ਜਲੰਧਰ: ਆਲੂ ਮਸਾਲਾ ਅਤੇ ਡਰਾਈ ਫਰੂਟ ਦੀ ਸਟਫਿੰਗ ਨਾਲ ਬਣੇ ਸ਼ਾਹੀ ਬਰੈੱਡ ਰੋਲ ਖਾਣ ਵਿਚ ਲਾਜਬਾਵ ਅਤੇ ਬਣਾਉਣ ਵਿਚ ਆਸਾਨ ਹੁੰਦੇ ਹਨ। ਸਰਦੀ ਦੇ ਮੌਸਮ 'ਚ ਇਹ ਹੋਰ ਵੀ ਸੁਆਦ ਲੱਗਦੇ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਬਰੈੱਡ ਰੋਲ ਬਣਾਉਣ ਦਾ ਅਸਾਨ ਤਰੀਕਾ ਦੱਸਣ ਜਾ ਰਹੇ ਹਾਂ।
ਜ਼ਰੂਰੀ ਸਮੱਗਰੀ
ਬਰੈੱਡ- 10
ਆਲੂ- 3 (ਉੱਬਲ਼ੇ ਹੋਏ)
ਹਰੇ ਮਟਰ- ਅੱਧਾ ਕੱਪ
ਹਰਾ ਧਨੀਆ- 2-3 ਵੱਡੇ ਚਮਚ (ਬਰੀਕ ਕੱਟਿਆ ਹੋਇਆ)
ਅਦਰਕ- ਲੋੜ ਅਨੁਸਾਰ (ਬਰੀਕ ਕਟਿਆ ਹੋਇਆ)
ਹਰੀ ਮਿਰਚ- 2 (ਬਾਰੀਕ ਕਟੀ ਹੋਈ)
ਨਮਕ ਸੁਆਦ ਅਨੁਸਾਰ
ਜ਼ੀਰਾ ਪਾਊਡਰ- 1/2 ਚਮਚ
ਧਨੀਆ ਪਾਊਡਰ-1 ਛੋਟਾ ਚਮਚ
ਹਲਦੀ ਪਾਊਡਰ- ਅੱਧਾ ਛੋਟਾ ਚਮਚ
ਲਾਲ ਮਿਰਚ ਪਾਊਡਰ-ਅੱਧਾ ਛੋਟਾ ਚਮਚ
ਗਰਮ ਮਸਾਲਾ-ਅੱਧਾ ਛੋਟਾ ਚਮਚ
ਅਮਚੂਰ ਪਾਊਡਰ-ਅੱਧਾ ਛੋਟਾ ਚਮਚ
ਕਿਸ਼ਮਿਸ਼- 1 ਵੱਡਾ ਚਮਚ
ਕਾਜੂ-10-12
ਤੇਲ- ਲੋੜ ਅਨੁਸਾਰ ਫਰਾਈ ਕਰਨ ਲਈ
ਇਹ ਵੀ ਪੜ੍ਹੋ:ਬੱਚਿਆਂ ਨੂੰ ਖਾਣੇ 'ਚ ਬਹੁਤ ਪਸੰਦ ਆਵੇਗੀ ਪਨੀਰ ਮਖਮਲੀ, ਬਣਾਓ ਇਸ ਵਿਧੀ ਨਾਲ
ਬਣਾਉਣ ਦੀ ਵਿਧੀ: ਸਭ ਤੋਂ ਪਹਿਲਾਂ ਉੱਬਲ਼ੇ ਹੋਏ ਆਲੂਆਂ ਨੂੰ ਛਿੱਲ ਕੇ ਕੌਲੀ 'ਚ ਕੱਢ ਲਓ। ਕੜਾਹੀ 'ਚ ਇਕ ਵੱਡਾ ਚਮਚ ਤੇਲ ਪਾਓ ਅਤੇ ਗਰਮ ਕਰੋ, ਤੇਲ ਗਰਮ ਹੋਣ 'ਤੇ ਇਸ 'ਚ ਜੀਰਾ ਪਾਊਡਰ, ਬਰੀਕ ਕਟਿਆ ਅਦਰਕ, ਬਰੀਕ ਕਟੀ ਹਰੀ ਮਿਰਚ, ਧਨੀਆ ਪਾਊਡਰ ਅਤੇ ਹਲਦੀ ਪਾਊਡਰ ਪਾ ਕੇ ਭੁੰਨ ਲਓ। ਫਿਰ ਮਸਾਲੇ 'ਚ ਮਟਰ ਦੇ ਦਾਣੇ ਪਾ ਕੇ ਹਲਕਾ ਜਿਹਾ ਭੁੰਨ ਲਓ। ਮਟਰ ਭੁੰਨ ਜਾਣ 'ਤੇ ਇਸ 'ਚ ਆਲੂ ਬਰੀਕ-ਬਰੀਕ ਤੋੜ ਕੇ ਪਾ ਦਿਓ। ਹੁਣ ਇਸ 'ਚ ਗਰਮ ਮਸਾਲਾ, ਅਮਚੂਰ ਪਾਊਡਰ, ਲਾਲ ਮਿਰਚ ਪਾਊਡਰ ਅਤੇ ਨਮਕ ਪਾ ਕੇ ਚੰਗੀ ਤਰ੍ਹਾਂ ਮਿਲਾਉਂਦੇ ਹੋਏ ਸਟਫਿੰਗ ਨੂੰ ਭੁੰਨ ਲਓ।
