਡਨ-ਸਿਲਵਰ ਹੈਂਡਬੈਗ ਉਨ੍ਹਾਂ ਦੀ ਲੁੱਕ ਨੂੰ ਕੰਪਲੀਟ ਕਰਨ ਦੇ ਨਾਲ-ਨਾਲ ਇਕ ਰਾਇਲ ਟੱਚ ਵੀ ਦਿੰਦੇ ਹਨ।
ਸਾੜ੍ਹੀ ਦਾ ਬਲੈਕ ਐਂਡ ਰੈੱਡ ਕੰਬੀਨੇਸ਼ਨ ਦੇ ਰਿਹਾ ਔਰਤਾਂ ਨੂੰ ਕਲਾਸੀ ਲੁੱਕ
NEXT STORY