ਕੋਰੋਨਾ ਮਹਾਮਾਰੀ ਦੇ ਕਾਰਨ ਦੇਸ਼ ਵਿਚ ਹੋਈ ਤਾਲਾਬੰਦੀ ਨੇ ਵੱਡੇ ਲੋਕਾਂ ਤੋਂ ਲੈ ਕੇ ਬੱਚਿਆਂ ਤੱਕ ਦੀ ਜੀਵਨਸ਼ੈਲੀ ਦੇ ਵਿਚ ਵੱਡੇ ਪੱਧਰ ’ਤੇ ਬਦਲਾਵ ਲਿਆ ਦਿੱਤਾ ਹੈ। ਦੇਸ਼ ਵਿਚ ਹੋਈ ਤਾਲਾਬੰਦੀ ਦੇ ਦੌਰਾਨ ਵਿਦਿਆਰਥੀ ਦੇ ਲਈ ਪੜ੍ਹਾਈ ਕਰਨਾ ਕਿਸੀ ਚੁਣੌਤੀ ਤੋਂ ਘੱਟ ਨਹੀਂ ਹੈ। ਇਸ ਦੌਰਾਨ ਪੜ੍ਹਾਈ ਕਲਾਸ ਰੂਮ ਦੇ ਵਿਚ ਨਾ ਹੋ ਕੇ ਮੋਬਾਈਲ, ਲੈਪਟਾਪ, ਈ-ਮੇਲ ਆਦਿ ਦੇ ਰਾਹੀਂ ਹੋ ਰਹੀ ਹੈ। ਜਿਸ ਦੇ ਨਾਲ ਬੱਚਿਆਂ ਨੂੰ ਜੀਵਨ ਦੇ ਵਿਚ ਕਲਾਸ ਰੂਮ, ਅਧਿਆਪਕ, ਸਕੂਲ ਦੇ ਵਾਤਾਵਰਨ ਦੇ ਮਹੱਤਵ ਦੇ ਬਾਰੇ ਪਤਾ ਲਗੇਗਾ। ਉਸੀ ਤਰ੍ਹਾਂ ਦੂਸਰੀ ਤਰਫ਼ ਘਰ ਦੇ ਅੰਦਰ ਰਹਿੰਦੇ ਹੋਏ ਬੱਚੇ ਆਪਣੀ ਪੜ੍ਹਾਈ ਨੂੰ ਲੈ ਕੇ ਪੂਰੀ ਤਰ੍ਹਾਂ ਬੇਫਿਕਰ ਹੋ ਗਏ ਹਨ। ਉਹ ਸੋਚਦੇ ਹਨ ਕਿ ਅਧਿਆਪਕ ਉਨ੍ਹਾਂ ਦੇ ਕੋਲ ਇਸ ਸਮੇਂ ਨਹੀਂ ਹਨ, ਜਿਸ ਕਾਰਨ ਉਨ੍ਹਾਂ ’ਤੇ ਨਜ਼ਰ ਰੱਖਣ ਵਾਲਾ ਕੋਈ ਨਹੀਂ ਹੈ।
ਘਰ ਵਿਚ ਰਹਿੰਦੇ ਹੋਏ ਬੱਚੇ ਨਾ ਕੇਵਲ ਸਕੂਲ ਦੇ ਮਾਹੌਲ ਤੋਂ ਸਗੋਂ ਆਪਣੇ ਦੋਸਤਾਂ ਤੋਂ ਵੀ ਕਾਫ਼ੀ ਦੂਰ ਹੋ ਗਏ ਹਨ, ਜਿਸ ਕਾਰਨ ਉਨ੍ਹਾਂ ਦੇ ਸੁਭਾਅ ਵਿਚ ਵੀ ਕਾਫ਼ੀ ਬਦਲਾਵ ਆ ਸਕਦਾ ਹੈ। ਅਜਿਹਾ ਹੋਣ ਦੇ ਕਾਰਨ ਬੱਚੇ ਡਿਪਰੈਸ਼ਨ, ਉਦਾਸੀ, ਚਿੰਤਾ ਅਤੇ ਗੁੱਸੇ ਦਾ ਸ਼ਿਕਾਰ ਹੋ ਸਕਦੇ ਹਨ। ਇਸ ਲਈ ਘਰ ਰਹਿੰਦੇ ਹੋਏ ਬੱਚਿਆ ਦੇ ਸਰੀਰਕ, ਮਾਨਸਿਕ, ਸਮਾਜਿਕ ਅਤੇ ਅਧਿਆਤਮਕ ਸਹਿਤ ਵੱਲ ਧਿਆਨ ਦੇਣਾ ਬਹੁਤ ਜਰੂਰੀ ਹੈ। ਬੱਚਿਆ ਦੇ ਸੁਭਾਅ ਵਿਚ ਹੋ ਰਹੇ ਬਦਲਾਵ ਦੇ ਕਈ ਕਾਰਨ ਹੋ ਸਕਦੇ ਹਨ ਪਰ ਮਾਂ-ਬਾਪ ਨੂੰ ਉਨ੍ਹਾਂ ਦਾ ਮਨੋਬਲ ਸਮੇਂ-ਸਮੇਂ ’ਤੇ ਵਧਾਉਂਦੇ ਰਹਿਣਾ ਚਾਹੀਦਾ ਹੈ।
