ਮੁੰਬਈ— ਬੱੱਚਿਆਂ ਨੂੰ ਪਿਜ਼ਾ ਖਾਣਾ ਬਹੁਤ ਪਸੰਦ ਹੁੰਦਾ ਹੈ। ਜੇਕਰ ਤੁਹਾਡਾ ਬੱਚਾ ਵੀ ਪਿਜ਼ਾ ਖਾਣਾ ਪਸੰਦ ਕਰਦਾ ਹੈ ਤਾਂ ਆਪਣੇ ਬੱਚੇ ਦੇ ਲਈ ਜ਼ਰੂਰ ਬਣਾਓ ਇਹ ਪਿਜ਼ਾ ਪਰਾਠਾ। ਇਸ ਨੂੰ ਤੁਸੀਂ ਆਸਾਨੀ ਨਾਲ ਤੁਸੀਂ ਘਰ 'ਚ ਬਣਾ ਸਕਦੇ ਹੋ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ।
ਸਮੱਗਰੀ
-2 ਕੱਪ ਆਟਾ
-1/4 ਕੱਪ ਮਾਜਰੇਲਾ ਚੀਜ ( ਕੱਦੂਕਸ ਕੀਤੀ ਹੋਈ)
-ਅੱਧਾ ਚਮਚ ਲਾਲ ਮਿਰਚ ਪਾਊਡਰ
-1 ਚਮਚ ਅਰਿਗੇਨੋ
-1/2 ਕੱਪ ਸ਼ਿਮਲਾ ਮਿਰਚ ( ਕੱਟੀ ਹੋਈ)
-1/2 ਕੱਪ ਪਿਆਜ਼ ( ਬਰੀਕ ਕੱਟੀ ਹੋਈ)
-1/2 ਕੱਪ ਮੱਕੀ ਦੇ ਦਾਣੇ (ਉਬਲੇ ਹੋਏ)
-1/2 ਕੱਪ ਟਮਾਟਰ ( ਬਰੀਕ ਕੱਟੇ ਹੋਏ)
- 1 ਕੱਪ ਪਾਣੀ
- ਨਮਕ ਸਵਾਦ ਅਨੁਸਾਰ
- ਤੇਲ ਲੋੜ ਅਨੁਸਾਰ
- ਟੋਮੈਟੋ ਸਾਸ ਲੋੜ ਅਨੁਸਾਰ
ਵਿਧੀ
1. ਇੱਕ ਕੌਲੀ 'ਚ ਆਟਾ ਲੈ ਕੇ ਉਸ 'ਚ 2 ਚਮਚ ਤੇਲ, ਅੱਧਾ ਚਮਚ ਨਮਕ ਅਤੇ ਪਾਣੀ ਪਾ ਕੇ ਆਟੇ ਨੂੰ ਮੁਲਾਇਮ ਕਰਕੇ ਗੁੰਨ ਲਓ। ਗੁੰਨ ਕੇ 20 ਇਸਨੂੰ 15-20 ਮਿੰਟ ਦੇ ਲਈ ਢੱਕ ਕੇ ਰੱਖ ਲਓ।
2. ਹੁਣ ਦੂਜੀ ਕੌਲੀ 'ਚ ਮਾਜਰੇਲਾ ਚੀਜ , ਲਾਲ ਮਿਕਚ .ਆਰਿਗੇਨੋ , ਸ਼ਿਮਲਾ ਮਿਰਚ, ਪਿਆਜ਼, ਮੱਕੀ ਦੇ ਦਾਣੇ, ਟਮਾਟਰ ਅਤੇ ਸਵਾਦ ਅਨੁਸਾਰ ਨਮਕ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾ ਲਓ।
3. ਹੁਣ ਆਟੇ ਦੀਆਂ ਦੋ ਲੋਇਯਾ ਬਣਾ ਲਓ ਅਤੇ ਇਸ ਨੂੰ ਰੋਟੀਆਂ ਦੀ ਤਰ੍ਹਾਂ ਵੇਲ ਲਓ। ਫਿਰ ਇੱਕ ਰੋਟੀ ਦੇ ਉਪਰ ਟੋਮੈਟੋ ਸਾਸ ਲਗਾਓ ਅਤੇ ਤਿਆਰ ਕੀਤਾ ਗਿਆ ਮਿਸ਼ਰਨ ਫੈਲਾ ਦਿਓ।
4. ਹੁਣ ਇਸ ਦੇ ਉੱਪਰ ਦੂਜੀ ਰੋਟੀ ਰੱਖ ਕੇ ਚਮਚ ਦੀ ਮਦਦ ਨਾਲ ਚਾਰੋ ਪਾਸਿਓ ਦਬਾਉਂਦੇ ਹੋਏ ਸੀਲ ਕਰ ਦਿਓ।
5. ਗਰਮ ਤਵੇ 'ਤੇ ਇਨ੍ਹਾਂ ਰੋਟੀਆਂ ਨੂੰ ਦੌਨ੍ਹਾਂ ਪਾਸਿਆ 'ਤੇ ਤੇਲ ਲਗਾ ਕੇ ਸੇਕ ਲਓ। ਕ੍ਰਿਸਪੀ ਹੋਣ 'ਤੇ ਇਸ ਨੂੰ ਪਲੇਟ 'ਚ ਕੱਢ ਲਓ।
6.ਤੁਹਾਡਾ ਪਿਜ਼ਾ ਪਰਾਠਾ ਤਿਆਰ ਹੈ।
ਚੀਨ ਨੇ ਬਣਾਇਆ ਸਭ ਤੋਂ ਉੱਚਾ ਪੁਲ
NEXT STORY