ਮੁੰਬਈ- ਮੁਟਿਆਰਾਂ ਨੂੰ ਸਭ ਤੋਂ ਜ਼ਿਆਦਾ ਸੂਟ ਵਿਚ ਦੇਖਿਆ ਜਾ ਸਕਦਾ ਹੈ। ਗਰਮੀਆਂ ਦੇ ਮੌਸਮ ਵਿਚ ਮੁਟਿਆਰਾਂ ਨੂੰ ਤਰ੍ਹਾਂ-ਤਰ੍ਹਾਂ ਦੇ ਫੁੱਲ ਪ੍ਰਿੰਟਿਡ ਸੂਟ ਪਸੰਦ ਆ ਰਹੇ ਹਨ। ਖਾਸ ਕਰ ਕੇ ਕਾਟਨ ਫੁੱਲ ਪ੍ਰਿੰਟਿਡ ਸੂਟ ਤਾਂ ਕਈ ਮੁਟਿਆਰਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ। ਇਹ ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦਿੰਦੇ ਹਨ। ਫੁੱਲ ਪ੍ਰਿੰਟਿਡ ਸੂਟ ਵਿਚ ਕੁੜਤੀ, ਬਾਟਮ ਅਤੇ ਦੁਪੱਟਾ ਇਕ ਹੀ ਪੈਟਰਨ ਜਾਂ ਪ੍ਰਿੰਟ ਦੇ ਹੁੰਦੇ ਹਨ। ਇਨ੍ਹਾਂ ਨੂੰ ਮੈਚਿੰਗ ਸੂਟ ਵੀ ਕਹਿੰਦੇ ਹਨ। ਇਹ ਦੇਖਣ ਵਿਚ ਬਹੁਤ ਆਕਰਸ਼ਕ ਹੁੰਦੇ ਹਨ। ਮੁਟਿਆਰਾਂ ਸਿੰਪਲ ਸਲਵਾਰ-ਸੂਟ ਤੋਂ ਲੈ ਕੇ ਪਲਾਜ਼ੋ ਸੋਟ, ਫਲੇਅਰ ਸੂਟ, ਸਕਰਟ ਸੂਟ, ਪਟਿਆਲਾ ਸੂਟ, ਨਾਇਰਾ ਸੂਟ, ਆਲੀਆ ਸੂਟ, ਫਰਾਕ ਸੂਟ, ਅਬ੍ਰੇਲਾ ਸੂਟ ਆਦਿ ਪਹਿਨਣਾ ਪਸੰਦ ਕਰ ਰਹੀਆਂ ਹਨ।
ਮਾਰਕੀਟ ਵਿਚ ਇਹ ਸੂਟ ਕਈ ਤਰ੍ਹਾਂ ਦੇ ਪ੍ਰਿੰਟ ਵਿਚ ਮਿਲ ਜਾਂਦੇ ਹਨ ਜਿਨ੍ਹਾਂ ਵਿਚ ਫਲੋਰਲ ਪ੍ਰਿੰਟ, ਜਿਓਮੈਟ੍ਰਿਕ ਪ੍ਰਿੰਟ, ਲਾਈਨ ਪ੍ਰਿੰਟ, ਡਾਟ ਪ੍ਰਿੰਟ ਆਦਿ ਬਣੇ ਹੁੰਦੇ ਹਨ। ਇਨ੍ਹਾਂ ਵਿਚ ਮੁਟਿਆਰਾਂ ਨੂੰ ਸਭ ਤੋਂ ਵੱਧ ਫਲੋਰਲ ਪ੍ਰਿੰਟ ਦੇ ਸੂਟ ਪਸੰਦ ਆ ਰਹੇ ਹਨ। ਇਹ ਗਰਮੀਆਂ ਦੇ ਮੌਸਮ ਵਿਚ ਮੁਟਿਆਰਾਂ ਨੂੰ ਕੂਲ ਅਤੇ ਫਰੈੱਸ ਲੁਕ ਦਿੰਦੇ ਹਨ। ਇਹ ਉਨ੍ਹਾਂ ਨੂੰ ਗਰਮੀ ਤੋਂ ਰਾਹਤ ਪਹੁੰਚਾਉਂਦੇ ਹਨ।
