ਨਵੀਂ ਦਿੱਲੀ— ਭਾਰਤ ਘੁੰਮਣ ਦੇ ਲਈ ਬਹੁਤ ਸਾਰੀਆਂ ਥਾਂਵਾ ਹਨ। ਇੱਥੇ ਲੋਕ ਦੂਰ-ਦੂਰ ਤੋਂ ਕੁਦਰਤੀ ਦਾ ਮਜ਼ਾ ਲੈਣ ਲਈ ਆਉਂਦੇ ਹਨ। ਕੁਝ ਲੋਕਾਂ ਨੂੰ ਇੱਥੇ ਦੀਆਂ ਕੁਦਰਤੀ ਸੁੰਦਰਤਾ ਪਸੰਦ ਆਉਂਦੀ ਹੈ ਤਾਂ ਕਿਸੇ ਨੂੰ ਬੀਚ। ਸਾਡੇ ਦੇਸ਼ 'ਚ ਇਕ ਤੋਂ ਵਧ ਕੇ ਇਕ ਬੀਚ ਹਨ ਜਿੱਥੇ ਤੁਸੀਂ ਘੱਟ ਪੈਸਿਆਂ 'ਚ ਆਪਣੀ ਫੈਮਿਲੀ ਨਾਲ ਘੁੰਮ ਸਕਦੇ ਹੋ। ਆਓ ਦੇਖਦੇ ਹਾਂ ਭਾਰਤ ਦੇ ਖੂਬਸੂਰਤ ਬੀਚ ਦੀਆਂ ਤਸਵੀਰਾਂ...
1. ਕੋਵਾਲਮ ਬੀਚ
ਇਹ ਬੀਚ ਕੇਲ ਦੀ ਸਭ ਤੋਂ ਲੋਕਪ੍ਰਿਅ ਬੀਚ ਹੈ। ਕੋਵਾਲਮ ਬੀਚ ਨੂੰ ਵਿਸ਼ਵ ਦੇ ਸਭ ਤੋਂ ਵੱਡੇ ਦਰਸ਼ਨੀਅ ਬੀਚਾਂ 'ਚ ਗਿਨਿਆ ਜਾਂਦਾ ਹੈ। ਸੁਨਿਹਰੀ ਰੇਤ ਨੂੰ ਚੁੰਮਦੀ ਨੀਲੀ ਸਾਗਰ ਦੀਆਂ ਲਹਿਰਾਂ ਦੇਖਣ ਲਈ ਲੋਕ ਦੂਰ-ਦੂਰ ਤੋਂ ਆਉਂਦੇ ਹਨ। ਇੱਥੇ ਦੇ ਖੂਬਸੂਰਤ ਨਜ਼ਾਰੇ ਵਾਟਰ ਗਤੀਵਿਧੀਆਂ ਵੀ ਕਾਫੀ ਵੱਡੀ ਗਿਣਤੀ 'ਚ ਸੈਲਾਨੀਆਂ ਨੂੰ ਲੁਭਾਉਂਦੀਆਂ ਹਨ।
2. ਜੁਹੂ ਬੀਚ
ਮੁੰਬਈ ਦਾ ਇਹ ਬੀਚ ਘੁੰਮਣ ਅਤੇ ਮੌਜ ਮਸਤੀ ਕਰਨ ਲਈ ਬਹੁਤ ਹੀ ਫੇਮਸ ਹੈ। ਜੇ ਤੁਹਾਨੂੰ ਵੀ ਪਾਣੀ ਵਾਲੀ ਥਾਂ 'ਤੇ ਘੁੰਮਣਾ ਪਸੰਦ ਹੈ ਤਾਂ ਇਹ ਤੁਹਾਡੇ ਲਈ ਕਿਸੇ ਜੰਨਤ ਤੋਂ ਘੱਟ ਨਹੀਂ ਹੈ।
3. ਕਲੰਗੁਟ ਬੀਚ
ਗੋਵਾ 'ਚ ਬਹੁਤ ਸਾਰੇ ਬੀਚ ਹਨ ਪਰ ਕਲੰਗੁਟ ਬੀਚ ਸਭ ਤੋਂ ਜ਼ਿਆਦਾ ਮਸ਼ਹੂਰ ਹੈ। ਇਸ ਬੀਚ 'ਚ ਲੱਖਾਂ ਲੋਕ ਘੁੰਮਣ ਲਈ ਆਉਂਦੇ ਹਨ। ਇੱਥੇ ਤੁਸੀਂ ਵਾਟਰ ਸਪਾਰਟ ਅਤੇ ਪੈਰਾਗਲਾਈਡਿੰਗ ਦਾ ਵੀ ਨਜ਼ਾਰਾ ਲੈ ਸਕਦੇ ਹੋ।
4. ਰਾਧਾ ਨਗਰ ਬੀਚ
ਅੰਡਮਾਨ ਦੇ ਹੈਵਲਾਕ ਆਈਲੈਂਡ ਬੀਚ ਨੂੰ ਰਾਧਾ ਨਗਰ ਬੀਚ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਜਿਨ੍ਹਾਂ ਲੋਕਾਂ ਨੂੰ ਸ਼ਾਂਤੀ ਵਾਲੀ ਥਾਂ 'ਤੇ ਘੁੰਮਣ ਦਾ ਸ਼ੌਂਕ ਹੈ ਉਨ੍ਹਾਂ ਲਈ ਰਾਧਾਨਗਰ ਬੀਚ ਬੈਸਟ ਆਪਸ਼ਨ ਹੈ।
5. ਉਲਾਲ ਬੀਚ
ਕਰਨਾਟਰ ਦੀ ਖੂਬਸੂਰਤੀ ਅਤੇ ਉਸ ਦੇ ਬੀਚਾਂ ਦੀ ਖੂਬਸੂਰਤੀ ਨੂੰ ਦੇਖਣ ਲਈ ਲੋਕ ਵੱਖ-ਵੱਖ ਥਾਂਵਾ ਤੋਂ ਆਉਂਦੇ ਹਨ। ਕਰਨਾਟਕ 'ਚ ਇਕ ਤੋਂ ਵਧ ਕੇ ਇਕ ਬੀਚ ਹਨ ਪਰ ਉਲਾਲ ਬੀਚ ਲੋਕਾਂ ਨੂੰ ਆਪਣੇ ਵੱਲ ਆਕਰਸ਼ਤ ਕਰਦਾ ਹੈ।
6. ਵਰਕਲਾ ਬੀਚ
ਵਰਕਾਲਾ ਬੀਚ 'ਚ ਟੂਰਿਸਟ ਧੁੱਪ ਸੇਕਣ ਅਤੇ ਤੈਰਾਕੀ ਦਾ ਮਜ਼ਾ ਲੈਣ ਇੱਥੇ ਆਉਂਦੇ ਹਨ। ਜੇ ਤੁਸੀਂ ਵੀ ਧੁੱਪ ਅਤੇ ਤੈਰਾਕੀ ਦਾ ਮਜ਼ਾ ਲੈਣਾ ਚਾਹੁੰਦੇ ਹੋ ਤਾਂ ਵਰਕਲਾ ਬੀਚ 'ਚ ਘੁੰਮਣ ਜਾ ਸਕਦੇ ਹੋ।