ਨਵੀਂ ਦਿੱਲੀ— ਜੇ ਤੁਸੀਂ ਵੀ ਚਟਪਟਾ ਖਾਣ ਦੇ ਸ਼ੌਕੀਨ ਹੋ ਤਾਂ ਇਕ ਵਾਰ ਚਨਾ ਮਸਾਲਾ ਜ਼ਰੂਰ ਬਣਾ ਕੇ ਖਾਓ। ਇਹ ਖਾਣ ਵਿਚ ਬਹੁਤ ਹੀ ਸੁਆਦ ਹੋਣ ਦੇ ਨਾਲ ਬਣਾਉਣ ਵਿਚ ਵੀ ਆਸਾਨ ਹੈ। ਚਲੋ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
ਸਮੱਗਰੀ
ਚਿੱਟੇ ਛੋਲੇ- 250 ਗ੍ਰਾਮ
ਤੇਲ ਤੜਕੇ ਲਈ
ਪਾਣੀ- 750 ਮਿਲੀਲੀਟਰ
ਜੀਰਾ- 1 ਚਮਚਾ
ਗੰਢੇ- 150 ਗ੍ਰਾਮ
ਟਮਾਟਰ ਦੀ ਪਿਊਰੀ- 150 ਮਿਲੀਲੀਟਰ
ਲੂਣ- 2 ਚਮਚਾ
ਲਾਲ ਮਿਰਚ- 1 ਚਮਚਾ
ਅਦਰਕ- 2 ਚਮਚੇ
ਹਰੀ ਮਿਰਚ- 1 ਚਮਚਾ
ਅਨਾਰ ਦੇ ਬੀਜ- 1/2 ਚਮਚਾ
ਅੰਬਚੂਰ ਪਾਊਡਰ- 1/2 ਚਮਚਾ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਰਾਤ ਭਰ ਲਈ ਛੋਲਿਆਂ ਨੂੰ ਪਾਣੀ ਵਿਚ ਭਿਓਂ ਕੇ ਰੱਖ ਦਿਓ।
2. ਫਿਰ ਇਕ ਪੈਨ ਵਿਚ ਪਾਣੀ ਪਾਓ ਅਤੇ ਉਸ ਵਿਚ ਛੋਲੇ ਪਾ ਕੇ ਢੱਕਣ ਨਾਲ ਢੱਕ ਦਿਓ। 15-20 ਮਿੰਟ ਤੱਕ ਪਕਾਓ।
3. ਫਿਰ ਪੈਨ ਨੂੰ ਗੈਸ 'ਤੋਂ ਹਟਾ ਦਿਓ। ਦੂਜਾ ਫਰਾਈ ਪੈਨ ਲੈ ਕੇ ਉਸ ਵਿਚ ਤੇਲ ਪਾ ਕੇ ਗਰਮ ਕਰੋ।
4. ਉਸ ਵਿਚ ਜੀਰਾ ਅਤੇ ਗੰਢੇ ਪਾਓ ਅਤੇ ਭੂਰੇ ਹੋਣ ਤੱਕ ਫਰਾਈ ਕਰੋ।
5. ਜਦੋਂ ਗੰਢੇ ਭੂਰੇ ਹੋ ਜਾਣ ਤਾਂ ਇਸ ਵਿਚ ਟਮਾਟਰ ਦੀ ਪਿਊਰੀ ਪਾ ਕੇ ਚੰਗੀ ਤਰ੍ਹਾਂ ਨਾਲ ਹਿਲਾਓ ਫਿਰ ਇਸ ਵਿਚ ਲੂਣ, ਲਾਲ ਮਿਰਚ, ਅਦਰਕ ਅਤੇ ਹਰੀ ਮਿਰਚ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ।
6. ਤਿਆਰ ਕੀਤੇ ਮਿਸ਼ਰਣ ਵਿਚ ਭਿਓਂਏ ਕੇ ਰੱਖੇ ਹੋਏ ਛੋਲੇ ਪਾਓ ਅਤੇ ਮਿਕਸ ਕਰੋ। ਫਿਰ ਉਪਰੋ ਅਨਾਰ ਦੇ ਬੀਜ ਅਤੇ ਅੰਬਚੂਰ ਪਾਊਡਰ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾ ਲਓ।
7. ਚਨਾ ਮਸਾਲਾ ਬਣ ਕੇ ਤਿਆਰ ਹੈ ਇਸ ਨੂੰ ਧਨੀਏ ਨਾਲ ਗਾਰਨਿਸ਼ ਕਰਕੇ ਪੂੜੀ ਜਾਂ ਚਪਾਤੀ ਨਾਲ ਖਾਓ।
ਘਰ 'ਚ ਬਣਾਓ ਟੇਸਟੀ-ਟੇਸਟੀ ''ਬੈਂਗਣ ਟਿੱਕਾ ਮਸਾਲਾ''
NEXT STORY