ਮੁੰਬਈ— ਵਿਆਹ ਦਾ ਸੁਪਨਾ ਦੁਨੀਆਂ ਦੇ ਹਰ ਲੜਕੇ ਤੇ ਹਰ ਲੜਕੀ ਦਾ ਹੁੰਦਾ ਹੈ ਪਰ ਵਿਆਹ ਦੇ ਲਈ ਹਰ ਦੇਸ਼ ਵਿੱਚ ਇੱਕ ਉਮਰ ਲਾਗੂ ਕੀਤੀ ਜਾਂਦੀ ਹੈ। ਹਰ ਦੇਸ਼ ਆਪਣੇ ਦੇਸ਼ ਦੇ ਕਾਨੂੰਨ ਦੇ ਹਿਸਾਬ ਨਾਲ ਅਲੱਗ-ਅਲੱਗ ਉਮਰ ਲਾਗੂ ਕਰਦਾ ਹੈ। ਭਾਰਤ 'ਚ ਤਾਂ ਬਾਲ ਵਿਆਹ ਦੇ ਕਈ ਮਾਮਲੇ ਸਾਹਮਣੇ ਆਏ ਹਨ। ਜਦ ਕਿ ਇੱਥੇ ਕਾਨੂੰਨੀ ਤੌਰ ਤੇ ਲੜਕਾ ਤੇ ਲੜਕੀ ਦੀ ਉਮਰ ਵਿਆਹ ਵਾਸਤੇ ਨਿਸ਼ਚਿਤ ਕੀਤੀ ਗਈ ਹੈ। ਇੰਝ ਹੀ ਦੁਨੀਆਂ ਦੇ ਜ਼ਿਆਦਾਤਰ ਦੇਸ਼ਾਂ 'ਚ ਵਿਆਹ ਦੀ ਉਮਰ ਨਿਸ਼ਚਿਤ ਕੀਤੀ ਜਾਂਦੀ ਹੈ। ਆਓ ਜਾਣਦੇ ਹਾਂ ਕਿਹੜੇ ਦੇਸ਼ 'ਚ ਕਿਹੜੀ ਉਮਰ ਤੈਅ ਕੀਤੀ ਗਈ ਹੈ ।
1. ਭਾਰਤ
ਭਾਰਤ ਵਿੱਚ 18 ਸਾਲ ਦੀ ਉਮਰ ਹੋਣ ਤੇ ਬੱਚੇ ਬਾਲਗ ਹੋ ਜਾਂਦੇ ਹਨ। ਪਰ ਵਿਆਹ ਵਾਸਤੇ ਲੜਕੀ ਦੀ ਉਮਰ 18 ਤੇ ਲੜਕੇ ਦੀ ਉਮਰ 21 ਸਾਲ ਕੀਤੀ ਗਈ ਹੈ। ਇਸ ਉਮਰ ਤੋਂ ਪਹਿਲਾਂ ਕੀਤਾ ਗਿਆ ਵਿਆਹ ਗੈਰ ਕਾਨੂੰਨੀ ਮੰਨਿਆ ਜਾਂਦਾ ਹੈ।
2. ਚੀਨ
ਚੀਨ ਵਿੱਚ ਵਿਆਹ ਦੇ ਲਈ ਲੜਕੀ ਦੀ ਸਹੀ ਉਮਰ 20 ਤੇ ਲੜਕੇ 22 ਤੈਅ ਕੀਤੀ ਗਈ ਹੈ। ਲੋਕਾਂ ਨੂੰ ਇਸੇ ਕਾਨੂੰਨ ਦੇ ਅਨੁਸਾਰ ਹੀ ਵਿਆਹ ਕਰਨਾ ਪੈਂਦਾ ਹੈ।
3. ਨਾਈਜਰ
