ਨਵੀਂ ਦਿੱਲੀ— ਦੁਨੀਆ 'ਚ ਕੁਝ ਥਾਂਵਾ ਇੰਨੀਆਂ ਖੂਬਸੂਰਤ ਹੁੰਦੀਆਂ ਹਨ ਕਿ ਉਸ ਦੀਆਂ ਤਸਵੀਰਾਂ ਨੂੰ ਹਰ ਕੋਈ ਕੈਮਰੇ 'ਚ ਕੈਦ ਕਰ ਲੈਣਾ ਚਾਹੁੰਦਾ ਹੈ। ਘੁੰਮਣ-ਫਿਰਣ ਦੀ ਗੱਲ ਹੋਵੇ ਤਾਂ ਜ਼ਿਆਦਾਤਰ ਲੋਕ ਸਵਿਟਜ਼ਰਲੈਂਡ ਨੂੰ ਚੁੰਣਦੇ ਹਨ। ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਇਹ ਥਾਂ ਬਹੁਤ ਹੀ ਖੂਬਸੂਰਤ ਹੈ ਪਰ ਇੱਥੇ ਇਕ ਪਿੰਡ ਅਜਿਹਾ ਵੀ ਹੈ ਜੋ ਬਹੁਤ ਹੀ ਖੂਬਸੂਰਤ ਹੈ ਪਰ ਇੱਥੋਂ ਦੀਆਂ ਯਾਦਾਂ ਨੂੰ ਤੁਸੀਂ ਆਪਣੇ ਨਾਲ ਤਸਵੀਰਾਂ ਖਿੱਚ ਕੇ ਨਹੀਂ ਲੈ ਕੇ ਜਾ ਸਕਦੇ। ਇੱਥੇ ਫੋਟੋਗ੍ਰਾਫੀ ਕਰਨਾ ਬੈਨ ਹੈ ਪਰ ਦੂਰ-ਦੂਰ ਤੋਂ ਲੋਕ ਇਸ ਨੂੰ ਦੇਖਣ ਲਈ ਆਉਂਦੇ ਹਨ।
ਇਸ ਪਿੰਡ ਦਾ ਨਾਮ ਹੈ ਬਰਗੁਨ ਇੱਥੇ ਆਉਣ ਵਾਲੇ ਲੋਕ ਜੇ ਫੋਟੋਗ੍ਰਾਫੀ ਕਰਦੇ ਹਨ ਤਾਂ ਇਸ ਲਈ ਉਨ੍ਹਾਂ ਨੂੰ ਜੁਰਮਾਨਾ ਵੀ ਭਰਨਾ ਪੈਂਦਾ ਹੈ। ਜੋ ਨਿਊਜ਼ੀਲੈਂਡ ਦੇ 413 ਡਾਲਰ ਦੀ ਰਕਮ ਦੇ ਕਰੀਬ ਹੋ ਸਕਦਾ ਹੈ।
ਇਹ ਕੰਮ ਇੱਥੋਂ ਦੀ ਸਰਕਾਰ ਨੇ ਨਹੀਂ ਸਗੋਂ ਪਿੰਡ 'ਚ ਰਹਿਣ ਵਾਲੇ ਲੋਕਾਂ ਨੇ ਕੀਤਾ ਹੈ। ਇਸ ਗੱਲ ਨੂੰ ਲੈ ਕੇ ਥਾਂ-ਥਾਂ 'ਤੇ ਨੋਟਿਸ ਲੱਗੇ ਹੋਏ ਹਨ। ਜਿਸ 'ਤੇ ਫੋਟੋਗ੍ਰਾਫੀ 'ਤੇ ਬੈਨ ਦੇ ਬਾਰੇ ਲਿਖਿਆ ਗਿਆ ਹੈ। ਇਸ ਦੀ ਖੂਬਸੂਰਤੀ ਦਾ ਅਹਿਸਾਸ ਤਸਵੀਰਾਂ 'ਚ ਹੀ ਨਹੀਂ ਸਗੋਂ ਤੁਹਾਡੀਆਂ ਅੱਖਾਂ ਨੂੰ ਵੀ ਦੇਖਣ 'ਚ ਸੋਹਣਾ ਲੱਗਦਾ ਹੈ। ਇੱਥੇ ਦੇ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਨਹੀਂ ਚਾਹੁੰਦੇ ਹੋ ਕਿ ਪਿੰਡ ਦੀਆਂ ਤਸਵੀਰਾਂ ਸੋਸ਼ਲ ਮੀਡਿਆ 'ਤੇ ਸ਼ੇਅਰ ਕੀਤੀਆਂ ਜਾਣ ਅਤੇ ਉਹ ਲੋਕ ਨਿਰਾਸ਼ ਹੋ ਜਾਣ ਜੋਂ ਇੱਥੇ ਆ ਨਹੀਂ ਪਾਉਂਦੇ।
ਪਾਰਟੀ ਤੇ ਜਾਣ ਤੋਂ ਪਹਿਲਾਂ ਸਿਰਫ 20 ਮਿੰਟ ਲਈ ਲਗਾਓ ਇਹ ਮਾਸਕ
NEXT STORY