ਮੁੰਬਈ— ਜਦੋਂ ਕੋਈ ਔਰਤ ਗਰਭਵਤੀ ਹੁੰਦੀ ਹੈ ਤਾਂ ਉਸਦੇ ਲਈ ਇਹ ਪਲ ਬਹੁਤ ਹੀ ਖਾਸ ਹੁੰਦਾ ਹੈ। ਇਸ ਪਲ 'ਚ ਔਰਤ ਇਕ ਹੋਰ ਜ਼ਿੰਦਗੀ ਨੂੰ ਮਹਿਸੂਸ ਕਰ ਸਕਦੀ ਹੈ। ਇਨ੍ਹਾਂ ਸਾਰੇ ਪਲਾਂ ਨੂੰ ਮਹਿਸੂਸ ਕਰਨ ਦਾ ਇਕ ਅਨਮੋਲ ਹਿੱਸਾ ਹੁੰਦਾ ਹੈ, ਬੱਚਿਆਂ ਦਾ ਪੇਟ 'ਚ ਲੱਤ ਮਾਰਨਾ। ਆਓ ਜਾਣਦੇ ਹਾਂ ਕਿ ਬੱਚੇ ਕਿਉਂ ਗਰਭ 'ਚ ਲੱਤ ਮਾਰਦੇ ਹਨ।
1. ਪਹਿਲਾਂ ਕਾਰਨ
ਬੱਚੇ ਦਾ ਗਰਭ 'ਚ ਲੱਤ ਮਾਰਨ ਦਾ ਪਹਿਲਾਂ ਕਾਰਨ ਹੁੰਦਾ ਹੈ, ਬੱਚੇ ਦਾ ਤੰਦਰੁਸਤ ਹੋਣਾ। ਜੀ ਹਾਂ, ਬਿਲਕੁਲ ਜੇਕਰ ਬੱਚੇ ਦੀ ਸਿਹਤ ਠੀਕ ਹੁੰਦੀ ਹੈ ਤਾਂ ਇਸ ਲਈ ਬੱਚਾ ਪੇਟ ਦੇ ਅੰਦਰ ਕੁਝ ਨਾ ਕੁਝ ਹਰਕਤ ਕਰ ਰਿਹਾ ਹੁੰਦਾ ਹੈ। ਉਸਦਾ ਇਕ ਹਿੱਸਾ ਹੁੰਦਾ ਹੈ ਪੇਟ ਅੰਦਰ ਲੱਤ ਮਾਰਨਾ।
2. ਦੂਜਾ ਕਾਰਨ
ਦੂਜਾ ਕਾਰਨ ਇਹ ਹੈ ਕਿ ਜਦੋਂ ਬੱਚਾ ਬਾਹਰ ਦੇ ਤਬਦੀਲੀ ਨੂੰ ਮਹਿਸੂਸ ਕਰ ਰਿਹਾ ਹੁੰਦਾ ਹੈ ਤਾਂ ਇਸ 'ਚ ਬੱਚਾ ਤੁਰੰਤ ਆਪਣੀ ਪ੍ਰਤੀਕਿਰਿਆ 'ਚ ਲੱਤ ਮਾਰ ਕੇ ਦਿਖਾਉਂਦਾ ਹੈ।
3. ਤੀਜਾ ਕਾਰਨ
ਜਦੋਂ ਮਾਂ ਖੱਬੇ ਪਾਸੇ ਕਰਵਟ ਲੈਂਦੀ ਹੈ ਤਾਂ ਇਸ ਤਰ੍ਹਾਂ ਬੱਚੇ ਦਾ ਲੱਤ ਮਾਰਨਾ ਵੱਧ ਜਾਂਦਾ ਹੈ। ਇਸ ਦਾ ਕਾਰਨ ਹੁੰਦਾ ਹੈ ਕਿ ਜਦੋਂ ਮਾਂ ਖੱਬੇ ਪਾਸੇ ਕਰਵਟ ਲੈ ਕੇ ਸੌਂਦੀ ਹੈ ਤਾਂ ਭਰੂਣ ਨੂੰ ਖੂਨ ਦੀ ਸਪਲਾਈ ਵੱਧ ਜਾਂਦੀ ਹੈ ਜਿਸ ਕਾਰਨ ਬੱਚਾ ਲੱਤ ਮਾਰਨਾ ਸ਼ੁਰੂ ਕਰ ਦਿੰਦਾ ਹੈ।
4. ਚੌਥਾ ਕਾਰਨ
ਗਰਭਵਤੀ ਔਰਤਾਂ ਦਾ ਇਹ ਕਹਿਣਾ ਹੈ ਕਿ ਭੋਜਨ ਕਰਨ ਤੋਂ ਬਾਅਦ ਹੀ ਬੱਚੇ ਲੱਤ ਮਾਰਦੇ ਹਨ।
5. ਪੰਜਵਾ ਕਾਰਨ
ਜਦੋਂ ਬੱਚਾ ਗਰਭ 'ਚ ਨੌ ਮਹੀਨੇ ਪੂਰੇ ਕਰ ਲੈਂਦਾ ਹੈ ਤਾਂ ਉਹ ਲੱਤ ਮਾਰਨਾ ਸ਼ੁਰੂ ਕਰ ਦਿੰਦਾ ਹੈ। ਜਿਹੜੀਆਂ ਔਰਤਾਂ ਦੂਜੀ ਵਾਰ ਮਾਂ ਬਣਨ ਜਾ ਰਹੀਆਂ ਹਨ ਉਨ੍ਹਾਂ 'ਚ ਗਰਭ ਅਵਸਥਾ ਦੇ 13 ਹਫਤੇ ਪੂਰੇ ਹੁੰਦੇ ਹੀ ਬੱਚਾ ਲੱਤ ਮਾਰਨਾ ਸ਼ੁਰੂ ਕਰ ਦਿੰਦਾ ਹੈ।
6. ਛੇਵਾ ਕਾਰਨ
ਜੇਕਰ ਬੱਚੇ ਨੇ ਲੱਤ ਮਾਰਨਾ ਘੱਟ ਕਰ ਦਿੱਤਾ ਹੈ ਤਾਂ ਇਸ ਤੋਂ ਇਹ ਪਤਾ ਲਗਦਾ ਹੈ ਕਿ ਬੱਚੇ ਨੂੰ ਆਕਸੀਜਨ ਸਹੀ ਮਾਤਰਾ 'ਚ ਨਹੀਂ ਮਿਲ ਰਹੀ।
ਜ਼ਰੂਰ ਕਰੋ ਇਨ੍ਹਾਂ ਥਾਵਾਂ ਦੀ ਸੈਰ
NEXT STORY