ਨਾਈਜਰ 'ਚ ਵਿਆਹ ਦੀ ਉਮਰ ਲੜਕੀਆਂ ਲਈ 15 ਸਾਲ ਤੇ ਲੜਕਿਆਂ ਲਈ 18 ਸਾਲ ਤੈਅ ਕੀਤੀ ਗਈ ਹੈ। ਨਾਈਜਰ 'ਚ ਅਲਸ ਮਾਤਾ -ਪਿਤਾ ਦੀ ਮੰਜੂਰੀ ਤੇ ਲੜਕੀ ਦੀ ਸਹਿਮਤੀ ਦੇ ਨਾਲ ਹੀ ਲੜਕੀ ਦਾ ਵਿਆਹ 15 ਸਾਲ ਦੀ ਉਮਰ 'ਚ ਕਰ ਦਿੱਤਾ ਜਾਂਦਾ ਹੈ।
4. ਐਸਟੋਨਿਆ
ਇਸ ਦੇਸ਼ 'ਚ ਵਿਆਹ ਦੀ ਉਮਰ ਸਭ ਤੋਂ ਘੱਟ ਤੈਅ ਕੀਤੀ ਗਈ ਹੈ। ਇੱਥੇ ਲੜਕੇ ਅਤੇ ਲੜਕੀ ਦੀ ਉਮਰ 15 ਸਾਲ ਦੀ ਉਮਰ ਨੂੰ ਮੰਜੂਰੀ ਦਿੱਤੀ ਗਈ ਹੈ।
5.ਮੈਸਾਚਯੂਸੇਟਸ, ਅਮਰੀਕਾ
ਅਮਰੀਕਾ ਦੇ ਮੈਸਾਚਯੂਸੇਟਸ 'ਚ ਵੀ ਵਿਆਹ ਦੇ ਲਈ ਘੱਟ ਉਮਰ ਤੈਅ ਕੀਤੀ ਗਈ ਹੈ । ਇੱਥੇ ਲੜਕੇ ਦੀ 14 ਤੇ ਲੜਕੀਆਂ 12 ਸਾਲ ਦੀ ਉਮਰ 'ਚ ਵਿਆਹ ਕੀਤਾ ਜਾਂ ਸਕਦਾ ਹੈ।
6. ਫਿਲਿਸਤੀਨ
ਇੱਥੇ ਵੈਸੇ ਤਾਂ ਵਿਆਹ ਮਾਂ -ਬਾਪ ਦੀ ਮਰਜ਼ੀ ਨਾਲ ਹੀ ਕੀਤਾ ਜਾਂਦਾ ਹੈ। ਪਰ ਇੱਥੇ ਵਿਆਹ ਦੇ ਲਈ ਲੜਕਿਆਂ ਦੀ ਉਮਰ 16 ਸਾਲ ਤੇ ਲੜਕੀਆਂ 15 ਸਾਲ ਤੈਅ ਕੀਤੀ ਗਈ ਹੈ।
7. ਵੇਨੇਜ਼ੁਏਲਾ
ਇੱਥੇ ਵਿਆਹ ਦੇ ਲਈ ਬਾਕੀ ਦੇਸ਼ਾਂ ਦਾ ਮੁਕਾਬਲੇ ਉਮਰ ਦਾ ਹਿਸਾਬ ਉਲਟਾ ਹੈ । ਲੜਕਿਆਂ ਦੀ 14 ਤੇ ਲੜਕੀਆਂ ਦੀ ਉਮਰ 16 ਹੋਣੀ ਜਰੂਰੀ ਹੈ।
8. ਫਰਾਂਸ
ਇੱਥੇ ਲੜਕਾ ਤੇ ਲੜਕੀ ਦੀ 15 ਸਾਲ ਪੂਰੇ ਹੋਣ ਤੇ ਵਿਆਹ ਦੀ ਆਗਿਆ ਮਿਲ ਜਾਂਦੀ ਹੈ।
2016 'ਚ ਘਟੀਆਂ ਅਜੀਬੋ-ਗਰੀਬ ਘਟਨਾਵਾਂ, ਹਜੇ ਤੱਕ ਨਹੀਂ ਮਿਲਿਆ ਕੋਈ ਸੁਰਾਗ
NEXT STORY