ਨਵੀਂ ਦਿੱਲੀ— ਚਮੜੀ ਸਰੀਰ ਦਾ ਬਹੁਤ ਹੀ ਸੈਂਸਟਿਵ ਪਾਰਟ ਹੁੰਦਾ ਹੈ ਜੋ ਕਿ ਧੂਲ-ਮਿੱਟੀ, ਪ੍ਰਦੂਸ਼ਣ ਅਤੇ ਸੂਰਜ ਦੀਆਂ ਕਿਰਣਾਂ ਨਾਲ ਬਹੁਤ ਹੀ ਜਲਦੀ ਪ੍ਰਭਾਵਿਤ ਹੋ ਜਾਂਦਾ ਹੈ। ਚਾਹੇ ਜਿੰਨਾਂ ਵੀ ਇਸ ਨੂੰ ਕਵਰ ਕਰ ਲਿਆ ਜਾਵੇ ਫਿਰ ਵੀ ਇਸ 'ਤੇ ਪ੍ਰਦੂਸ਼ਣ, ਸੂਰਜ ਦੀਆਂ ਕਿਰਣਾਂ ਦਾ ਮਾੜਾ ਪ੍ਰਭਾਵ ਪੈ ਹੀ ਜਾਂਦਾ ਹੈ। ਜਿਸ ਨੂੰ ਨਿਖਾਰਣ ਲਈ ਲੜਕੀਆਂ ਕਈ ਤਰ੍ਹਾਂ ਦੇ ਬਿਊਟੀ ਪ੍ਰਾਡਕਟਸ ਦੀ ਵਰਤੋਂ ਕਰਦੀਆਂ ਹਨ ਪਰ ਇਸ ਲਈ ਨਿੰਬੂ ਅਤੇ ਖੰਡ ਤੋਂ ਬਿਹਤਰ ਹੋਰ ਕੁਝ ਵੀ ਨਹੀਂ ਹੋ ਸਕਦਾ। ਨਿੰਬੂ ਟੈਨਿੰਗ ਦੀ ਸਮੱਸਿਆ ਨੂੰ ਦੂਰ ਕਰਨ ਦੇ ਨਾਲ-ਨਾਲ ਚਮੜੀ ਦੇ ਛਿੱਦਰਾਂ 'ਚੋਂ ਗੰਦਗੀ ਨੂੰ ਸਾਫ ਕਰਨ 'ਚ ਵੀ ਮਦਦ ਕਰਦਾ ਹੈ। ਅੱਜ ਅਸੀਂ ਤੁਹਾਨੂੰ ਟੈਨਿੰਗ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਨਿੰਬੂ ਅਤੇ ਖੰਡ ਨਾਲ ਸਕ੍ਰਬ ਬਣਾਉਣ ਦੇ ਤਰੀਕੇ ਬਾਰੇ ਦੱਸਣ ਜਾ ਰਹੇ ਹਾਂ,ਜਿਸ ਨਾਲ ਤੁਸੀਂ ਨਿਖਰੀ ਹੋਈ ਚਮੜੀ ਪਾ ਸਕਦੇ ਹੋ।
ਸਮੱਗਰੀ
- ਨਿੰਬੂ ਅੱਧਾ
- ਖੰਡ ਅੱਧਾ ਕੱਪ
- ਆਲਿਵ ਆਇਲ 1 ਵੱਡਾ ਚੱਮਚ
- ਆਰਗ੍ਰੇਨਿਕ ਸ਼ਹਿਦ 1 ਵੱਡਾ ਚੱਮਚ
ਸਕ੍ਰਬ ਬਣਾਉਣ ਦਾ ਤਰੀਕਾ
ਸਕ੍ਰਬ ਬਣਾਉਣ ਲਈ ਇਕ ਕੋਲੀ 'ਚ ਨਿੰਬੂ ਦਾ ਰਸ ਅਤੇ ਆਲਿਵ ਆਇਲ ਲੈ ਕੇ ਪੇਸਟ ਬਣਾ ਲਓ। ਫਿਰ ਆਪਣੇ ਮੁਤਾਬਕ ਇਸ ਨੂੰ ਗਾੜ੍ਹਾ ਜਾਂ ਪਤਲਾ ਕਰਨ ਲਈ ਆਲਿਵ ਆਇਲ ਨੂੰ ਘੱਟ ਜਾਂ ਜ਼ਿਆਦਾ ਕਰ ਸਕਦੇ ਹੋ। ਫਿਰ ਇਸ 'ਚ ਸ਼ਹਿਦ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਨਾਲ ਮਿਲਾਓ ਅਤੇ ਫਿਰ ਇਸ 'ਚ ਖੰਡ ਪਾ ਕੇ ਮਿਕਸ ਕਰੋ।
ਸਕ੍ਰਬ ਲਗਾਉਣ ਦਾ ਤਰੀਕਾ
ਤਿਆਰ ਕੀਤੇ ਹੋਏ ਸਕ੍ਰਬ ਨੂੰ ਆਪਣੇ ਚਿਹਰੇ 'ਤੇ ਅਪਲਾਈ ਕਰਨ ਤੋਂ ਪਹਿਲਾਂ ਆਪਣੇ ਫੇਸ ਨੂੰ ਸਾਫ ਪਾਣੀ ਨਾਲ ਧੋ ਕੇ ਸਾਫ ਕਰ ਲਓ। ਫਿਰ ਇਸ ਨਾਲ ਹੌਲੀ-ਹੌਲੀ ਆਪਣੇ ਚਿਹਰੇ 'ਤੇ 2-3 ਮਿੰਟ ਤਕ ਮਸਾਜ਼ ਕਰੋ ਅਤੇ ਫਿਰ ਇਸੇ ਨੂੰ ਆਪਣੇ ਫੇਸ 'ਤੇ 5 ਤੋਂ 7 ਮਿੰਟ ਲੱਗਾ ਰਹਿਣ ਦਿਓ। ਇਸ ਤੋਂ ਬਾਅਦ ਆਪਣੇ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਲਓ। ਜੇ ਸਕ੍ਰਬ ਕਰਨ ਦੇ ਬਾਅਦ ਤੁਹਾਨੂੰ ਆਪਣਾ ਫੇਸ ਡ੍ਰਾਈ ਲੱਗ ਰਿਹਾ ਹੈ ਤਾਂ ਇਸ 'ਤੇ ਮੋਇਸਚਰਾਈਜ਼ਰ ਲਗਾਓ।
Black Panther Oreos Popcorn new music
NEXT STORY