ਵੈੱਬ ਡੈਸਕ- ਜੰਮੂ-ਕਸ਼ਮੀਰ ਦੀਆਂ ਔਰਤਾਂ ਅਤੇ ਮੁਟਿਆਰਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਡਰੈੱਸਾਂ ਪਹਿਨੇ ਵੇਖਿਆ ਜਾਂਦਾ ਹੈ। ਇੱਥੇ ਔਰਤਾਂ ਅਤੇ ਮੁਟਿਆਰਾਂ ਡੋਗਰੀ ਸੂਟ ਤੋਂ ਲੈ ਕੇ ਪੰਜਾਬੀ ਸੂਟ, ਪਟਿਆਲਾ ਸੂਟ, ਗੋਚਰੀ ਸੂਟ, ਕਸ਼ਮੀਰੀ ਸੂਟ ਦੇ ਨਾਲ-ਨਾਲ ਪਹਾੜੀ ਡਰੈੱਸ ਵੀ ਪਹਿਨਣਾ ਪਸੰਦ ਕਰਦੀਆਂ ਹਨ। ਪਹਾੜੀ ਡਰੈੱਸ ਜੰਮੂ-ਕਸ਼ਮੀਰ ਦੇ ਡੋਡਾ, ਕਿਸ਼ਤਵਾੜ ਅਤੇ ਪਾਡਰ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਦੇ ਵੀ ਕਈ ਇਲਾਕਿਆਂ ’ਚ ਪਹਿਨੀ ਜਾਂਦੀ ਹੈ। ਇਸ ਨੂੰ ਪਾਡਰੀ ਡਰੈੱਸ ਵੀ ਕਿਹਾ ਜਾਂਦਾ ਹੈ। ਪਹਾੜੀ ਡਰੈੱਸ ਔਰਤਾਂ ਅਤੇ ਮੁਟਿਆਰਾਂ ਨੂੰ ਕਾਫ਼ੀ ਟ੍ਰੈਡੀਸ਼ਨਲ ਲੁਕ ਦਿੰਦੀ ਹੈ।
ਇਹ ਦੇਖਣ ’ਚ ਹੋਰ ਡਰੈੱਸਾਂ ਅਤੇ ਸੂਟਾਂ ਤੋਂ ਕਾਫ਼ੀ ਵੱਖ ਹੁੰਦੀ ਹੈ। ਸਕੂਲਾਂ ਅਤੇ ਕਲਜਾਂ ’ਚ ਆਯੋਜਿਤ ਹੋਣ ਵਾਲੇ ਪ੍ਰੋਗਰਾਮਾਂ ਅਤੇ ਹੋਰ ਵਿਭਾਗਾਂ ਅਤੇ ਸਰਕਾਰ ਵੱਲੋਂ ਆਯੋਜਿਤ ਸੱਭਿਆਚਾਰਕ ਪ੍ਰੋਗਰਾਮਾਂ ਦੌਰਾਨ ਵੀ ਕਈ ਮੁਟਿਆਰਾਂ ਨੂੰ ਇਸ ਤਰ੍ਹਾਂ ਦੀ ਡਰੈੱਸ ਪਹਿਨ ਕੇ ਪਹਾੜੀ ਸੱਭਿਆਚਾਰ ਨੂੰ ਬੜ੍ਹਾਵਾ ਦਿੰਦੇ ਵੇਖਿਆ ਜਾ ਸਕਦਾ ਹੈ। ਇਸ ਡਰੈੱਸ ’ਚ ਹੋਰ ਸੂਟਾਂ ਵਾਂਗ ਚੂੜੀਦਾਰ ਪਜਾਮਾ ਜਾਂ ਸਿੰਪਲ ਪਜਾਮੇ ਦੇ ਨਾਲ ਲਾਂਗ ਕੁੜਤੀ ਹੁੰਦੀ ਹੈ। ਇਸ ਦੇ ਨਾਲ ਮੁਟਿਆਰਾਂ ਅਤੇ ਔਰਤਾਂ ਵੱਲੋਂ ਸ਼ਾਲ ਲਿਆ ਜਾਂਦਾ ਹੈ ਪਰ ਪਹਾੜੀ ਡਰੈੱਸ ’ਚ ਸ਼ਾਲ ਨੂੰ ਸ਼ਾਲ ਵਾਂਗ ਨਹੀਂ, ਸਗੋਂ ਸ਼ਰਟ ਵਾਂਗ ਡ੍ਰੇਪ ਕੀਤਾ ਜਾਂਦਾ ਹੈ, ਜੋ ਕਿ ਕਾਫ਼ੀ ਆਕਰਸ਼ਕ ਲੱਗਦਾ ਹੈ।
ਇਸ ਡਰੈੱਸ ’ਚ ਮੁਟਿਆਰਾਂ ਸਿਰ ’ਤੇ ਟੋਪੀ ਵਾਂਗ ਚਮਕੀਲੇ ਅਤੇ ਰੰਗਦਾਰ ਦੁਪੱਟੇ ਨੂੰ ਡ੍ਰੇਪ ਕਰਦੀਆਂ ਹਨ। ਇਸ ਡਰੈੱਸ ਦੇ ਨਾਲ ਮੁਟਿਆਰਾਂ ਅਤੇ ਔਰਤਾਂ ਵੱਖ-ਵੱਖ ਤਰ੍ਹਾਂ ਦੀ ਜਿਊਲਰੀ ਵੀ ਪਹਿਨਦੀਆਂ ਹਨ, ਜਿਸ ’ਚ ਖਾਸ ਕਰ ਕੇ ਉਨ੍ਹਾਂ ਨੂੰ ਰਾਣੀ ਹਾਰ, ਝੁਮਕੇ, ਚੂੜਾ ਆਦਿ ਪਹਿਨੇ ਵੇਖਿਆ ਜਾ ਸਕਦਾ ਹੈ। ਇਸ ਡਰੈੱਸ ਦੇ ਨਾਲ ਖਾਸ ਤਰ੍ਹਾਂ ਦੀ ਜੁੱਤੀ ਨੂੰ ਪਹਿਨਿਆ ਜਾਂਦਾ ਹੈ, ਜੋ ਕਾਫ਼ੀ ਸਟਾਈਲਿਸ਼ ਅਤੇ ਟ੍ਰੈਡੀਸ਼ਨਲ ਲੱਗਦੀ ਹੈ। ਹੇਅਰ ਸਟਾਈਲ ’ਚ ਇਸ ਡਰੈੱਸ ਦੇ ਨਾਲ ਮੁਟਿਆਰਾਂ ਨੂੰ ਪਰਾਂਦੇ ਵਾਲੀ ਗੁੱਤ ਕੀਤੇ ਵੇਖਿਆ ਜਾ ਸਕਦਾ ਹੈ।
ਕੀੜਿਆਂ ਤੇ ਬੂਟਿਆਂ ਦੇ ਨਾਲ ਪੱਥਰ ਵੀ ਖਾ ਜਾਂਦੈ ਇਹ ਪੰਛੀ, ਕਾਰਨ ਕਰੇਗਾ ਹੈਰਾਨ
NEXT STORY