ਜਲੰਧਰ : ਪੁਦੀਨੇ ਵਾਲੇ ਚੌਲਾਂ ਨੂੰ ਮਿੰਟ ਰਾਈਸ ਵੀ ਕਹਿੰਦੇ ਹਨ। ਪੁਦੀਨਾ ਰਾਈਸ ਨੂੰ ਤੁਸੀਂ ਲੰਚ ਦੇ ਸਮੇਂ ਵੀ ਬਣਾ ਸਕਦੇ ਹੋ। ਇਸ ਨੂੰ ਬਣਾਉਣ ਲਈ ਲਸਣ ਅਤੇ ਪਿਆਜ਼ ਦੀ ਲੋੜ ਨਹੀਂ ਪੈਂਦੀ। ਇਸ 'ਚ ਢੇਰ ਸਾਰੇ ਮਸਾਲੇ ਪਾਏ ਜਾਂਦੇ ਹਨ ਜਿਸ ਨਾਲ ਇਸਦਾ ਸੁਆਦ ਹੋਰ ਵੀ ਨਿਖਰ ਜਾਂਦਾ ਹੈ। ਪੁਦੀਨਾ ਰਾਈਸ 'ਚ ਮਟਰ ਅਤੇ ਆਲੂ ਪਾਏ ਜਾਂਦੇ ਹਨ, ਜਿਸ ਨਾਲ ਸੁਆਦ ਵੀ ਵਧੀਆ ਹੋ ਜਾਂਦਾ ਹੈ।
ਬਣਾਉਣ ਲਈ ਸਮੱਗਰੀ:-
ਚੌਲ -1 ਕੱਪ
ਆਲੂ-1 ਉਬਲਿਆ ਹੋਇਆ
ਉਬਲੇ ਹੋਏ ਮਟਰ
ਪੁਦੀਨਾ- 1 ਕੱਪ
ਹਰੀ ਮਿਰਚ- 5-6
ਅਦਰਕ- 1 ਚਮਚਾ
ਧਨੀਆ- 1 ਚਮਚਾ
ਜੀਰਾ- 1 ਚਮਚਾ
ਛੋਲਿਆਂ ਦੀ ਦਾਲ-1/2 ਚਮਚਾ
ਮਾਂਹ ਦੀ ਦਾਲ-1/2 ਚਮਚਾ
ਕਾਜੂ-1 ਛੋਟਾ ਚਮਚਾ
ਨਿੰਬੂ ਰਸ- 1 ਚਮਚਾ
ਨਮਕ ਸੁਆਦ ਅਨੁਸਾਰ
ਤੇਲ
ਬਣਾਉਣ ਦੀ ਵਿਧੀ:-
ਸਭ ਤੋਂ ਪਹਿਲਾਂ ਚੌਲਾਂ ਨੂੰ ਪਕਾ ਲਓ ਅਤੇ ਫਿਰ ਉਸ ਨੂੰ ਪਲੇਟ 'ਚ ਫੈਲਾ ਲਓ। ਉਸ ਤੋਂ ਬਾਅਦ ਪਦੀਨੇ ਦੀਆਂ ਪੱਤੀਆਂ, ਅਦਰਕ ਅਤੇ ਹਰੀ ਮਿਰਚ ਨੂੰ ਪੀਸ ਕੇ ਪੇਸਟ ਬਣਾ ਲਓ। ਫਿਰ ਪੈਨ 'ਚ ਤੇਲ ਗਰਮ ਕਰੋਂ, ਉਸ 'ਚ ਰਾਈ, ਜੀਰਾ, ਛੋਲਿਆਂ ਦੀ ਦਾਲ, ਮਾਂਹ ਦੀ ਦਾਲ, ਕਾਜੂ ਪਾ ਕੇ ਪਕਾਓ। ਫਿਰ ਉਸ 'ਚ ਪਦੀਨੇ ਦਾ ਪੇਸਟ ਪਾ ਕੇ 10 ਮਿੰਟ ਤੱਕ ਪਕਾਓ। ਉਸ ਤੋਂ ਬਾਅਦ ਉਬਲੇ ਹੋਏ ਆਲੂ ਨੂੰ ਕੱਟ ਕੇ ਪਾਓ। ਨਾਲ ਹੀ ਮਟਰ ਅਤੇ ਨਮਕ ਪਾਓ। ਕੁਝ ਦੇਰ ਬਾਅਦ ਚੌਲ, ਨਿੰਬੂ ਦਾ ਰਸ ਪਾ ਕੇ ਮਿਕਸ ਕਰੋ। ਹੁਣ ਇਸ ਨੂੰ ਗਰਮਾ-ਗਰਮ ਦਹੀ ਅਤੇ ਪਾਪੜ ਨਾਲ ਖਾਓ।
ਬਣਾਓ ਪੌਸ਼ਟਿਕਤਾ ਨਾਲ ਭਰਪੂਰ ਸੁਆਦਿਸ਼ਟ ਅਚਾਰੀ ਪਨੀਰ ਟਿੱਕਾ
NEXT STORY