ਜਲੰਧਰ (ਬਿਊਰੋ)- ਪੁਦੀਨੇ ਦੀ ਚਟਨੀ ਬਹੁਤ ਸਵਾਦਿਸ਼ਟ ਹੋਣ ਦੇ ਨਾਲ-ਨਾਲ ਪਾਚਨ ਲਈ ਵੀ ਬਹੁਤ ਗੁਣਕਾਰੀ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਪੁਦੀਨੇ ਦੀ ਚਟਨੀ ਬਣਾਉਣਾ ਦੱਸ ਰਹੇ ਹਾਂ-
ਸਮੱਗਰੀ
ਪੁਦੀਨੇ ਦੇ ਪੱਤੇ
2-3 ਹਰੀਆਂ ਮਿਰਚਾਂ
1 ਇੰਚ ਅਦਰਕ
ਸੁਆਦ ਲਈ ਲੂਣ
ਅਮਚੂਰ
ਛੋਟਾ ਚਮਚ ਕਾਲਾ ਲੂਣ
ਜੀਰਾ ਪਾਊਡਰ
½ ਚਮਚ ਨਿੰਬੂ ਦਾ ਰਸ
ਪਾਣੀ
ਬਣਾਉਣ ਦੀ ਵਿਧੀ
ਸਧਾਰਨ ਪੁਦੀਨੇ ਦੀ ਚਟਨੀ ਤਿਆਰ ਕਰਨ ਲਈ ਪਹਿਲਾਂ ਪੁਦੀਨੇ, ਮਿਰਚਾਂ ਅਤੇ ਅਦਰਕ ਨੂੰ ਧੋ ਕੇ ਸਾਫ਼ ਕਰ ਲਓ।
ਹੁਣ ਮਿਕਸਰ 'ਚ ਮਿਰਚ, ਅਦਰਕ ਅਤੇ ਪੁਦੀਨੇ ਦੀਆਂ ਪੱਤੀਆਂ ਪਾ ਕੇ ਚੰਗੀ ਤਰ੍ਹਾਂ ਪੀਸ ਲਓ।
ਜਦੋਂ ਮੁਲਾਇਮ ਪੇਸਟ ਤਿਆਰ ਹੋ ਜਾਵੇ ਤਾਂ ਇਸ ਵਿਚ ਅਮਚੂਰ, ਨਮਕ, ਕਾਲਾ ਨਮਕ ਅਤੇ ਜੀਰਾ ਪਾਊਡਰ ਮਿਲਾਓ।
ਹੁਣ ਇਸ 'ਚ ਨਿੰਬੂ ਦਾ ਰਸ ਮਿਲਾ ਕੇ ਮਿਕਸੀ 'ਚ ਇਕ ਵਾਰ ਫਿਰ ਪੀਸ ਲਓ।
ਸਵਾਦਿਸ਼ਟ ਪੁਦੀਨੇ ਦੀ ਚਟਨੀ ਤਿਆਰ ਹੈ। ਤੁਸੀਂ ਇਸ ਨੂੰ ਬਰੈੱਡ ਪਕੌੜੇ ਅਤੇ ਕਟਲੇਟ ਆਦਿ ਨਾਲ ਖਾ ਸਕਦੇ ਹੋ।
ਗਰਮੀਆਂ ''ਚ ਸਰੀਰ ਨੂੰ ਠੰਡਾ ਰੱਖਣ ਲਈ ਪੀਓ ਇਹ ਸ਼ਰਬਤ, ਕਈ ਬੀਮਾਰੀਆਂ ਵੀ ਹੋਣਗੀਆਂ ਦੂਰ
NEXT STORY