ਮੁੰਬਈ- ਮੁਟਿਆਰਾਂ ਆਪਣੀ ਲੁਕ ਨੂੰ ਹੋਰ ਵੀ ਖੂਬਸੂਰਤ ਬਣਾਉਣ ਲਈ ਡਿਜ਼ਾਈਨਰ ਡਰੈੱਸ, ਮੇਕਅਪ, ਹੇਅਰ ਸਟਾਈਲ ਅਤੇ ਜਿਊਲਰੀ ਦੇ ਨਾਲ-ਨਾਲ ਕਈ ਤਰ੍ਹਾਂ ਦੀ ਅਸੈਸਰੀਜ਼ ਨੂੰ ਕੈਰੀ ਕਰਨਾ ਵੀ ਪਸੰਦ ਕਰ ਰਹੀਆਂ ਹਨ। ਅਸੈਸਰੀਜ਼ ਵਿਚ ਈਅਰਰਿੰਗਸ ਅਹਿਮ ਭੂਮਿਕਾ ਨਿਭਾਉਂਦੇ ਹਨ। ਇਹੋ ਕਾਰਨ ਹੈ ਿਕ ਮੁਟਿਆਰਾਂ ਅਤੇ ਔਰਤਾਂ ਨੂੰ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨ ਦੇ ਈਅਰਰਿੰਗਸ ਪਹਿਨੇ ਦੇਖਿਆ ਜਾ ਸਕਦਾ ਹੈ। ਅੱਜਕੱਲ ਈਅਰਰਿੰਗਸ ਵਿਚ ਹੂਪ ਈਅਰਰਿੰਗਸ ਬਹੁਤ ਟਰੈਂਡ ਵਿਚ ਹਨ। ਮੁਟਿਆਰਾਂ ਲਈ ਹੂਪ ਈਅਰਰਿੰਗਸ ਇਕ ਫੈਸ਼ਨ ਸਟੇਟਮੈਂਟ ਤੋਂ ਕਿਤੇ ਜ਼ਿਆਦਾ ਅਹਿਮੀਅਤ ਰੱਖਦੇ ਹਨ। ਕਿਸੇ ਖਾਸ ਮੌਕੇ ਤੋਂ ਲੈਕੇ ਕੈਜੂਅਲ ਆਊਟਫਿਟ ਨਾਲ ਵੀ ਹੂਪ ਈਅਰਰਿੰਗਸ ਮੁਟਿਆਰਾਂ ਨੂੰ ਸਮਾਰਟ ਲੁਕ ਦਿੰਦੇ ਹਨ।
ਹੂਪ ਈਅਰਰਿੰਗਸ ਪ੍ਰਾਚੀਨ ਸੱਭਿਆਤਾਵਾਂ ਤੋਂ ਲੈ ਕੇ ਆਧੁਨਿਕ ਸਮੇਂ ਦੇ ਫੈਸ਼ਨ ਆਈਕਨ ਤੱਕ ਸਾਰਿਆਂ ਦੇ ਕੰਨਾਂ ਦੀ ਸ਼ੋਭਾ ਵਧਾ ਰਹੇ ਹਨ। ਅੱਜ ਦੇ ਸਮੇਂ ਹੂਪ ਈਅਰਰਿੰਗਸ ਨੂੰ ਹਰ ਤਰ੍ਹਾਂ ਦੇ ਆਊਟਫਿੱਟ ਦੀ ਸੁੰਦਰਤਾ ਵਧਾਉਣ ਲਈ ਵੀ ਪਸੰਦ ਕੀਤਾ ਜਾਂਦਾ ਹੈ। ਹੂਪ ਈਅਰਰਿੰਗਸ ਹਰ ਮੁਟਿਆਰ ਦੀ ਲੁਕ ਨੂੰ ਸਟਾਈਲ, ਕਲਾਸੀ ਅਤੇ ਚੰਚਲਤਾ ਪ੍ਰਧਾਨ ਕਰਦੇ ਹਨ। ਇਹ ਜ਼ਿਆਦਾਤਰ ਗੋਲ ਆਕਾਰ ਅਤੇ ਵੱਖ-ਵੱਖ ਡਿਜ਼ਾਈਨਾਂ ਵਿਚ ਆਉਂਦੇ ਹਨ। ਮੁਟਿਆਰਾਂ ਨੂੰ ਵੱਖ-ਵੱਖ ਤਰ੍ਹਾਂ ਦੇ ਹੂਪ ਈਅਰਰਿੰਗਸ ਪਸੰਦ ਆ ਰਹੇ ਹਨ ਜਿਨ੍ਹਾਂ ਵਿਚ ਛੋਟੇ, ਵੱਡੇ, ਮੀਡੀਅਮ, ਡਿਜ਼ਾਈਨਰ ਹੂਪ, ਸ਼ਾਇਰਨੀ ਹੂਪ, ਸਟੇਡੈੱਡ ਹੂਪ ਆਦਿ ਸ਼ਾਮਲ ਹਨ।
ਇਨ੍ਹਾਂ ਵਿਚ ਡਿਜ਼ਾਈਨਰ ਹੂਪ ਈਅਰਰਿੰਗਸ ਵਿਆਹ ਅਤੇ ਖਾਸ ਮੌਕਿਆਂ ’ਤੇ ਮੁਟਿਆਰਾਂ ਨੂੰ ਬਹੁਤ ਪਸੰਦ ਆ ਰਹੇ ਹਨ। ਸਕੂਲ ਅਤੇ ਕਾਲਜ ਜਾਣ ਵਾਲੀਆਂ ਮੁਟਿਆਰਾਂ ਨੂੰ ਆਮ ਤੌਰ ’ਤੇ ਛੋਟੇ ਅਤੇ ਪਲੇਨ ਹੂਪ ਈਅਰਰਿੰਗਸ ਪਹਿਨੇ ਦੇਖਿਆ ਜਾ ਸਕਦਾ ਹੈ। ਮੀਡੀਅਮ ਹੂਪ ਈਅਰਰਿੰਗਸ ਵੀ ਕਈ ਮੁਟਿਆਰਾਂ ਦੀ ਪਸੰਦ ਬਣੇ ਹੋਏ ਹਨ। ਆਊਟਿੰਗ ਅਤੇ ਹੋਰ ਖਾਸ ਮੌਕਿਆਂ ’ਤੇ ਮੁਟਿਆਰਾਂ ਵੱਡੇ ਹੂਪ ਈਅਰਰਿੰਗਸ ਪਹਿਨਣਾ ਪਸੰਦ ਕਰ ਰਹੀਆਂ ਹਨ। ਇਹ ਮੁਟਿਆਰਾਂ ਨੂੰ ਬਹੁਤ ਸਟਾਈਲਿਸ਼, ਫੈਸ਼ਨੇਬਲ ਅਤੇ ਅਟ੍ਰੈਕਟਿਵ ਲੁਕ ਦਿੰਦੇ ਹਨ। ਹੂਪ ਈਅਰਰਿੰਗਸ ਪਹਿਨਣ ਵਿਚ ਆਰਾਮਦਾਇਕ ਹੁੰਦੇ ਹਨ ਅਤੇ ਇਹ ਲੰਬੇ ਸਮੇਂ ਤੱਕ ਪਹਿਨੇ ਜਾ ਸਕਦੇ ਹਨ। ਮੁਟਿਆਰਾਂ ਆਪਣੇ ਆਊਟਫਿਟ ਅਤੇ ਓਕੇਸ਼ਨ ਦੇ ਹਿਸਾਬ ਨਾਲ ਗੋਲਡ, ਸਿਲਵਰ ਅਤੇ ਹੋਰ ਧਾਤਾਂ ਨਾਲ ਬਣੇ ਹੂਪ ਈਅਰਰਿੰਗਸ ਕੈਰੀ ਕਰ ਰਹੀਆਂ ਹਨ। ਕੁਝ ਮੁਟਿਆਰਾਂ ਨੂੰ ਸਟੋਨ ਵਰਕ ਵਾਲੀ ਹੂਪ ਈਅਰਰਿੰਗਸ ਵੀ ਪਹਿਨੇ ਦੇਖਿਆ ਜਾ ਸਕਦਾ ਹੈ।
ਧਰਤੀ ’ਤੇ ਕਦੋਂ ਅਤੇ ਕਿੱਥੋਂ ਆਇਆ ਸੋਨਾ! ਜਾਣੋ ਗੋਲਡ ਦੀ ਦਿਲਚਸਪ ਤੇ ਹੈਰਾਨੀਜਨਕ ਕਹਾਣੀ
NEXT STORY