ਮੁੰਬਈ— ਮਸ਼ਰੂਮ 'ਚ ਕਈ ਅਜਿਹੇ ਪੋਸ਼ਕ ਤੱਤ ਮੌਜ਼ੂਦ ਹੁੰਦੇ ਹਨ, ਜਿਸ ਨੂੰ ਸਰੀਰ ਦੀ ਬਹੁਤ ਜ਼ਰੂਰਤ ਹੁੰਦੀ ਹੈ। ਇਸ ਦੇ ਨਾਲ ਹੀ ਇਹ ਫਾਈਬਰ ਦਾ ਵੀ ਚੰਗਾ ਮਾਧਿਅਮ ਹੈ। ਕਈ ਬੀਮਾਰੀਆਂ 'ਚ ਮਸ਼ਰੂਮ ਦਾ ਇਸਤੇਮਾਲ ਦਵਾਈ ਦੇ ਤੌਰ 'ਤੇ ਕੀਤਾ ਜਾਂਦਾ ਹੈ। ਹੈਲਥ ਕਨਸ਼ੀਅਸ ਲੋਕਾਂ ਦੇ ਲਈ ਵੀ ਇਹ ਚੰਗਾ ਹੁੰਦਾ ਹੈ, ਕਿਉਂਕਿ ਇਸ 'ਚ ਕੈਲੋਰੀਜ਼ ਜ਼ਿਆਦਾ ਨਹੀਂ ਹੁੰਦੀ।
ਇਸ 'ਚ ਖਣਿਜ ਅਤੇ ਵਿਟਾਮਿਨ ਪਾਏ ਜਾਂਦੇ ਹਨ। ਇਸ 'ਚ ਵਿਟਾਮਿਨ-ਬੀ, ਡੀ, ਪੋਟਾਸ਼ੀਅਮ, ਕਾਪਰ ਅਤੇ ਆਇਰਨ ਦੀ ਮਾਤਰਾ ਹੁੰਦੀ ਹੈ। ਇਸ ਤੋਂ ਇਲਾਵਾ ਮਸ਼ਰੂਮ 'ਚ ਕੋਲੀਨ ਨਾਮ ਦਾ ਇਕ ਖਾਸ ਪੋਸ਼ਕ ਤੱਤ ਪਾਇਆ ਜਾਂਦਾ ਹੈ, ਜੋ ਮਾਸਪੇਸ਼ੀਆਂ ਨੂੰ ਠੀਕ ਰੱਖਣ 'ਚ ਫਾਇਦੇਮੰਦ ਹੁੰਦਾ ਹੈ।
1. ਮਸ਼ਰੂਮ 'ਚ ਐਂਟੀ-ਆਕਸੀਡੈਂਟ ਭਰਪੂਰ ਮਾਤਰਾ 'ਚ ਹੁੰਦੇ ਹਨ।
2. ਮਸ਼ਰੂਮ 'ਚ ਮੌਜ਼ੂਦ ਤੱਤ ਰੋਗਾਨ ਨਾਲ ਲੜਣ ਦੀ ਸ਼ਕਤੀ ਨੂੰ ਵਧਾਉਂਦੇ ਹਨ। ਇਸ ਨਾਲ ਸਰਦੀ-ਜ਼ੁਕਾਮ ਵਰਗੀ ਬੀਮਾਰੀ ਜਲਦੀ ਨਹੀਂ ਹੁੰਦੀ।
3. ਮਸ਼ਰੂਮ ਵਿਟਾਮਿਨ-ਡੀ ਦਾ ਵੀ ਚੰਗਾ ਮਾਧਿਅਮ ਹੈ। ਇਹ ਵਿਟਾਮਿਨ ਹੱਡੀਆਂ ਦੀ ਮਜ਼ਬੂਤੀ ਲਈ ਵੀ ਬਹੁਤ ਜ਼ਰੂਰੀ ਹੁੰਦਾ ਹੈ।
4. ਮਸ਼ਰੂਮ 'ਚ ਬਹੁਤ ਘੱਟ ਮਾਤਰਾ 'ਚ ਕਾਰਬੋਹਾਈਡ੍ਰੇਟਸ ਹੁੰਦਾ ਹੈ ਅਤੇ ਇਸ ਲਈ ਇਹ ਬਲੱਗ ਸ਼ੂਗਰ ਅਤੇ ਭਾਰ ਦਾ ਪੱਧਰ ਨਹੀਂ ਵਧਾਉਂਦਾ।
5. ਮਸ਼ਰੂਮ 'ਚ ਬਹੁਤ ਘੱਟ ਮਾਤਰਾ 'ਚ ਕੋਲੇਸਟਰੋਲ ਹੁੰਦਾ ਹੈ ਅਤੇ ਇਸ ਨੂੰ ਖਾਣ ਨਾਲ ਕਾਫੀ ਸਮੇਂ ਤੱਕ ਭੁੱਖ ਨਹੀਂ ਲੱਗਦੀ।
ਇਸ ਤੋਂ ਇਲਾਵਾ ਮਸ਼ਰੂਮ ਨੂੰ ਵਾਲਾਂ ਅਤੇ ਚਮੜੀ ਲਈ ਵੀ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ।
ਇਹ ਸੰਕੇਤ ਦੱਸਦੇ ਹਨ ਕਿ ਤੁਹਾਡੀ ਪਤਨੀ ਤੁਹਾਡੇ ਤੋਂ ਹੋ ਚੁੱਕੀ ਹੈ ਬੋਰ
NEXT STORY