ਮੁੰਬਈ- ਨਿਊ ਡਿਜ਼ਾਈਨ ਦੀਆਂ ਡਰੈੱਸਾਂ, ਜਿਊਲਰੀ, ਹੇਅਰ ਸਟਾਈਲ ਦੇ ਨਾਲ-ਨਾਲ ਮੇਕਅਪ ਵੀ ਔਰਤਾਂ ਅਤੇ ਮੁਟਿਆਰਾਂ ਦੀ ਲੁੱਕ ਨੂੰ ਚਾਰ ਚੰਦ ਲਗਾਉਣ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਸੁੰਨੀਆਂ ਅੱਖਾਂ ਹਮੇਸ਼ਾ ਔਰਤਾਂ ਅਤੇ ਮੁਟਿਆਰਾਂ ਦੀ ਲੁੱਕ ਨੂੰ ਵਿਗਾੜ ਸਕਦੀਆਂ ਹਨ। ਇਹੋ ਕਾਰਨ ਹੈ ਕਿ ਜ਼ਿਆਦਾਤਰ ਮੁਟਿਆਰਾਂ ਅਤੇ ਔਰਤਾਂ ਅੱਖਾਂ ਦੇ ਮੇਕਅਪ ਨੂੰ ਬਹੁਤ ਅਹਿਮੀਅਤ ਦਿੰਦੀਆਂ ਹਨ। ਅੱਖਾਂ ਨੂੰ ਸੁੰਦਰ ਬਣਾਉਣ ਲਈ ਪਹਿਲਾਂ ਔਰਤਾਂ ਕੱਜਲ ਦਾ ਸਹਾਰਾ ਲੈਂਦੀਆਂ ਸਨ। ਸਿੰਪਲ ਕੱਜਲ ਦੀ ਧਾਰ ਔਰਤਾਂ ਦੀ ਸੁੰਦਰਤਾ ਨੂੰ ਬਹੁਤ ਹੱਦ ਤੱਕ ਵਧਾਉਂਦੀ ਸੀ।
ਬਦਲਦੇ ਸਮੇਂ ਨਾਲ ਅੱਜਕੱਲ ਮੁਟਿਆਰਾਂ ਅਤੇ ਔਰਤਾਂ ਅੱਖਾਂ ਦੀ ਸੁੰਦਰਤਾ ਵਧਾਉਣ ਲਈ ਕੱਜਲ ਦੇ ਨਾਲ-ਨਾਲ ਆਈ ਲਾਈਨਰ, ਮਸਕਾਰਾ ਅਤੇ ਲੈਂਸ ਵੀ ਲਗਾ ਰਹੀਆਂ ਹਨ। ਅੱਖਾਂ ਨੂੰ ਸੁੰਦਰ ਬਣਾਉਣ ਵਿਚ ਇਨ੍ਹਾਂ ਸਾਰਿਆਂ ਵਿਚ ਕੱਜਲ ਅਹਿਮ ਰੋਲ ਅਦਾ ਕਰਦਾ ਹੈ ਪਰ ਕੁਝ ਕੱਜਲ ਕੁਝ ਹੀ ਘੰਟੇ ਵਿਚ ਫੈਲ ਕੇ ਪੂਰੀ ਲੁੱਕ ਨੂੰ ਖਰਾਬ ਕਰ ਦਿੰਦਾ ਹੈ ਖਾਸ ਕਰ ਕੇ ਗਰਮੀ ਅਤੇ ਆਇਲੀ ਸਕਿਨ ਕਾਰਨ ਕਈ ਘੰਟੇ ਤੱਕ ਕੱਜਲ ਟਿਕਣਾ ਮੁਸ਼ਕਲ ਹੋ ਜਾਂਦਾ ਹੈ।
ਅਜਿਹੇ ਵਿਚ ਮੁਟਿਆਰਾਂ ਅਤੇ ਔਰਤਾਂ ਵਾਟਰਪਰੂਫ ਅਤੇ ਸਮੱਜ-ਪਰੂਫ ਕੱਜਲ ਦੀ ਚੋਣ ਕਰ ਰਹੀ ਹਨ, ਖਾਸ ਕਰ ਕੇ ਗਰਮੀ ਅਤੇ ਮੀਂਹ ਦੇ ਮੌਸਮ ਵਿਚ ਇਹ ਬੈਸਟ ਰਹਿੰਦੇ ਹਨ। ਵਾਟਰਪਰੂਫ ਕੱਜਲ ਲੰਬੇ ਸਮੇਂ ਤੱਕ ਟਿਕਿਆ ਰਹਿੰਦਾ ਹੈ ਅਤੇ ਇਸਨੂੰ ਵਾਰ-ਵਾਰ ਠੀਕ ਕਰਨ ਦੀ ਲੋੜ ਨਹੀਂ ਪੈਂਦੀ। ਇਸੇ ਤਰ੍ਹਾਂ ਨਾਲ ਮੁਟਿਆਰਾਂ ਨੂੰ ਵਾਟਰਪਰੂਫ ਆਈਲਾਈਨਰ ਅਤੇ ਮਸਕਾਰਾ ਵੀ ਲਗਾਏ ਦੇਖਿਆ ਜਾ ਸਕਦਾ ਹੈ। ਇਹ ਅੱਖਾਂ ਅਤੇ ਪਲਕਾਂ ਨੂੰ ਬਹੁਤ ਆਕਰਸ਼ਕ ਬਣਾਉਂਦੇ ਹਨ। ਪਲਕਾਂ ਨੂੰ ਕਾਲੀਆਂ ਅਤੇ ਸੰਘਣੀਆਂ ਬਣਾਉਣ ਲਈ ਜਿਥੇ ਕੁਝ ਮੁਟਿਆਰਾਂ ਮਸਕਾਰੇ ਦੀ ਵਰਤੋਂ ਕਰ ਰਹੀਆਂ ਹਨ, ਉਥੇ ਕੁਝ ਨੂੰ ਟੈਂਪਰੇਰੀ ਪਲਕਾਂ ਲਗਾਏ ਵੀ ਦੇਖਿਆ ਜਾ ਸਕਦਾ ਹੈ। ਕੁਝ ਮੁਟਿਆਰਾਂ ਅੱਖਾਂ ਦੀ ਸੁੰਦਰਤਾ ਵਧਾਉਣ ਲਈ ਲੈਂਸ ਦਾ ਸਹਾਰਾ ਵੀ ਲੈ ਰਹੀਆਂ ਹਨ।
ਦਿਲ ਦੀਆਂ ਬੀਮਾਰੀਆਂ ਦੇ ਖਤਰੇ ਨੂੰ ਘੱਟ ਕਰਦੈ 'ਕੇਸਰ ਦਾ ਪਾਣੀ', ਜਾਣੋ ਹੋਰ ਵੀ ਲਾਭ
NEXT STORY