ਜਲੰਧਰ: ਅਜਵੈਣ ਦੀ ਵਰਤੋਂ ਮਸਾਲੇ ਦੇ ਰੂਪ 'ਚ ਹਰ ਰਸੋਈ 'ਚ ਕੀਤੀ ਜਾਂਦੀ ਹੈ। ਦਾਦੀ-ਨਾਨੀ ਦੇ ਨੁਸਖੇ 'ਚ ਪੇਟ ਦਰਦ ਹੋਣ 'ਤੇ ਅਜਵੈਣ ਦੀ ਫੱਕੀ ਮਾਰ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ। ਇਹ ਖਾਣੇ ਦਾ ਸੁਆਦ ਵਧਾਉਂਦੀ ਹੈ, ਨਾਲ ਹੀ ਸਿਹਤ ਨਾਲ ਜੁੜੀਆਂ ਕਈ ਪ੍ਰੇਸ਼ਾਨੀਆਂ ਨੂੰ ਦੂਰ ਕਰਦੀ ਹੈ। ਇਸ ਦਾ ਚੂਰਨ ਬਣਾ ਕੇ ਖਾਣ ਨਾਲ ਪਾਚਨ ਕਿਰਿਆ ਦਰੁੱਸਤ ਰਹਿੰਦੀ ਹੈ।
ਅਜਵੈਣ ਐਂਟੀ-ਆਕਸੀਡੈਂਟ ਅਤੇ ਐਂਟੀ-ਬੈਕਟੀਰੀਅਲ ਗੁਣਾਂ ਕਾਰਨ ਦਵਾਈ ਦਾ ਕੰਮ ਵੀ ਕਰਦੀ ਹੈ। ਵਿਸ਼ੇਸ਼ ਕਰਕੇ ਪੇਟ ਦਰਦ, ਗੈਸ ਬਣਨ, ਸਰਦੀ-ਜ਼ੁਕਾਮ, ਜੋੜਾਂ ਦੇ ਦਰਦ 'ਚ ਇਸ ਦੀ ਵਰਤੋਂ ਦਵਾਈ ਦੇ ਰੂਪ 'ਚ ਕੀਤੀ ਜਾਂਦੀ ਹੈ। ਅਜਵੈਣ ਦੀ ਵਰਤੋਂ ਸਾਨੂੰ ਕਈ ਰੋਗਾਂ ਤੋਂ ਦੂਰ ਰੱਖਦਾ ਹੈ।
ਆਉ ਜਾਣੀਏ ਇਸ ਦੇ ਲਾਭ :
ਕਾਲੀ ਖਾਂਸੀ: 10 ਗ੍ਰਾਮ ਅਜਵਾਇਣ, 3 ਗ੍ਰਾਮ ਨਮਕ ਪੀਸ ਕੇ 40 ਗ੍ਰਾਮ ਸ਼ਹਿਦ 'ਚ ਮਿਲਾਓ। ਦਿਨ 'ਚ 3-4 ਵਾਰ ਥੋੜ੍ਹੀ-ਥੋੜ੍ਹੀ ਚੱਟਣ ਨਾਲ ਖਾਂਸੀ 'ਚ ਫ਼ਾਇਦਾ ਹੋਵੇਗਾ।
ਜ਼ੁਕਾਮ: ਅਜਵੈਣ ਨੂੰ ਤਵੇ 'ਤੇ ਗਰਮ ਕਰ ਕੇ ਕੱਪੜੇ ਦੀ ਪੋਟਲੀ ਬਣਾ ਕੇ ਸੁੰਘਣ ਨਾਲ ਛਿੱਕਾਂ ਆ ਕੇ ਬੰਦ ਨੱਕ ਖੁੱਲ੍ਹ ਜਾਂਦਾ ਹੈ। ਜੇ ਜ਼ੁਕਾਮ 'ਚ ਸਿਰ ਦਰਦ ਹੋਵੇ ਤਾਂ ਦੂਰ ਹੋ ਜਾਂਦਾ ਹੈ।

ਗਲੇ ਦੀ ਸੋਜ: ਗਰਮ ਪਾਣੀ ਨਾਲ ਇਕ ਚਮਚ ਅਜਵੈਣ 3-4 ਵਾਰ ਇਕ ਹਫ਼ਤੇ ਤੱਕ ਵਰਤੋਂ ਕਰਨ ਨਾਲ ਗਲੇ ਦੀ ਸੋਜ ਦੂਰ ਹੋ ਜਾਂਦੀ ਹੈ।
ਪੇਟ ਦੇ ਕੀੜੇ: ਅਜਵੈਣ ਦਾ ਚੂਰਨ 5 ਗ੍ਰਾਮ ਲੱਸੀ ਦੇ ਨਾਲ ਲੈਣ ਨਾਲ ਪੇਟ ਦੇ ਕੀੜੇ ਨਸ਼ਟ ਹੋ ਜਾਂਦੇ ਹਨ।
ਪਥਰੀ: ਅਜਵੈਣ ਨੂੰ ਮੂਲੀ ਦੇ ਰਸ 'ਚ ਮਿਲਾ ਕੇ ਖਾਣ ਨਾਲ ਪਥਰੀ ਗਲ ਕੇ ਨਿਕਲ ਜਾਂਦੀ ਹੈ।

