ਵੈੱਬ ਡੈਸਕ- ਭਾਰਤੀ ਪਹਿਰਾਵਿਆਂ ’ਚ ਲਹਿੰਗਾ ਚੋਲੀ ਦਾ ਫ਼ੈਸ਼ਨ ਸਦਾਬਹਾਰ ਰਿਹਾ ਹੈ। ਸਮੇਂ ਦੇ ਨਾਲ ਇਸ ਦੇ ਡਿਜ਼ਾਈਨ ਅਤੇ ਸਟਾਈਲ ’ਚ ਬਦਲਾਅ ਜ਼ਰੂਰ ਆਏ ਪਰ ਇਸ ਦੀ ਲੋਕਪ੍ਰਿਯਤਾ ਕਦੇ ਘੱਟ ਨਹੀਂ ਹੋਈ। ਇਨ੍ਹੀਂ ਦਿਨੀਂ ਡਰੈਪ ਸਟਾਈਲ ਲਹਿੰਗਾ ਚੋਲੀ ਮੁਟਿਆਰਾਂ ਅਤੇ ਔਰਤਾਂ ’ਚ ਟਰੈਂਡ ’ਚ ਹਨ। ਵਿਆਹ, ਪਾਰਟੀ, ਮਹਿੰਦੀ, ਸਗਾਈ ਵਰਗੇ ਖਾਸ ਮੌਕਿਆਂ ’ਤੇ ਮੁਟਿਆਰਾਂ ਇਸ ਸਟਾਈਲ ਨੂੰ ਅਪਣਾ ਕੇ ਆਪਣੀ ਲੁਕ ਨੂੰ ਹੋਰ ਆਕਰਸ਼ਕ ਬਣਾ ਰਹੀਆਂ ਹਨ। ਇਹ ਨਾ ਸਿਰਫ ਰਵਾਇਤੀ ਸਗੋਂ ਵੈਸਟਰਨ ਅਤੇ ਇੰਡੋ-ਵੈਸਟਰਨ ਲੁਕ ਵੀ ਦਿੰਦਾ ਹੈ। ਡਰੈਪ ਸਟਾਈਲ ਲਹਿੰਗਾ ਚੋਲੀ ’ਚ ਦੁਪੱਟੇ ਨੂੰ ਵੱਖ-ਵੱਖ ਤਰੀਕਿਆਂ ਨਾਲ ਡਰੈਪ ਕੀਤਾ ਜਾਂਦਾ ਹੈ, ਜੋ ਇਸ ਨੂੰ ਇਕ ਅਨੋਖਾ ਅਤੇ ਸਟਾਈਲਿਸ਼ ਲੁਕ ਦਿੰਦਾ ਹੈ।
ਕੁਝ ਮੁਟਿਆਰਾਂ ਦੁਪੱਟੇ ਨੂੰ ਨਵੇਂ ਟਰੈਂਡੀ ਤਰੀਕੇ ਨਾਲ ਡਰੈਪ ਕਰਦੀਆਂ ਹਨ, ਜਿਵੇਂ ਮੋਢੇ ’ਤੇ ਲਮਕਾਉਣਾ, ਕਮਰ ਦੇ ਚਾਰੇ ਪਾਸੇ ਬੰਨ੍ਹਣਾ ਜਾਂ ਫਿਰ ਸਾੜ੍ਹੀ ਸਟਾਈਲ ’ਚ ਲਪੇਟਣਾ ਆਦਿ। ਇਹ ਸਟਾਈਲ ਨਾ ਸਿਰਫ ਪਹਿਨਣ ’ਚ ਆਸਾਨ ਹੈ, ਸਗੋਂ ਦਿਸਣ ’ਚ ਵੀ ਬੇਹੱਦ ਖੂਬਸੂਰਤ ਅਤੇ ਰਾਇਲ ਹੈ। ਮਾਰਕੀਟ ’ਚ ਹੁਣ ਪਹਿਲਾਂ ਤੋਂ ਸੀਤੇ ਹੋਏ ਡਰੈਪ ਸਟਾਈਲ ਲਹਿੰਗਾ ਚੋਲੀ ਵੀ ਉਪਲੱਬਧ ਹਨ। ਇਹ ਡਰੈੱਸਾਂ ਸਟਾਈਲਿਸ਼ ਅਤੇ ਮਾਡਰਨ ਲੁਕ ਦਿੰਦੀਆਂ ਹਨ। ਇਨ੍ਹੀਂ ਦਿਨੀਂ ਗੋਲਡਨ, ਸਿਲਵਰ, ਮਹਿੰਦੀ ਗ੍ਰੀਨ, ਬੇਬੀ ਪਿੰਕ, ਸਕਾਈ ਬਲਿਊ ਅਤੇ ਰਾਇਲ ਬਲਿਊ ਵਰਗੇ ਰੰਗਾਂ ’ਚ ਲਹਿੰਗਾ ਚੋਲੀ ਕਾਫ਼ੀ ਪਸੰਦ ਕੀਤੇ ਜਾ ਰਹੇ ਹਨ। ਇਹ ਰੰਗ ਨਾ ਸਿਰਫ ਮੁਟਿਆਰਾਂ ਨੂੰ ਆਕਰਸ਼ਕ ਬਣਾਉਂਦੇ ਹਨ, ਸਗੋਂ ਉਨ੍ਹਾਂ ਦੀ ਲੁਕ ਨੂੰ ਕਲਾਸਿਕ ਅਤੇ ਰਾਇਲ ਟੱਚ ਵੀ ਦਿੰਦੇ ਹਨ।
ਇਸ ਤੋਂ ਇਲਾਵਾ ਡਿਜ਼ਾਈਨਰ ਲਹਿੰਗਾ ਚੋਲੀ ’ਚ ਜਰੀ, ਸੀਕੁਇਨ ਅਤੇ ਹੈਵੀ ਐਂਬ੍ਰਾਇਡਰੀ ਦਾ ਰੁਝਾਨ ਵੀ ਵੇਖਿਆ ਜਾ ਰਿਹਾ ਹੈ, ਜੋ ਇਸ ਨੂੰ ਹੋਰ ਖਾਸ ਬਣਾਉਂਦਾ ਹੈ। ਡਰੈਪ ਸਟਾਈਲ ਲਹਿੰਗਾ ਚੋਲੀ ਨੂੰ ਹੋਰ ਸਟਾਈਲਿਸ਼ ਬਣਾਉਣ ਲਈ ਮੁਟਿਆਰਾਂ ਵੱਖ-ਵੱਖ ਤਰ੍ਹਾਂ ਦੀ ਅਸੈਸਰੀਜ਼ ਅਤੇ ਜਿਊਲਰੀ ਦੀ ਵਰਤੋਂ ਕਰ ਰਹੀਆਂ ਹਨ। ਜਿਵੇਂ ਗੋਲਡਨ, ਸਿਲਵਰ ਜਾਂ ਲਹਿੰਗੇ ਨਾਲ ਮਿਲਦੇ-ਜੁਲਦੇ ਰੰਗਾਂ ਦੇ ਪੋਟਲੀ ਬੈਗ ਜਾਂ ਕਲੱਚ ਅਤੇ ਜਿਊਲਰੀ ਇਸ ਲੁਕ ਨੂੰ ਹੋਰ ਨਿਖਾਰਦੇ ਹਨ। ਮੈਚਿੰਗ ਸੈਂਡਲ ਜਾਂ ਹਾਈ ਹੀਲਜ਼ ਲੁਕ ਨੂੰ ਕੰਪਲੀਟ ਕਰਦੇ ਹਨ।
ਹੇਅਰ ਸਟਾਈਲ ’ਚ ਲੰਮੀ ਗੁੱਤ, ਓਪਨ ਹੇਅਰ, ਬੰਨ ਜਾਂ ਕਰਲੀ ਸਟਾਈਲ ਕਾਫ਼ੀ ਟਰੈਂਡ ’ਚ ਹਨ। ਡਰੈਪ ਸਟਾਈਲ ਲਹਿੰਗਾ ਚੋਲੀ ਅਜੋਕੇ ਸਮੇਂ ’ਚ ਫ਼ੈਸ਼ਨ ਦੀ ਨਵੀਂ ਪਰਿਭਾਸ਼ਾ ਬਣ ਚੁੱਕਿਆ ਹੈ। ਇਹ ਨਾ ਸਿਰਫ ਰਵਾਇਤੀ ਭਾਰਤੀ ਪਹਿਰਾਵੇ ਦੀ ਖੂਬਸੂਰਤੀ ਨੂੰ ਬਰਕਰਾਰ ਰੱਖਦਾ ਹੈ, ਸਗੋਂ ਮਾਡਰਨ ਟੱਚ ਨਾਲ ਮੁਟਿਆਰਾਂ ਨੂੰ ਸਟਾਈਲਿਸ਼ ਅਤੇ ਆਤਮਵਿਸ਼ਵਾਸ ਭਰੀ ਲੁਕ ਵੀ ਦਿੰਦਾ ਹੈ।
ਅਗਲੇ 25 ਸਾਲਾਂ 'ਚ ਦੁੱਗਣੇ ਹੋ ਜਾਣਗੇ ਕਿਡਨੀ ਕੈਂਸਰ ਦੇ ਮਾਮਲੇ!
NEXT STORY