ਜਲੰਧਰ: ਦੱਖਣੀ ਭਾਰਤ 'ਚ ਬਣਨ ਵਾਲੀ ਪੌਸ਼ਟਿਕ ਕੱਚੇ ਕੇਲੇ ਦੀ ਸੁੱਕੀ ਸਬਜ਼ੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ। ਜਲਦੀ ਤਿਆਰ ਹੋਣ ਵਾਲੀ ਕੱਚੇ ਕੇਲਿਆਂ ਦੀ ਸਬਜ਼ੀ ਨੂੰ ਤੁਸੀਂ ਰੋਟੀ, ਪੂਰੀ ਆਦਿ ਨਾਲ ਖਾ ਸਕਦੇ ਹੋ। ਆਓ ਜਾਣਦੇ ਹਾਂ ਕੱਚੇ ਕੇਲੇ ਦੀ ਸਬਜ਼ੀ ਬਣਾਉਣ ਦਾ ਅਸਾਨ ਤਰੀਕਾ...
ਇਹ ਵੀ ਪੜੋ:ਗਠੀਏ ਦੇ ਰੋਗੀਆਂ ਲਈ ਬੇਹੱਦ ਫ਼ਾਇਦੇਮੰਦ ਹੈ ਅਦਰਕ ਵਾਲਾ ਦੁੱਧ, ਕਰਦਾ ਹੈ ਹੋਰ ਵੀ ਬੀਮਾਰੀਆਂ ਦੂਰ
ਜ਼ਰੂਰੀ ਸਮੱਗਰੀ
ਕੱਚੇ ਕੇਲੇ-3 (500 ਗ੍ਰਾਮ)
ਤੇਲ-2-3 ਚਮਚ
ਹਰਾ ਧਨੀਆ-2-3 ਚਮਚ
ਜੀਰਾ- ਅੱਧਾ ਛੋਟਾ ਚਮਚ
ਰਾਈ- ਅੱਧਾ ਛੋਟਾ ਚਮਚ
ਕੜੀ ਪੱਤੇ-10-12
ਹਿੰਗ- 1/2 ਚੁਟਕੀ ਭਰ
ਹਲਦੀ ਪਾਊਡਰ-1/2 ਛੋਟਾ ਚਮਚ
ਲਾਲ ਮਿਰਚ ਪਾਊਡਰ -1/4 ਛੋਟਾ ਚਮਚ
ਅਮਚੂਰ ਪਾਊਡਰ-1/4 ਛੋਟਾ ਚਮਚ
ਧਨੀਆ ਪਾਊਡਰ- 1 ਛੋਟਾ ਚਮਚ ਅਦਰਕ-1/2 ਛੋਟਾ ਚਮਚ
ਹਰੀ ਮਿਰਚ-2 ਬਰੀਕ ਕਟੀ ਹੋਈ
ਨਮਕ-ਸੁਆਦ ਅਨੁਸਾਰ
ਇਹ ਵੀ ਪੜੋ:ਸਰੀਰ ਲਈ ਬੇਹੱਦ ਗੁਣਕਾਰੀ ਹੈ ਅਜਵੈਣ, ਇੰਝ ਕਰੋ ਵਰਤੋਂ
ਬਣਾਉਣ ਦੀ ਵਿਧੀ: ਸਭ ਤੋਂ ਪਹਿਲਾਂ ਸਬਜ਼ੀ ਬਣਾਉਣ ਲਈ ਕੱਚੇ ਕੇਲਿਆਂ ਨੂੰ ਛਿੱਲ ਲਓ ਅਤੇ ਇਸ ਨੂੰ ਛੋਟੇ-ਛੋਟੇ ਟੁੱਕੜਿਆਂ 'ਚ ਕੱਟ ਲਓ। ਹੁਣ ਇਨ੍ਹਾਂ ਕੱਟੇ ਹੋਏ ਟੁੱਕੜਿਆਂ ਨੂੰ ਪਾਣੀ 'ਚ ਪਾ ਦਿਓ ਤਾਂ ਜੋ ਇਹ ਕਾਲੇ ਨਾ ਪੈਣ ਅਤੇ ਪਾਣੀ ਭਰੇ ਬਰਤਨ ਨੂੰ ਗੈਸ ਉੱਤੇ ਰੱਖ ਦਿਓ। ਹੁਣ ਇਸ 