1. ਘਰ ਦੇ ਵਿਚ ਪੜ੍ਹਾਈ ਦਾ ਮਾਹੌਲ
ਆਨ-ਲਾਈਨ ਕਲਾਸਾਂ ਦੇ ਦੌਰਾਨ ਸਭ ਤੋਂ ਜਰੂਰੀ ਇਹ ਹੈ ਕਿ ਘਰ ਵਿਚ ਬੱਚਿਆਂ ਦੇ ਲਈ ਪੜ੍ਹਾਈ ਕਰਨ ਦਾ ਪੂਰਾ ਮਾਹੌਲ ਬਣਿਆ ਹੋਵੇ। ਉਨ੍ਹਾਂ ਨੂੰ ਉਹ ਸਾਰੀ ਚੀਜਾਂ ਮਿਲਣੀਆਂ ਚਾਹੀਦੀਆਂ ਹਨ, ਜਿਸ ਦੇ ਨਾਲ ਉਹ ਬਿਨਾਂ ਕਿਸੇ ਮੁਸ਼ਕਲ ਤੋਂ ਆਪਣੀ ਪੜ੍ਹਾਈ ਜਾਰੀ ਰੱਖਣ ਸਕਣ। ਇਸ ਲਈ ਜਰੂਰੀ ਹੈ ਕਿ ਘਰ ਦੇ ਵਿਚ ਪੜ੍ਹਦੇ ਹੋਏ ਬੱਚਿਆਂ ਨੂੰ ਨੈੱਟਵਰਕ ਕੀ ਪਰੇਸ਼ਾਨੀ, ਕਿਤਾਬਾਂ, ਪੜ੍ਹਾਈ ਦੇ ਲਈ ਸਮਾਨ ਦੀ ਕਮੀ ਨ ਹੋਵੇ।
2. ਇੱਕਲੇ ਬੈਠ ਕੇ ਪੜ੍ਹਾਈ ਕਰਨਾ
ਤਾਲਾਬੰਦੀ ਦੇ ਦੌਰਾਨ ਆਨ-ਲਾਈਨ ਪੜ੍ਹਾਈ ਕਰਦੇ ਹੋਏ ਬੱਚੇ ਘਰ ਵਿਚ ਇੱਕਲੇ ਬੈਠ ਕੇ ਪੜ੍ਹਾਈ ਕਰਦੇ ਹਨ, ਜਿਸ ਕਰਕੇ ਕਈ ਬਾਰ ਉਨ੍ਹਾਂ ਦਾ ਮਨ ਪੜ੍ਹਾਈ ਵਿਚ ਨਹੀਂ ਲਗਦਾ। ਕਈ ਵਾਰ ਤਾਂ ਉਹ ਪੜ੍ਹਾਈ ਕਰਦੇ-ਕਰਦੇ ਬਹੁਤ ਜਲਦੀ ਬੋਰ ਵੀ ਹੋ ਜਾਂਦੇ ਹਨ। ਇਸ ਦਾ ਮੁੱਖ ਕਾਰਨ ਇਹ ਹੈ ਕਿ ਹੁਣ ਤੱਕ ਬੱਚੇ ਸਕੂਲ ਦੇ ਵਿਚ ਆਪਣੇ ਦੋਸਤਾਂ ਦੇ ਨਾਲ ਪੜ੍ਹਾਈ ਕਰਦੇ ਸਨ। ਪੜ੍ਹਦੇ ਹੋਏ ਉਨ੍ਹਾਂ ਦੇ ਆਲੇ-ਦੁਆਲੇ ਹਮੇਸ਼ਾ ਕੋਈ ਨਾ ਕੋਈ ਸਹਪਾਠੀ ਹੁੰਦਾ ਹੀ ਰਹਿੰਦਾ ਸੀ ਪਰ ਹੁਣ ਉਹ ਕਮਰੇ ਵਿਚ ਇੱਕਲੇ ਬੈਠ ਕੇ ਆਪਣੀ ਪੜ੍ਹਾਈ ਕਰਦੇ ਹਨ। ਇਸੇ ਕਾਰਨ ਉਨ੍ਹਾਂ ਦਾ ਮਨ ਪੜ੍ਹਾਈ ਵਿਚ ਨਹੀਂ ਲਗਦਾ। ਇਸ ਲਈ ਜਰੂਰੀ ਹੈ ਕਿ ਮਾਂ-ਬਾਪ ਸਮੇਂ-ਸਮੇਂ ’ਤੇ ਬੱਚਿਆਂ ਨਾਲ ਬੈਠ ਕੇ ਪੜ੍ਹਾਈ ਕਰਨ ਅਤੇ ਉਨ੍ਹਾਂ ਤੋਂ ਉਨ੍ਹਾਂ ਦੀ ਪੜ੍ਹਾਈ ਦੇ ਬਾਰੇ ਪੁੱਛਣ। ਅਜਿਹਾ ਕਰਨ ਨਾਲ ਬੱਚੇ ਦਾ ਧਿਆਨ ਪੜਵਾਈ ਵੱਲ ਜ਼ਿਆਦਾ ਲੱਗ ਸਕਦਾ ਹੈ ਅਤੇ ਉਹ ਬੋਰ ਵੀ ਨਹੀਂ ਹੋਵੇਗਾ।