ਲਾਈਨ ਪ੍ਰਿੰਟ ਸੂਟ ਮੁਟਿਆਰਾਂ ਨੂੰ ਟਾਲ ਅਤੇ ਸਟਾਈਲਿਸ਼ ਦਿਖਾਉਂਦੇ ਹਨ। ਜਿਓਮੈਟ੍ਰਿਕ ਪ੍ਰਿੰਟ ਮੁਟਿਆਰਾਂ ਨੂੰ ਯੂਨੀਕ ਅਤੇ ਡਿਫਰੈਂਡ ਲੁਕ ਦਿੰਦੇ ਹਨ। ਡਾਟ ਪ੍ਰਿੰਟ ਸੂਟ ਵਿਚ ਜ਼ਿਆਦਾਤਰ ਸਕੂਲ ਅਤੇ ਕਾਲਜ ਜਾਣ ਵਾਲੀਆਂ ਮੁਟਿਆਰਾਂ ਨੂੰ ਦੇਖਿਆ ਜਾ ਸਕਦਾ ਹੈ। ਇਨ੍ਹਾਂ ਦਾ ਪ੍ਰਿੰਟ ਮੁਟਿਆਰਾਂ ਨੂੰ ਸੁੰਦਰ ਲੁਕ ਦਿੰਦਾ ਹੈ। ਮਾਰਕੀਟ ਵਿਚ ਫੁੱਲ ਪ੍ਰਿੰਟਿਡ ਸੂਟ ਕੀ ਡਿਜ਼ਾਈਨਾਂ ਅਤੇ ਰੰਗਾਂ ਵਿਚ ਮਿਲ ਰਹੇ ਹਨ ਜਿਨ੍ਹ੍ਾਂ ਵਿਚ ਮੁਟਿਆਰਾਂ ਨੂੰ ਯੈਲੋ, ਪਿੰਕ, ਵ੍ਹਾਈਟ, ਬਲੈਕ, ਬਲਿਊ, ਗ੍ਰੀਨ ਆਦਿ ਰੰਗਾਂ ਦੇ ਸੂਟ ਪਸੰਦ ਆ ਰਹੇ ਹਨ। ਇਨ੍ਹਾਂ ਨਾਲ ਮੁਟਿਆਰਾਂ ਨੂੰ ਤਰ੍ਹਾਂ-ਤਰ੍ਹਾਂ ਦੀ ਅਸੈਸਰੀਜ਼ ਜਿਵੇਂ ਪਰਸ, ਬੈਗ, ਕਲੱਚ, ਵਾਚ ਆਦਿ ਕੈਰੀ ਕੀਤੇ ਦੇਖਿਆ ਜਾ ਸਕਦਾ ਹੈ। ਮੁਟਿਆਰਾਂ ਇਨ੍ਹਾਂ ਨਾਲ ਜਿਊਲਰੀ ਵਿਚ ਚੇਨ, ਝੁਮਕੇ, ਚੂੜੀਆਂ, ਬ੍ਰੇਸਲੇਟ ਆਦਿ ਪਹਿਨਣਾ ਪਸੰਦ ਕਰ ਰਹੀਆਂ ਹਨ।
ਇਨ੍ਹਾਂ ਸੂਟਾਂ ਦੇ ਨਾਲ ਮੁਟਿਆਰਾਂ ’ਤੇ ਹਰ ਤਰ੍ਹਾਂ ਦਾ ਹੇਅਰਸਟਾਈਲ ਜੱਚਦਾ ਹੈ ਪਰ ਮੁਟਿਆਰਾਂ ਨੂੰ ਸਭ ਤੋਂ ਵੱਧ ਓਪਨ ਹੇਅਰ, ਪੋਨੀ ਜਾਂ ਮੈੱਸੀ ਬਨ ਕੀਤੇ ਦੇਖਿਆ ਜਾ ਸਕਦਾ ਹੈ। ਫੁੱਟਵੀਅਰ ਵਿਚ ਮੁਟਿਆਰਾਂ ਇਨ੍ਹਾਂ ਨਾਲ ਸੈਂਡਲ, ਜੁੱਤੀ, ਬੈਲੀ, ਫਲੈਟ ਆਦਿ ਨੂੰ ਪਹਿਨਣਾ ਪਸੰਦ ਕਰ ਰਹੀਆਂ ਹਨ।
ਬਲੱਡ ਸ਼ੂਗਰ ਤੋਂ ਬਚਣਾ ਚਾਹੁੰਦੇ ਹੋ ਤਾਂ ਨਾ ਕਰੋ ਇਹ 7 ਗਲਤੀਆਂ
NEXT STORY