ਇਹ ਵੀ ਪੜ੍ਹੋ:ਘਰ 'ਚ ਇਸ ਵਿਧੀ ਨਾਲ ਬਣਾਓ ਗ੍ਰਿਲਡ ਆਲੂ ਕਬਾਬ
ਸਟਫਿੰਗ ਨੂੰ ਚੰਗੀ ਤਰਾਂ ਮੈਸ਼ ਕਰਦੇ ਹੋਏ ਤਿਆਰ ਕਰ ਲਓ, ਗੈਸ ਬੰਦ ਕਰ ਦਿਓ। ਉਸ ਤੋਂ ਬਾਅਦ ਸਟਫਿੰਗ 'ਚ ਕਿਸ਼ਮਿਸ਼ ਅਤੇ ਕਾਜੂ ਕੱਟ ਕੇ (1 ਕਾਜੂ ਦੇ ਚਾਰ ਟੁੱਕੜੇ ਕਰੋ) ਪਾ ਦਿਓ ਅਤੇ ਮਿਲਾ ਦਿਓ। ਸਟਫਿੰਗ 'ਚ ਹਰਾ ਧਨੀਆ ਵੀ ਪਾ ਕੇ ਮਿਲਾ ਦਿਓ। ਰੋਲ ਬਣਾਉਣ ਲਈ ਸਟਫਿੰਗ ਤਿਆਰ ਹੈ। ਬਰੈੱਡ ਦੇ ਕੰਡੇ ਚਾਕੂ ਦੀ ਸਹਾਇਤਾ ਨਾਲ ਕੱਟ ਕੇ ਵੱਖ ਕਰ ਦਿਓ। ਸਾਰੇ ਬਰੈੱਡ ਦੇ ਕੰਡੇ ਕੱਟ ਕੇ ਤਿਆਰ ਕਰ ਲਵੋ। ਸਟਫਿੰਗ ਨੂੰ ਬਰਾਬਰ ਹਿੱਸੇ 'ਚ ਵੰਡ ਕੇ ਤਿਆਰ ਕਰ ਲਓ। ਹਰ ਇਕ ਨੂੰ ਬੇਲਨਾਕਾਰ ਸਰੂਪ ਦੇ ਕੇ ਪਲੇਟ 'ਚ ਰੱਖ ਲਓ।
ਇਕ ਪਲੇਟ 'ਚ ਅੱਧਾ-ਕੱਪ ਪਾਣੀ ਲੈ ਲਓ ਅਤੇ ਇਕ ਬਰੈੱਡ ਨੂੰ ਪਾਣੀ 'ਚ ਡੁਬੋ ਕੇ ਕੱਢ ਲਓ, ਪਾਣੀ 'ਚ ਭਿੱਜੀ ਹੋਈ ਬਰੈੱਡ ਨੂੰ ਹੱਥ ਉੱਤੇ ਰੱਖੋ, ਦੂਜੀ ਹਥੇਲੀ ਨਾਲ ਦਬਾ ਕੇ ਬਰੈੱਡ ਦਾ ਪਾਣੀ ਕੱਢ ਦਿਓ, ਹੁਣ ਇਸ ਦੇ ਉੱਤੇ ਇਕ ਬੇਲਨਾਕਾਰ ਸਟਫਿੰਗ ਜੋ ਤੁਸੀਂ ਪਹਿਲਾਂ ਤਿਆਰ ਕਰਕੇ ਰੱਖੀ ਹੋਈ ਹੈ, ਭਰ ਦਿਓ। ਇਸ ਤਰ੍ਹਾਂ ਸਾਰੇ ਰੋਲ ਤਿਆਰ ਕਰਕੇ ਪਲੇਟ 'ਚ ਲਗਾ ਕੇ ਰੱਖ ਲਓ। ਕੜਾਹੀ 'ਚ ਤੇਲ ਪਾ ਕੇ ਗਰਮ ਕਰੋ। ਰੋਲ ਤੇਲ 'ਚ ਪਾਓ ਤੇ ਹਲਕੇ ਭੂਰੇ ਹੋਣ 'ਤੇ ਕੱਢ ਲਓ। ਗਰਮਾ ਗਰਮ ਬਰੈੱਡ ਰੋਲ ਨੂੰ ਹਰੇ ਧਨੀਏ ਦੀ ਚਟਨੀ ਜਾਂ ਟਮਾਟਰ ਦੀ ਚਟਨੀ ਨਾਲ ਆਪ ਵੀ ਖਾਓ ਅਤੇ ਆਪਣੇ ਪਰਿਵਾਰ ਨੂੰ ਵੀ ਖਾਣ ਲਈ ਦਿਓ।
ਕੈਂਸਰ ਤੇ ਦਿਲ ਦੇ ਗੰਭੀਰ ਰੋਗਾਂ ਨੂੰ ਠੀਕ ਕਰਦੀ ਹੈ ‘ਮੱਕੀ ਦੀ ਰੋਟੀ’, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ
NEXT STORY