ਵੈੱਬ ਡੈਸਕ - ਸੋਸ਼ਲ ਮੀਡੀਆ ਅਜੀਬੋ-ਗਰੀਬ ਜਾਣਕਾਰੀ ਦਾ ਭੰਡਾਰ ਹੈ, ਕਈ ਵਾਰ ਤੁਸੀਂ ਇੱਥੇ ਕੁਝ ਅਜਿਹਾ ਪੜ੍ਹੋਗੇ ਜਿਸ ਨੂੰ ਦੇਖਣ ਤੇ ਸੁਣਨ ਤੋਂ ਬਾਅਦ ਤੁਹਾਡੇ ਹੋਸ਼ ਉੱਡ ਜਾਣਗੇ। ਹਾਲ ਹੀ ’ਚ ਇਕ ਪੋਸਟ ਵਾਇਰਲ ਹੋ ਰਹੀ ਹੈ ਜਿੱਥੇ ਸਾਊਦੀ ਅਰਬ ਦੇ ਇਕ ਸ਼ਖਸ ਨੇ ਇਕੋ ਸਕੂਲ ਦੀਆਂ 3 ਔਰਤਾਂ ਨਾਲ ਵਿਆਹ ਕੀਤਾ, ਜਿਸ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਇਕ ਅੱਧਖੜ ਉਮਰ ਦੇ ਆਦਮੀ ਨੇ ਉਸੇ ਸਕੂਲ ਦੇ ਇਕ ਵਿਦਿਆਰਥਣ, ਅਧਿਆਪਕ ਤੇ ਪ੍ਰਿੰਸੀਪਲ ਨਾਲ ਵਿਆਹ ਕਰਵਾ ਲਿਆ। ਜਦੋਂ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਹੈਰਾਨ ਰਹਿ ਗਏ। ਇਸ ਤੋਂ ਬਾਅਦ ਲੋਕਾਂ ਨੇ ਉਸ ਵਿਅਕਤੀ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।
ਦੱਸ ਦਈਏ ਕਿ ਹਾਲ ਹੀ ’ਚ ਇੰਸਟਾਗ੍ਰਾਮ ਅਕਾਊਂਟ @ministry_of_facts.24 ’ਤੇ ਇਕ ਪੋਸਟ ਸਾਂਝੀ ਕੀਤੀ ਗਈ ਹੈ, ਜਿਸ ’ਚ ਦੱਸਿਆ ਗਿਆ ਹੈ ਕਿ ਸਾਊਦੀ ਅਰਬ ਦੇ ਇਕ 50 ਸਾਲਾ ਵਿਅਕਤੀ ਨੇ ਇਕੋ ਸਕੂਲ ਦੇ ਪ੍ਰਿੰਸੀਪਲ, ਅਧਿਆਪਕ ਤੇ ਵਿਦਿਆਰਥਣ ਨਾਲ ਵਿਆਹ ਕਰਵਾਇਆ ਅਤੇ ਉਨ੍ਹਾਂ ਨੂੰ ਇਕ ਦੂਜੇ ਦੀਆਂ ਸਹਿ-ਪਤਨੀਆਂ ਬਣਾ ਲਿਆ। ਪੋਸਟ ’ਚ ਕਿਹਾ ਗਿਆ ਹੈ ਕਿ ਸਾਊਦੀ ਨਿਊਜ਼ ਏਜੰਸੀ ਨੇ ਇਸ ਦੀ ਰਿਪੋਰਟ ਦਿੱਤੀ ਹੈ। ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਇਹ 2012 ਦੀ ਘਟਨਾ ਹੈ ਤੇ ਜਦੋਂ ਅਸੀਂ ਇਸ ਖ਼ਬਰ ਨੂੰ ਗੂਗਲ ’ਤੇ ਸਰਚ ਕੀਤਾ ਤਾਂ ਸਾਨੂੰ ਪਤਾ ਲੱਗਾ ਕਿ ਇਹ ਘਟਨਾ ਸੱਚ ਹੈ ਪਰ ਇਹ 2012 ਦੀ ਹੈ। ਅਜਿਹੀ ਸਥਿਤੀ ’ਚ, ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਜਾ ਰਹੀ ਇਹ ਪੋਸਟ ਗੁੰਮਰਾਹਕੁੰਨ ਹੈ। ਇਕ ਨਿਊਜ਼ ਏਜੰਸੀ ਤੇ ਸਾਊਦੀ ਗਜ਼ਟ ਵੈੱਬਸਾਈਟਾਂ ਨੇ ਵੀ ਆਪਣੀਆਂ ਵੈੱਬਸਾਈਟਾਂ ’ਤੇ ਇਸ ਖ਼ਬਰ ਨੂੰ ਜਗ੍ਹਾ ਦਿੱਤੀ ਹੈ।
ਪੋਸਟ ਹੋ ਰਹੀ ਹੈ ਵਾਇਰਲ
ਇਸ ਪੋਸਟ ਨੂੰ 3 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ ਜਦੋਂ ਕਿ ਕਈ ਲੋਕਾਂ ਨੇ ਟਿੱਪਣੀਆਂ ਕਰਕੇ ਆਪਣੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਇਕ ਨੇ ਕਿਹਾ ਕਿ ਉਹ ਆਦਮੀ ਆਪਣੇ ਬੱਚਿਆਂ ਨੂੰ ਸਭ ਤੋਂ ਵਧੀਆ ਸਿੱਖਿਆ ਦੇਣਾ ਚਾਹੁੰਦਾ ਸੀ। ਇਕ ਨੇ ਕਿਹਾ ਕਿ ਉਹ ਆਦਮੀ ਉੱਚ ਸਿੱਖਿਆ ’ਚ ਵਿਸ਼ਵਾਸ ਰੱਖਦਾ ਸੀ। ਇਕ ਨੇ ਕਿਹਾ ਕਿ ਉਹ ਆਦਮੀ ਆਪਣਾ ਨਵਾਂ ਸਕੂਲ ਸ਼ੁਰੂ ਕਰਨਾ ਚਾਹੁੰਦਾ ਹੈ।
ਮਾਂ-ਧੀ ਇਕੱਠੀਆਂ ਕਰਵਾਉਣ ਗਈਆਂ ਅਲਟਰਾਸਾਊਂਡ, ਪਿਓ ਬਾਰੇ ਜਾਣ ਹਿੱਲ ਗਏ ਡਾਕਟਰ...
NEXT STORY