'ਚ ਨਮਕ ਅਤੇ ਹਲਦੀ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਦਿਓ। ਬਰਤਨ ਨੂੰ ਢੱਕ ਕੇ ਰੱਖੋ ਅਤੇ ਕੇਲਿਆਂ ਦੇ ਟੁੱਕੜਿਆਂ ਨੂੰ ਨਰਮ ਹੋਣ ਤੱਕ ਪੱਕਣ ਦਿਓ।
10 ਮਿੰਟ 'ਚ ਕੇਲੇ ਦੇ ਟੁਕੜੇ ਨਰਮ ਹੋ ਕੇ ਤਿਆਰ ਹੋ ਜਾਣਗੇ, ਗੈਸ ਬੰਦ ਕਰ ਦਿਓ ਅਤੇ ਕੇਲਿਆਂ ਨੂੰ ਛਾਣ ਕੇ ਇਸ 'ਚੋਂ ਪਾਣੀ ਵੱਖ ਕਰ ਦਿਓ। ਸਬਜ਼ੀ ਬਣਾਉਣ ਲਈ ਪੈਨ ਨੂੰ ਗੈਸ ਉੱਤੇ ਗਰਮ ਹੋਣ ਲਈ ਰੱਖੋ। ਪੈਨ 'ਚ 2 ਚਮਚ ਤੇਲ ਪਾ ਕੇ ਗਰਮ ਕਰੋ। ਗਰਮ ਤੇਲ 'ਚ ਰਾਈ ਪਾ ਕੇ ਤੜਕਾ ਲਗਾਓ। ਰਾਈ ਤੋਂ ਬਾਅਦ ਇਸ 'ਚ ਜੀਰਾ, ਕੜੀ ਪੱਤਾ, ਹਿੰਗ, ਬਰੀਕ ਕਟੀ ਹਰੀ ਮਿਰਚ ਅਤੇ ਅਦਰਕ ਦਾ ਪੇਸਟ ਪਾ ਕੇ ਮਸਾਲੇ ਨੂੰ ਹਲਕਾ ਜਿਹਾ ਭੁੰਨ ਲਓ। ਮਸਾਲੇ 'ਚ ਹਲਦੀ ਪਾਊਡਰ, ਧਨੀਆ ਪਾਊਡਰ ਪਾ ਕੇ ਮਿਕਸ ਕਰ ਦਿਓ।
ਹੁਣ ਇਸ ਮਸਾਲੇ 'ਚ ਕੇਲੇ ਪਾਓ, ਲੂਣ, ਲਾਲ ਮਿਰਚ ਪਾਊਡਰ, ਅਮਚੂਰ ਪਾਊਡਰ ਅਤੇ ਥੋੜ੍ਹਾ ਜਿਹਾ ਹਰਾ ਧਨੀਆ ਪਾ ਕੇ ਮਿਕਸ ਕਰ ਦਿਓ। ਹੁਣ ਇਨਾਂ ਨੂੰ ਲਗਾਤਾਰ ਰਲਾਉਂਦੇ ਹੋਏ 2-3 ਮਿੰਟ ਤਕ ਪਕਾ ਲਓ। ਸਬਜ਼ੀ ਬਣ ਕੇ ਤਿਆਰ ਹੈ, ਗੈਸ ਬੰਦ ਕਰ ਦਿਓ। ਸਬਜ਼ੀ ਨੂੰ ਕੌਲੀ 'ਚ ਕੱਢ ਲਓ। ਸੁਆਦ ਨਾਲ ਭਰਪੂਰ ਇਸ ਕੇਲਿਆਂ ਦੀ ਸੁੱਕੀ ਸਬਜ਼ੀ ਨੂੰ ਤੁਸੀ ਪਰਾਂਠੇ, ਰੋਟੀ, ਪੂਰੀ ਦੇ ਨਾਲ ਖਾ ਸਕਦੇ ਹੋ।
ਸ਼ੂਗਰ ਤੇ ਭਾਰ ਘੱਟ ਕਰਨ 'ਚ ਲਾਹੇਵੰਦ ਹੁੰਦੇ ਨੇ ‘ਮੇਥੀ ਦੇ ਦਾਣੇ’, ਜਾਣੋ ਹੋਰ ਵੀ ਬੇਮਿਸਾਲ ਫਾਇਦੇ
NEXT STORY