ਨਵੀਂ ਦਿੱਲੀ— ਬਿਸਕੁਟ ਅਤੇ ਚਾਕਲੇਟ ਦੋਵੇਂ ਹੀ ਬੱਚਿਆਂ ਦੀ ਪਸੰਦੀਦਾ ਡਿਸ਼ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਘਰ ਵਿਚ ਹੀ ਚਾਕਲੇਟ ਚਿਪ ਕੁਕੀਜ ਬਣਾਉਣ ਦੀ ਵਿਧੀ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
ਸਮੱਗਰੀ
- 60 ਗ੍ਰਾਮ ਮੱਖਣ
- 45 ਗ੍ਰਾਮ ਖੰਡ
- 1 ਅੰਡਾ
- 120 ਗ੍ਰਾਮ ਮੈਦਾ
- 30 ਗ੍ਰਾਮ ਕਾਜੂ
- 1/2 ਚੱਮਚ ਦਾਲਚੀਨੀ
- 45 ਗ੍ਰਾਮ ਚਾਕਲੇਟ ਚਿਪਸ
- 1 ਚੱਮਚ ਵਨਿਲਾ ਸਿਰਪ
ਬਣਾਉਣ ਦੀ ਵਿਧੀ
1. ਇਕ ਬਾਊਲ ਵਿਚ ਮੱਖਣ, ਖੰਡ ਅਤੇ ਅੰਡਾ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ।
2. ਫਿਰ ਇਸ ਵਿਚ ਮੈਦਾ, ਕਾਜੂ, ਬੇਕਿੰਗ ਪਾਊਡਰ, ਦਾਲਚੀਨੀ, ਚਾਕਲੇਟ ਚਿਪਸ ਅਤੇ ਵਨੀਲਾ ਸਿਰਪ ਪਾ ਕੇ ਸਾਰੀ ਸਮੱਗਰੀ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਲਓ।
3. ਇਸ ਤੋਂ ਬਾਅਦ ਇਸ ਵਿਚ ਮਿਕਸਚਰ ਨੂੰ 15 ਮਿੰਟ ਲਈ ਰੈਫ੍ਰਿਜਰੇਟਰ ਵਿਚ ਰੱਖੋ।
4. ਕੁਕੀਜ ਬਣਾਉਣ ਲਈ ਤਿਆਰ ਕੀਤੇ ਮਿਸ਼ਰਣ ਨੂੰ ਸਕੂਪ ਦੀ ਮਦਦ ਨਾਲ ਬੇਕਿੰਗ ਟ੍ਰੇ 'ਤੇ 2 ਇੰਚ ਦੇ ਫਾਸਲੇ 'ਤੇ ਰੱਖੋ।
5. ਓਵਨ ਨੂੰ 350 ਡਿਗ੍ਰੀ ਐੱਫ/180 ਡਿਗ੍ਰੀ 'ਤੇ ਪ੍ਰੀ ਹੀਟ ਕਰਕੇ 23 ਮਿੰਟ ਲਈ ਕੁਕੀਜ ਨੂੰ ਬੇਕ ਕਰੋ।
6. ਕੁਕੀਜ ਠੰਡੇ ਹੋਣ 'ਤੇ ਸਰਵ ਕਰੋ।
ਇਸ ਤਰ੍ਹਾਂ ਬਣਾਓ ਬਲੂਬੇਰੀ ਮਫਿਨ
NEXT STORY