ਮੁੰਬਈ- ਭਾਰਤੀ ਤੇ ਪੱਛਮੀ ਪਹਿਰਾਵੇ ਮੁਟਿਆਰਾਂ ਅਤੇ ਔਰਤਾਂ ਨੂੰ ਆਪਣੀ ਲੁਕ ਨੂੰ ਹੋਰ ਵੀ ਸੁੰਦਰ ਬਣਾਉਣ ਲਈ ਤਰ੍ਹਾਂ-ਤਰ੍ਹਾਂ ਦੀ ਅਸੈਸਰੀਜ਼, ਜਿਊਲਰੀ, ਮੇਕਅਪ ਤੇ ਹੇਅਰ ਸਟਾਈਲ ਨੂੰ ਕੈਰੀ ਕਰਦੀਆਂ ਹਨ। ਜਿਊਲਰੀ ਵਿਚ ਹਮੇਸ਼ਾ ਝੁਮਕਿਆਂ ਦੀ ਅਹਿਮ ਭੂਮਿਕਾ ਰਹੀ ਹੈ। ਵਿਆਹ, ਮਹਿੰਦੀ, ਪਾਰਟੀ ਅਤੇ ਹੋਰ ਖਾਸ ਪ੍ਰੋਗਰਾਮਾਂ ਦੌਰਾਨ ਮੁਟਿਆਰਾਂ ਨੂੰ ਭਾਰਤੀ ਪਹਿਰਾਵੇ ਨਾਲ ਹੈਵੀ ਝੁਮਕੇ ਕੈਰੀ ਕੀਤੇ ਦੇਖਿਆ ਜਾ ਸਕਦਾ ਹੈ। ਹੈਵੀ ਝੁਮਕੇ ਮੁਟਿਆਰਾਂ ਦੀ ਲੁਕ ਨੂੰ ਚਾਰ ਚੰਦ ਲਗਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਬਹੁਤ ਟ੍ਰੈਡੀਸ਼ਨਲ ਲੁਕ ਦਿੰਦੇ ਹਨ। ਜ਼ਿਆਦਾਤਰ ਮੁਟਿਆਰਾਂ ਅਤੇ ਔਰਤਾਂ ਨੂੰ ਝੁਮਕੇ ਇੰਨੇ ਪਸੰਦ ਹੁੰਦੇ ਹਨ ਕਿ ਉਹ ਖਾਸ ਮੌਕਿਆਂ ’ਤੇ ਭਾਵੇਂ ਹਾਰ, ਟਿੱਕਾ, ਕੰਗਨ ਅਤੇ ਝਾਂਜਰ ਆਦਿ ਨਾ ਪਹਿਨਣ ਪਰ ਉਨ੍ਹਾਂ ਨੂੰ ਝੁਮਕੇ ਪਹਿਨੇ ਜ਼ਰੂਰੀ ਦੇਖਿਆ ਜਾ ਸਕਦਾ ਹੈ। ਝੁਮਕਿਆਂ ਦੀ ਖਾਸੀਅਤ ਇਹ ਹੈ ਕਿ ਇਹ ਭਾਰਤੀ ਪਹਿਰਾਵੇ ਵਿਚ ਸੂਟ ਤੋਂ ਲੈ ਕੇ ਸਾੜ੍ਹੀ, ਗਾਊਨ, ਲਹਿੰਗਾ-ਚੋਲੀ ਅਤੇ ਹੋਰ ਡ੍ਰੈਸਿਜ਼ ਨਾਲ ਵੀ ਬਹੁਤ ਜੱਚਦੇ ਹਨ।
ਹੈਵੀ ਝੁਮਕੇ ਆਮਤੌਰ ’ਤੇ ਸੋਨੇ, ਚਾਂਦੀ ਜਾਂ ਹੋਰ ਧਾਤਾਂ ਨਾਲ ਬਣੇ ਹੁੰਦੇ ਹਨ, ਜਿਨ੍ਹਾਂ ਵਿਚ ਸਟੋਨ, ਮੋਤੀਆਂ ਅਤੇ ਹੋਰ ਸਜਾਵਟੀ ਤੱਤਾਂ ਨੂੰ ਵੀ ਜੋੜਿਆ ਜਾ ਸਕਦਾ ਹੈ। ਅੱਜਕੱਲ ਟੈਂਪਲ ਸਟਾਈਲ, ਝੂਮਰ ਸਟਾਈਲ, ਕੁੰਦਨ ਦੇ ਝੁਮਕੇ, ਮੋਤੀ ਦੇ ਝੁਮਕੇ ਅਤੇ ਲਟਕਨ ਵਾਲੇ ਝੁਮਕੇ ਬਹੁਤ ਟਰੈਂਡ ਵਿਚ ਹਨ। ਟੈਂਪਲ ਡਿਜ਼ਾਈਨ ਦੇ ਝੁਮਕੇ ਆਮਤੌਰ ’ਤੇ ਵੱਡੇ ਅਤੇ ਮੁਸ਼ਕਲ ਹੁੰਦੇ ਹਨ। ਝੂਮਰ ਡਿਜ਼ਾਈਨ ਦੇ ਝੁਮਕੇ ਬਹੁਤ ਆਕਰਸ਼ਕ ਹੁੰਦੇ ਹਨ। ਇਨ੍ਹਾਂ ਵਿਚ ਵੱਖ-ਵੱਖ ਤਰ੍ਹਾਂ ਦੇ ਸਟੋਨ ਅਤੇ ਰਤਨ ਹੁੰਦੇ ਹਨ। ਕੁੰਦਨ ਦੇ ਝੁਮਕੇ ਇਸ ਨੂੰ ਚਮਕਦਾਰ ਅਤੇ ਆਕਰਸ਼ਕ ਬਣਾਉਂਦੇ ਹਨ। ਮੋਤੀ ਵਾਲੇ ਝੁਮਕੇ ਵਿਚ ਮੋਤੀ ਹੁੰਦੇ ਹਨ ਜੋ ਇਨ੍ਹਾਂ ਨੂੰ ਇਕ ਸੁੰਦਰ ਲੁਕ ਦਿੰਦੇ ਹਨ। ਲਟਕਨ ਵਾਲੇ ਝੁਮਕੇ ਵਿਚ ਛੋਟੇ-ਛੋਟੇ ਲਟਕਨ ਲੱਗੇ ਹੁੰਦੇ ਹਨ।
ਮੁਟਿਆਰਾਂ ਨੂੰ ਹੋਰ ਕਈ ਡਿਜ਼ਾਈਨ ਦੇ ਝੁਮਕੇ ਵੀ ਬਹੁਤ ਪਸੰਦ ਆ ਰਹੇ ਹਨ ਜਿਵੇਂ ਚਾਂਦਵਾਲੀ ਝੁਮਕੇ ਜੋ ਚੰਦ ਦੇ ਆਕਾਰ ਦੇ ਹੁੰਦੇ ਹਨ ਅਤੇ ਜ਼ਿਆਦਾਤਰ ਟ੍ਰੈਡੀਸ਼ਨਲ ਭਾਰਤੀ ਡ੍ਰੈਸਿਜ਼ ਨਾਲ ਪਹਿਨੇ ਜਾਂਦੇ ਹਨ। ਡ੍ਰਾਪ ਝੁਮਕੇ ਜ਼ਿਆਦਾਤਰ ਆਧੁਨਿਕ ਅਤੇ ਫੈਸ਼ਨੇਬਲ ਡ੍ਰੈਸਿਜ਼ ਨਾਲ ਪਹਿਨੇ ਜਾਂਦੇ ਹਨ। ਹੂਪ ਝੁਮਕੇ ਕੈਜੁਅਲ ਅਤੇ ਪਾਰਟੀ ਵੀਅਰ ਹੁੰਦੇ ਹਨ। ਦੂਜੇ ਪਾਸੇ ਮਾਰਕੀਟ ਵਿਚ ਕਈ ਤਰ੍ਹਾਂ ਦੇ ਝੁਮਕੇ ਮੁਹੱਈਆ ਹਨ ਜਿਨ੍ਹਾਂ ਨੂੰ ਮੁਟਿਆਰਾਂ ਆਪਣੀ ਪਸੰਦ ਅਤੇ ਮੌਕੇ ਦੇ ਹਿਸਾਬ ਨਾਲ ਖਰੀਦ ਰਹੀਆਂ ਹਨ। ਮੁਟਿਆਰਾਂ ਨੂੰ ਸਿਲਵਰ, ਗੋਲਡਨ ਤੋਂ ਲੈ ਕੇ ਮਲਟੀ ਕਲਰ ਅਤੇ ਡਰੈੱਸ ਨਾਲ ਮੈਚਿੰਗ ਝੁਮਕੇ ਪਹਿਨੇ ਦੇਖਿਆ ਜਾ ਸਕਦਾ ਹੈ।
ਗਰਮੀਆਂ ’ਚ ਮੁਟਿਆਰਾਂ ਦੀ ਪਹਿਲੀ ਪਸੰਦ ਬਣੀ ਸਟ੍ਰੈਪਲੈੱਸ ਡ੍ਰੈੱਸ
NEXT STORY