ਚਮੜੀ ਰੋਗ: ਅਜਵੈਣ ਨੂੰ ਪੀਸ ਕੇ ਦਾਦ, ਖਾਜ, ਖੁਜਲੀ ਆਦਿ ਚਮੜੀ ਸਬੰਧੀ ਰੋਗਾਂ 'ਤੇ ਲਗਾਉਣ ਨਾਲ ਲਾਭ ਹੁੰਦਾ ਹੈ।
ਜੋੜਾਂ ਦਾ ਦਰਦ: ਅਜਵੈਣ ਦੇ ਤੇਲ ਦੀ ਮਾਲਿਸ਼ ਕਰਨ ਨਾਲ ਜੋੜਾਂ ਦਾ ਦਰਦ, ਜਕੜਨ ਅਤੇ ਸਰੀਰ ਦੇ ਅਨੇਕਾਂ ਹਿੱਸਿਆਂ 'ਚ ਦਰਦ ਆਦਿ 'ਚ ਲਾਭ ਹੁੰਦਾ ਹੈ।

ਕਿੱਲ-ਮੁਹਾਸਿਆਂ ਦੇ ਨਿਸ਼ਾਨ: ਕਿੱਲ-ਮੁਹਾਸਿਆਂ ਦੇ ਨਿਸ਼ਾਨਾਂ ਨੂੰ ਹੌਲੀ-ਹੌਲੀ ਘੱਟ ਕਰਨ ਲਈ ਅਜਵੈਣ ਪਾਊਡਰ ਨੂੰ ਦਹੀਂ 'ਚ ਮਿਲਾ ਕੇ ਨਿਯਮਤ ਕੁਝ ਦਿਨ ਲਗਾਓ। ਅੱਧੇ ਘੰਟੇ ਬਾਅਦ ਚਿਹਰਾ ਕੋਸੇ ਪਾਣੀ ਨਾਲ ਧੋ ਲਓ।
ਦੰਦ ਦਾ ਦਰਦ: ਜੇਕਰ ਦੰਦ ਦਾ ਦਰਦ ਹੋਵੇ ਅਤੇ ਡਾਕਟਰ ਦੇ ਕੋਲ ਉਸ ਸਮੇਂ ਜਾਣਾ ਮੁਸ਼ਕਲ ਹੋਵੇ ਤਾਂ 1 ਕੱਪ ਪਾਣੀ ਵਿਚ ਇਕ ਚਮਚ ਪੀਸੀ ਅਜਵੈਣ ਅਤੇ ਥੋੜ੍ਹਾ ਜਿਹਾ ਨਮਕ ਪਾ ਕੇ ਉਬਾਲ ਲਉ। ਜੇ ਪਾਣੀ ਕੋਸਾ ਹੋਵੇ ਤਾਂ ਉਸ ਨੂੰ ਮੂੰਹ ਵਿਚ ਲੈ ਕੇ ਕੁੱਝ ਦੇਰ ਤਕ ਰਖੋ ਅਤੇ ਬਾਅਦ ਵਿਚ ਕੁਰਲੀ ਕਰ ਕੇ ਸੁੱਟ ਦਿਉ। ਦਿਨ ਵਿਚ ਤਿੰਨ ਤੋਂ ਚਾਰ ਵਾਰ ਇਸ ਕਿਰਿਆ ਨੂੰ ਦੁਹਰਾਉ, ਆਰਾਮ ਮਿਲੇਗਾ।

ਬਦਹਜ਼ਮੀ: ਖਾਣਾ ਖਾਣ ਤੋਂ ਬਾਅਦ ਭਾਰਾਪਣ ਹੋਣ 'ਤੇ ਇਕ ਚਮਚ ਅਜਵੈਣ ਨੂੰ ਚੁਟਕੀ ਭਰ ਅਦਰਕ ਦੇ ਪਾਊਡਰ ਨਾਲ ਖਾਣ ਨਾਲ ਫ਼ਾਇਦਾ ਮਿਲਦਾ ਹੈ।

ਮਾਹਾਵਾਰੀ: ਮਾਹਾਵਾਰੀ ਦੌਰਾਨ ਹੋਣ ਵਾਲੀ ਦਰਦ ਤੋਂ ਛੁਟਕਾਰਾ ਪਾਉਣ ਲਈ ਅਜਵੈਣ ਦਾ ਪਾਣੀ ਬਹੁਤ ਲਾਭਦਾਇਕ ਹੈ। ਰਾਤ ਨੂੰ 1 ਗਿਲਾਸ ਪਾਣੀ 'ਚ ਇਕ ਚਮਚ ਅਜਵਾਇਣ ਪਾ ਕੇ ਭਿਉਂ ਕੇ ਰੱਖ ਦਿਓ। ਸਵੇਰੇ ਇਸ ਪਾਣੀ ਨੂੰ ਪੀ ਲਓ।
ਸਿਹਤ ਲਈ ਫਾਇਦੇਮੰਦ ਹੁੰਦੈ ‘ਮੱਖਣ’, ਥਾਈਰਾਈਡ ਦੇ ਨਾਲ-ਨਾਲ ਇਨ੍ਹਾਂ ਰੋਗਾਂ ਦਾ ਵੀ ਜੜ੍ਹ ਤੋਂ ਕਰਦੈ ਇਲਾਜ਼
NEXT STORY