ਜਲੰਧਰ— ਗਰਮੀ ਦੇ ਮੌਸਮ 'ਚ ਹਰ ਕੋਈ ਠੰਡੀਆਂ ਚੀਜ਼ਾਂ ਖਾਣਾ ਪਸੰਦ ਕਰਦਾ ਹੈ। ਇਸ ਮੌਸਮ 'ਚ ਗਲਾ ਵਾਰ-ਵਾਰ ਸੁੱਕਦਾ ਹੈ। ਅਜਿਹੀ ਹਾਲਤ 'ਚ ਲੋਕ ਲੱਸੀ, ਨਿੰਬੂ ਪਾਣੀ ਜਾ ਜੂਸ ਪੀਂਦੇ ਹਨ। ਅੱਜ ਅਸੀਂ ਤੁਹਾਨੂੰ ਫਰੂਟ ਲੱਸੀ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ। ਤੁਸੀਂ ਇਸ ਨੂੰ ਬਹੁਤ ਘੱਟ ਸਮੇਂ 'ਚ ਹੀ ਬਹੁਤ ਆਸਾਨੀ ਨਾਲ ਬਣਾ ਸਕਦੇ ਹੋ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੇ ਆਸਾਨ ਤਰੀਕੇ ਬਾਰੇ।
ਸਮੱਗਰੀ
- 2 ਕੱਪ ਦਹੀਂ
- 1 ਕੱਪ ਦੁੱਧ
- 1 ਅੰਬ ਕੱਟਿਆਂ ਹੋਇਆ
- 2 ਕੇਲੇ ਕੱਟੇ ਹੋਏ
- 5 ਬਦਾਮ
- 4-5 ਛੋਟੀ ਇਲਾਇਚੀ
- ਚੀਨੀ ਸੁਆਦ ਅਨੁਸਾਰ
- ਬਰਫ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਮਿਕਸੀ 'ਚ ਕੇਲੇ, ਅੰਬ, ਦੁੱਧ, ਬਦਾਮ ਅਤੇ ਇਲਾਇਚੀ ਪਾ ਕੇ ਬੀਟ ਕਰ ਲਓ।
2. ਹੁਣ ਇਸ 'ਚ ਦਹੀਂ, ਬਰਫ ਅਤੇ ਚੀਨੀ ਪਾ ਕੇ ਚੰਗੀ ਤਰ੍ਹਾਂ ਮਿਲਾਓ।
3. ਬਾਅਦ 'ਚ ਇਸ ਨੂੰ ਇਕ ਗਿਲਾਸ 'ਚ ਕੱਢੋ।
4. ਫਰੂਟ ਲੱਸੀ ਤਿਆਰ ਹੈ। ਇਸ ਨੂੰ ਸਰਵ ਕਰੋ।
ਛੱਤੀਸਗੜ੍ਹ ਦੀਆਂ ਇਨ੍ਹਾਂ ਗੁਫਾਫਾਂ 'ਚ ਪਾਈਆਂ ਜਾਂਦੀਆਂ ਹਨ ਨੇਤਰਹੀਣ ਮੱਛੀਆਂ
NEXT STORY