ਜਲੰਧਰ— ਕੱਦੂ ਤੜਕਾ ਦਾਲ ਬਹੁਤ ਸੁਆਦੀ ਰੇਸਿਪੀ ਹੈ। ਇਹ ਦਾਲ ਤਿੰਨ ਦਾਲਾਂ ਦੇ ਮਿਸ਼ਰਣ ਨਾਲ ਬਣਦੀ ਹੈ। ਇਸ 'ਚ ਕੱਦੂ ਵੀ ਮਿਲਾਇਆ ਜਾਂਦਾ ਹੈ। ਇਹ ਦਾਲ ਸਿਹਤ ਲਈ ਵਧੀਆ ਹੁੰਦੀ ਹੈ। ਕੱਦੂ ਤੜਕਾ ਦਾਲ ਬਣਾਉਣਾ ਬਹੁਤ ਆਸਾਨ ਹੈ। ਅੱਜ ਅਸੀਂ ਤੁਹਾਨੂੰ ਕੱਦੂ ਤੜਕਾ ਦਾਲ ਬਣਾਉਣੀ ਦੱਸ ਰਹੇ ਹਾਂ।
ਸਮੱਗਰੀ
- ਇਕ ਚੌਥਾਈ ਤੁਅਰ ਦਾਲ
- ਇਕ ਚੌਥਾਈ ਕੱਪ ਮਸੁਰ ਦੀ ਦਾਲ
- ਇਕ ਚੌਥਾਈ ਅਦਰਕ
- ਦੋ ਪੀਸੀਆਂ ਹੋਈਆਂ ਹਰੀਆਂ ਮਿਰਚਾਂ
- ਇਕ ਇੰਚ ਦਾਲਚੀਨੀ ਦੀ ਟੁੱਕੜਾ
- ਦੋ ਤੇਜ਼ ਪੱਤਾ ਟਮਾਟਰ
- ਨਮਕ ਸਵਾਦ ਮੁਤਾਬਕ
- ਹਲਦੀ ਪਾਊਡਰ
- 250 ਗ੍ਰਾਮ ਕੱਦੂ ਬਰੀਕ ਕੱਟਿਆ ਹੋਇਆ
ਤੜਕੇ ਲਈ ਸਮੱਗਰੀ
- ਇਕ ਚਮਚ ਘਿਓ
- ਤਿੰਨ,ਚਾਰ ਲਸਣ ਦੀਆਂ ਕਲੀਆਂ
- ਇਕ ਚਮਚ ਜੀਰਾ
- ਦੋ ਸੁੱਕੀਆਂ ਲਾਲ ਮਿਰਚਾਂ
ਵਿਧੀ
1. ਸਭ ਤੋਂ ਪਹਿਲਾਂ ਗੈਸ 'ਤੇ ਸਾਰੀ ਸਮੱਗਰੀ ਨੂੰ ਕੁੱਕਰ 'ਚ ਪਾ ਕੇ ਦੋ ਕੱਪ ਪਾਣੀ ਅਤੇ ਨਮਕ ਪਾਓ। ਇਸ ਨੂੰ ਦੋ ਸੀਟੀਆਂ ਵੱਜਣ ਤੱਕ ਪਕਾਓ।
2. ਉਬਾਲਣ ਵੇਲੇ ਤੜਕੇ ਵਾਲੀ ਸਮੱਗਰੀ ਨਾ ਪਾਓ। ਜਦੋਂ ਦਾਲ ਪੱਕ ਜਾਵੇ ਤਾਂ ਉਸ ਨੂੰ ਕਿਸੇ ਦੂਜੇ ਬਰਤਨ 'ਚ ਕੱਢ ਲਓ।
3. ਹੁਣ ਗੈਸ 'ਤੇ ਤੜਕਾ ਲਗਾਉਣ ਲਈ ਇਕ ਛੋਟੀ ਕੜਾਹੀ ਰੱਖੋ।
4. ਹੁਣ ਇਸ 'ਚ ਜੀਰਾ, ਲਸਣ ਅਤੇ ਲਾਲ ਮਿਰਚ ਪਾਓ। ਇਸ ਨੂੰ ਕੁਝ ਦੇਰ ਪਕਾਓ। ਫਿਰ ਦਾਲ 'ਚ ਪਾ ਦਿਓ।
5. ਤੁਹਾਡੀ ਕੱਦੂ ਮਿਕਸ ਤੁਅਰ ਦਾਲ ਤਿਆਰ ਹੈ।
6. ਇਸ ਨੂੰ ਗਰਮ-ਗਰਮ ਰੋਟੀ ਨਾਲ ਸਰਵ ਕਰੋ।
ਫੱਟੀਆਂ ਅੱਡੀਆਂ ਨੂੰ ਇਨ੍ਹਾਂ ਤਰੀਕਿਆਂ ਨਾਲ ਬਣਾਓ ਨਰਮ
NEXT STORY