ਮੁੰਬਈ- ਸਾੜ੍ਹੀ ਪਹਿਨਣਾ ਹਰ ਔਰਤ ਅਤੇ ਮੁਟਿਆਰ ਨੂੰ ਪੰਸਦ ਹੁੰਦਾ ਹੈ। ਇਸ ਲਈ ਵਿਆਹ, ਪਾਰਟੀ ਜਾਂ ਫਿਰ ਕੋਈ ਇਵੈਂਟ ਹੋਵੇ ਤਾਂ ਜ਼ਿਆਦਾਤਰ ਔਰਤਾਂ ਤੇ ਮੁਟਿਆਰਾਂ ਨੂੰ ਸਾੜ੍ਹੀ ਪਹਿਨੇ ਵੇਖਿਆ ਜਾ ਸਕਦਾ ਹੈ। ਸਾੜ੍ਹੀ ਕਈ ਤਰੀਕਿਆਂ ਨਾਲ ਪਹਿਨੀ ਜਾਂਦੀ ਹੈ। ਕੁਝ ਔਰਤਾਂ ਸਿੰਪਲ ਤਰੀਕੇ ਨਾਲ ਹੀ ਸਾੜ੍ਹੀ ਪਹਿਨਣਾ ਪਸੰਦ ਕਰਦੀਆਂ ਹਨ ਤੇ ਕੁਝ ਵੱਖ-ਵੱਖ ਤਰ੍ਹਾਂ ਦੇ ਡਿਜ਼ਾਈਨ ਦੇ ਬਲਾਊਜ ਨਾਲ ਸਾੜ੍ਹੀ ਨੂੰ ਵੀਅਰ ਕਰਦੀਆਂ ਹਨ। ਉੱਥੇ ਹੀ, ਜੋ ਔਰਤਾਂ ਅਤੇ ਮੁਟਿਆਰਾਂ ਖੁਦ ਨੂੰ ਟ੍ਰੈਡੀਸ਼ਨਲ ਦੇ ਨਾਲ-ਨਾਲ ਮਾਰਡਨ ਲੁਕ ਦੇਣਾ ਚਾਹੁੰਦੀਆਂ ਹਨ, ਉਹ ਅਕਸਰ ਸਾੜ੍ਹੀ ਪਹਿਨਣ ਦੇ ਨਵੇਂ-ਨਵੇਂ ਸਟਾਈਲ ਨਾਲ ਟ੍ਰਾਈ ਕਰਨਾ ਪਸੰਦ ਕਰਦੀਆਂ ਹਨ।
ਸਾੜ੍ਹੀ ਪਹਿਨਣ ਦੇ ਨਵੇਂ ਸਟਾਈਲ ਮੁਟਿਆਰਾਂ ਅਤੇ ਔਰਤਾਂ ਦੀ ਲੁਕ ਨੂੰ ਨਿਖਾਰਨ ’ਚ ਮਦਦ ਕਰਦੇ ਹਨ ਅਤੇ ਉਨ੍ਹਾਂ ਨੂੰ ਹੋਰ ਔਰਤਾਂ ਅਤੇ ਮੁਟਿਆਰਾਂ ਤੋਂ ਡਿਫਰੈਂਟ ਅਤੇ ਅਟਰੈਕਟਿਵ ਬਣਾਉਂਦੇ ਹਨ। ਕੁਝ ਮੁਟਿਆਰਾਂ ਸਾੜ੍ਹੀ ਨੂੰ ਇਕ ਨਵਾਂ ਟੱਚ ਦੇਣ ਲਈ ਕਮਰ ’ਤੇ ਸਾੜ੍ਹੀ ਦੇ ਪੱਲੇ ਨੂੰ ਬੰਨ੍ਹਣ ਲਈ ਬੈਲਟ ਦੀ ਵਰਤੋਂ ਕਰਦੀਆਂ ਹਨ। ਜਿਸ ’ਚ ਉਹ ਸਿੰਪਲ ਬੈਲਟ ਤੋਂ ਲੈ ਕੇ ਕਢਾਈ ਵਾਲੀ ਅਤੇ ਮੈਟਲ ਆਦਿ ਦੀ ਬੈਲਟ ਦੀ ਚੋਣ ਕਰਦੀਆਂ ਹਨ।
ਉੱਥੇ ਹੀ, ਜਿਹੜੀਆਂ ਮੁਟਿਆਰਾਂ ਰਿਵਾਇਤੀ ਲੁਕ ਪਾਉਣਾ ਚਾਹੁੰਦੀਆਂ ਹਨ ਤਾਂ ਰਿਵਾਇਤੀ ਕਮਰਬੰਦ ਵੀ ਬੰਨ੍ਹਣਾ ਪਸੰਦ ਕਰਦੀਆਂ ਹਨ, ਉਹ ਸਾੜ੍ਹੀ ਨੂੰ ਆਪਣੇ ਪਸੰਦੀਦਾ ਸਟਾਈਲ ਨਾਲ ਪਹਿਨ ਰਹੀਆਂ ਹਨ। ਰਿਵਾਇਤੀ ਸਟਾਈਲ ’ਚ ਕੁਝ ਮੁਟਿਆਰਾਂ ਨੂੰ ਸਾੜ੍ਹੀ ਦੇ ਪੱਲੇ ਨੂੰ ਸਿੱਧਾ ਮੋਢੇ ’ਤੇ ਰੱਖੇ ਵੇਖਿਆ ਜਾ ਸਕਦਾ ਹੈ। ਇਹ ਸਭ ਤੋਂ ਆਮ ਅਤੇ ਸੌਖਾ ਤਰੀਕਾ ਹੈ। ਉੱਥੇ ਹੀ, ਕੁਝ ਮੁਟਿਆਰਾਂ ਅਤੇ ਔਰਤਾਂ ਪੱਲੇ ਨੂੰ ਫਰੰਟ ਤੋਂ ਮੋਢੇ ’ਤੇ ਰੱਖਣਾ ਪਸੰਦ ਕਰ ਰਹੀਆਂ ਹਨ। (ਪੇਸ਼ਕਸ਼ : ਰੌਸ਼ਨੀ)
ਰੰਗਾਂ ਦਾ ਤਿਉਹਾਰ Holi ਖੇਡਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ
NEXT STORY