ਜਲੰਧਰ— ਚਟਪਟੀ ਚੀਜ਼ਾਂ ਦਾ ਨਾਮ ਸੁਣਦੇ ਹੀ ਲੋਕਾਂ ਦੇ ਮੂੰਹ 'ਚ ਪਾਣੀ ਆਉਣ ਲੱਗਦਾ ਹੈ। ਚਾਹੇ ਉਹ ਚਟਪਟੀ ਚਾਟ ਹੋਵੇ ਜਾਂ ਕੁਝ ਹੋਰ। ਅੱਜ ਅਸੀਂ ਤੁਹਾਡੇ ਲਈ ਚਟਪਟੀ ਆਲੂ ਚਾਟ ਦੀ ਰੈਸਿਪੀ ਲੈ ਕੇ ਆਏ ਹਾਂ। ਇਹ ਖਾਣ 'ਚ ਬਹੁਤ ਟੇਸਟੀ ਹੁੰਦੀ ਹੈ। ਇਸ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੇ ਤਰੀਕੇ ਬਾਰੇ।
ਸਮੱਗਰੀ
- 230 ਗ੍ਰਾਮ ਚੀਨੀ
- 320 ਮਿ. ਲੀ. ਪਾਣੀ
- 2 ਚਮਚ ਅੰਬ ਦਾ ਪਾਊਡਰ
- 1 ਚਮਚ ਲਾਲ ਮਿਰਚ
- 1 ਚਮਚ ਜੀਰਾ ਪਾਊਡਰ
- 1 ਚਮਚ ਕਾਲਾ ਨਮਕ
- 1 ਚਮਚ ਅਦਰਕ ਪਾਊਡਰ
- 1 ਚਮਚ ਸੌਂਫ ਪਾਊਡਰ
- 400 ਗ੍ਰਾਮ ਆਲੂ
- ਚਾਟ ਮਸਾਲਾ ਗਾਰਨਿਸ਼ ਲਈ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾ ਇਕ ਪੈਨ 'ਚ ਚੀਨੀ ਅਤੇ ਪਾਣੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ ਫਿਰ ਅੰਬ ਪਾਊਡਰ, ਲਾਲ ਮਿਰਚ, ਜੀਰਾ ਪਾਊਡਰ, ਕਾਲਾ ਨਮਕ, ਅਦਰਕ ਅਤੇ ਸੌਂਫ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ।
2. ਇਸ ਮਿਕਸਰ ਨੂੰ 4-5 ਮਿੰਟ ਦੇ ਲਈ ਪਕਾਓ। ਜਦੋਂ ਮਿਕਸਚਰ ਸੰਘਣਾ ਹੋ ਜਾਵੇ ਤਾਂ ਗੈਸ ਬੰਦ ਕਰ ਲਓ।
3. ਇਕ ਪੈਨ 'ਚ ਤੇਲ ਗਰਮ ਕਰਕੇ ਆਲੂਆਂ ਨੂੰ ਫ੍ਰਾਈ ਕਰੋ। ਫਿਰ ਇਨ੍ਹਾਂ ਨੂੰ ਟਾਵਲ 'ਚ ਰੱਖ ਕੇ ਹਲਕਾ ਜਿਹਾ ਦਬਾਓ ਅਤੇ ਬਾਊਲ 'ਚ ਪਾ ਦਿਓ।
4. ਹੁਣ ਫ੍ਰਾਈ ਕੀਤੇ ਆਲੂਆਂ 'ਚ ਤਿਆਰ ਕੀਤੀ ਚਟਨੀ ਪਾ ਕੇ ਚੰਗੀ ਤਰ੍ਹਾਂ ਮਿਲਾਓ। ਫਿਰ ਇਸ 'ਤੇ ਚਟਨੀ ਤੇ ਚਾਟ ਮਸਾਲਾ ਮਸਾਲਾ ਪਾਓ।
5. ਆਲੂ ਚਾਟ ਤਿਆਰ ਹੈ। ਸਰਵ ਕਰੋ।
ਜੇਕਰ ਖਾਣਾ ਚਾਹੁੰਦੇ ਹੋ ਕੁਝ ਨਵਾਂ ਤਾਂ ਟ੍ਰਾਈ ਕਰੋ ਇਹ ਟੇਸਟੀ ਬਰੈੱਡ ਪਿੱਜ਼ਾ
NEXT STORY