ਨਵੀਂ ਦਿੱਲੀ— ਬਾਲੀਵੁੱਡ ਅਦਾਕਾਰਾ ਅਦਿਤੀ ਰਾਓ ਹੈਦਰੀ ਅੱਜਕਲ ਫਿਲਮ 'ਦਾਸਦੇਵ' ਨੂੰ ਲੈ ਕੇ ਚਰਚਾ 'ਚ ਹੈ ਹਾਲ ਹੀ 'ਚ ਉਹ ਇਕ ਇੰਟਰਵਿਊ ਅਟੈਂਟ ਕਰਨ ਪਹੁੰਚੀ, ਜਿੱਥੇ ਉਨ੍ਹਾਂ ਦਾ ਟ੍ਰੈਡੀਸ਼ਨਲ ਲੁੱਕ ਦੇਖਣ ਨੂੰ ਮਿਲਿਆ।
ਅਦਿਤੀ ਰਾਓ ਹੈਦਰੀ ਨੇ ਪਿੰਕ ਕੁੜਤੇ ਨਾਲ ਯੈਲੋ ਪੈਂਟਸ ਵਿਅਰ ਕੀਤੀ ਸੀ ਜੋ ਕਿ ਡਿਜ਼ਾਈਨਰ ਪਾਇਲ ਖੰਡਵਾਲਾ ਨੇ ਡਿਜ਼ਾਈਨ ਕੀਤੀ ਸੀ। ਉਨ੍ਹਾਂ ਦਾ ਸਮਰ ਆਊਟਫਿਟ ਦੇਖਣ 'ਚ ਬੇਹੱਦ ਸਟਾਈਲਿਸ਼ ਲੱਗ ਰਿਹਾ ਸੀ। ਅਦਿਤੀ ਨੇ ਆਪਣੇ ਆਊਟਫਿਟ ਨਾਲ ਸਿਲਵਰ ਜਿਊਲਰੀ ਵਿਅਰ ਕੀਤੀ ਸੀ। ਫੁੱਟਵਿਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਜੁੱਤੀ ਪਹਿਨੀ ਸੀ। ਨਿਊਡ ਮੇਕਅੱਪ ਅਤੇ ਸਿੰਪਲ ਹੇਅਰਸਟਾਈਲ ਉਨ੍ਹਾਂ ਦੀ ਲੁੱਕ ਨੂੰ ਪੂਰਾ ਕਰ ਰਿਹਾ ਸੀ।
ਸਮਰ ਦੇ ਲਈ ਅਦਿਤੀ ਦਾ ਇਹ ਆਊਟਫਿਟ ਪਰਫੈਕਟ ਹੈ। ਸਿੰਪਲ ਆਊਟਫਿਟ 'ਚ ਵੀ ਕਿਵੇਂ ਸਟਾਈਲਿਸ਼ ਦਿੱਖਣਾ ਹੈ ਇਹ ਅਦਿਤੀ ਦੇ ਇਸ ਸਟਾਈਲ ਨਾਲ ਸਿਖ ਸਕਦੇ ਹੋ।
ਇਸ ਤਰ੍ਹਾਂ ਕਰਵਾਓ ਆਪਣੇ ਬੱਚੇ ਦਾ ਫੋਟੋਸ਼ੂਟ
NEXT STORY