3. ਸਾਰਾ ਦਿਨ ਮੋਬਾਇਲ, ਲੈਪਟਾਪ ’ਤੇ ਖੇਡਣਾ
ਕੋਰੋਨਾ ਦੇ ਕਾਰਨ ਹੋਈ ਤਾਲਾਬੰਦੀ ਦੇ ਕਈ ਫਾਇਦੇ ਵੀ ਹਨ ਅਤੇ ਕਈ ਨੁਕਸਾਨ ਵੀ। ਇਸ ਦੌਰਾਨ ਬੱਚੇ ਬਾਹਰ ਜਾ ਕੇ ਖੇਲ ਨਹੀਂ ਸਕਦੇ, ਜਿਸ ਕਰਕੇ ਉਹ ਆਪਣਾ ਸਾਰਾ ਸਮਾਂ ਲੈਪਟਾਪ, ਮੋਬਾਇਲ ’ਤੇ ਹੀ ਬਿਤਾ ਦਿੰਦੇ ਹਨ। ਇਸ ਲਈ ਸਭ ਤੋਂ ਜਰੂਰੀ ਹੈ ਕਿ ਬੱਚੇ ਸਕੂਲ ਦੀ ਪੜ੍ਹਾਈ ਕਰਨ ਤੋਂ ਬਾਅਦ ਲੈਪਟਾਪ ਜਾਂ ਮੋਬਾਇਲ ਉੱਤੇ ਨਾ ਖੇਲਣ। ਅਜਿਹਾ ਕਰਨ ਤੋਂ ਰੋਕਣ ਦੇ ਲਈ ਮਾਂ-ਬਾਪ ਆਪਣੇ ਬੱਚਿਆਂ ਨੂੰ ਘਰ ਦੇ ਕੰਮ ਵਿਚ ਮਦਦ ਕਰਨ ਨੂੰ ਕਹਿਣ। ਜਾਂ ਫਿਰ ਉਹ ਉਨ੍ਹਾਂ ਨੂੰ ਘਰ ਦੇ ਵੱਡੇ ਬਜ਼ੁਰਗਾਂ ਨਾਲ ਮਿਲਕੇ ਖੇਡਣ ਲਈ ਕਹਿ ਸਕਦੇ ਹਨ। ਜੋ ਉਨ੍ਹਾਂ ਨੂੰ ਕਹਾਣਿਆਂ ਵੀ ਸੁਣਾ ਸਕਦੇ ਹਨ।
4. ਪੜ੍ਹਾਈ ਵਿਚ ਕਰੋ ਬੱਚਿਆਂ ਦੀ ਮਦਦ
ਲਾਕਡਾਊਨ ਦੇ ਕਾਰਨ ਘਰ ਵਿਚ ਪੜ੍ਹਾਈ ਕਰ ਰਹੇ ਬੱਚੇ ਕਿਸੇ ਵੀ ਤਰ੍ਹਾਂ ਦੀ ਪ੍ਰੈਕਟੀਕਲ ਪੜ੍ਹਾਈ ਨਹੀਂ ਕਰ ਸਕਦੇ। ਇਸ ਲਈ ਜਰੂਰੀ ਹੈ ਕਿ ਮਾਂ-ਬਾਪ ਆਪ ਬੱਚਿਆਂ ਨੂੰ ਕਿਤਾਬੀ ਪੜ੍ਹਾਈ ਚੰਗੀ ਤਰ੍ਹਾਂ ਦੇ ਨਾਲ ਕਰਵਾਉਣ। ਉਨ੍ਹਾਂ ਦੇ ਨੋਟਸ ਬਣਾਉਣ ਵਿਚ ਮਦਦ ਕਰਨ ਤਾਂਕਿ ਬੱਚੇ ਨੂੰ ਜੇਕਰ ਕਿਸੇ ਵੀ ਤਰ੍ਹਾਂ ਦੀ ਦਿੱਕਤ ਆਵੇ ਤਾਂ ਉਹ ਉਸ ਦੀ ਆਸਾਨੀ ਨਾਲ ਮਦਦ ਕਰ ਸਕਣ। ਹਰ ਰੋਜ਼ ਬੱਚਿਆਂ ਨੂੰ ਆਪਣੇ ਹਰ ਕੰਮ ਨੂੰ ਆਪ ਮੁਲਾਂਕਣ ਕਰਨ ਲਈ ਪ੍ਰੇਰਿਤ ਕਰਨ।
ਸੈਕਸ ਹਾਰਮੋਨ ਨਾਲ ਹੈ ਕੋਰੋਨਾ ਦਾ ਕੁਨੈਕਸ਼ਨ, ਵਿਗਿਆਨੀਆਂ ਨੇ ਕੀਤਾ ਖੁਲਾਸਾ
NEXT STORY