ਵੈੱਬ ਡੈਸਕ- ਸਰਦੀਆਂ ਦਾ ਮੌਸਮ ਆਉਂਦਿਆਂ ਹੀ ਔਰਤਾਂ ਦੇ ਫੈਸ਼ਨ ’ਚ ਜੈਕਟਾਂ ਦਾ ਬੋਲਬਾਲਾ ਹੋ ਜਾਂਦਾ ਹੈ। ਠੰਢ ਤੋਂ ਬਚਾਅ ਦੇ ਨਾਲ-ਨਾਲ ਸਟਾਈਲਿਸ਼ ਲੁਕ ਦੇਣ ਵਾਲੀਆਂ ਜੈਕਟਾਂ ਅੱਜਕੱਲ ਸਭ ਤੋਂ ਵੱਧ ਪਸੰਦ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ’ਚ ਹੁੱਡੀ ਜੈਕਟ ਸਭ ਤੋਂ ਟ੍ਰੈਂਡਿੰਗ ਚੁਆਇਸ ਬਣ ਗਈ ਹੈ। ਇਸ ’ਚ ਲੱਗੀ ਹੋਈ ਹੁੱਡ (ਟੋਪੀ) ਨਾ ਸਿਰਫ਼ ਸਿਰ ਅਤੇ ਕੰਨਾਂ ਨੂੰ ਠੰਢ ਤੋਂ ਬਚਾਉਂਦੀ ਹੈ, ਸਗੋਂ ਮੁਟਿਆਰਾਂ ਦੀ ਲੁਕ ਨੂੰ ਵੀ ਕਿਊਟ ਅਤੇ ਟ੍ਰੈਂਡੀ ਬਣਾਉਂਦੀ ਹੈ।
ਇਹ ਪਫਰ ਸਟਾਈਲ, ਕੁਇਲਟਿਡ, ਵੂਲਨ ਬਲੈਂਡ ਜਾਂ ਸਿੰਥੈਟਿਕ ਫੈਬਰਿਕ ਦੀਆਂ ਬਣੀਆਂ ਹੁੰਦੀਆਂ ਹਨ, ਜੋ ਠੰਢ ’ਚ ਵਧੀਆ ਇੰਸੂਲੇਸ਼ਨ ਦਿੰਦੀਆਂ ਹਨ। ਜ਼ਿਆਦਾਤਰ ’ਚ ਜ਼ਿੱਪਰ, ਬਟਨ ਅਤੇ ਮਲਟੀਪਲ ਪਾਕੇਟਸ ਹੁੰਦੀਆਂ ਹਨ, ਜੋ ਇਨ੍ਹਾਂ ਨੂੰ ਪ੍ਰੈਕਟੀਕਲ ਵੀ ਬਣਾਉਂਦੇ ਹਨ। ਰੰਗਾਂ ਦੀ ਗੱਲ ਕਰੀਏ ਤਾਂ ਬਲੈਕ, ਬਲਿਊ, ਗ੍ਰੇਅ, ਰੈੱਡ, ਪਿੰਕ, ਯੈਲੋ, ਗ੍ਰੀਨ ਤੋਂ ਲੈ ਕੇ ਪੇਸਟਲ ਸ਼ੇਡਸ ਜਿਵੇਂ ਕਿ ਵ੍ਹਾਈਟ, ਕ੍ਰੀਮ ਅਤੇ ਬੇਬੀ ਪਿੰਕ ਤੱਕ ਉਪਲੱਬਧ ਹਨ। ਇਹ ਰੰਗ ਹਰ ਸਕਿਨ ਟੋਨ ਅਤੇ ਆਊਟਫਿਟ ਦੇ ਨਾਲ ਆਸਾਨੀ ਨਾਲ ਮੈਚ ਹੋ ਜਾਂਦੇ ਹਨ।

ਆਫਿਸ ਜਾਣ ਵਾਲੀਆਂ ਔਰਤਾਂ ਇਨ੍ਹਾਂ ਨੂੰ ਟ੍ਰਾਊਜ਼ਰ ਜਾਂ ਲੈਗਿੰਗਸ ਨਾਲ ਪੇਅਰ ਕਰ ਕੇ ਪ੍ਰੋਫੈਸ਼ਨਲ ਟੱਚ ਦੇ ਰਹੀਆਂ ਹਨ। ਪਾਰਟੀ ਜਾਂ ਆਊਟਿੰਗ ਲਈ ਲੌਂਗ ਡਰੈੱਸ ਜਾਂ ਕੁੜਤੀ ’ਤੇ ਵੀ ਇਹ ਖੂਬ ਜੱਚਦੀਆਂ ਹਨ। ਹੁੱਡ ਨੂੰ ਸਿਰ ’ਤੇ ਪਹਿਨਣ ਨਾਲ ਲੁਕ ਵੱਖਰੀ ਅਤੇ ਆਕਰਸ਼ਕ ਹੋ ਜਾਂਦੀ ਹੈ, ਖਾਸ ਕਰ ਕੇ ਠੰਢੀਆਂ ਹਵਾਵਾਂ ਜਾਂ ਮੀਂਹ ’ਚ। ਕਈ ਜੈਕਟਾਂ ’ਚ ਹੁੱਡ ਪਰਮਾਨੈਂਟਲੀ ਅਟੈਚਡ ਹੁੰਦੀ ਹੈ, ਜਦਕਿ ਕੁਝ ’ਚ ਡਿਟੈਚੇਬਲ (ਜ਼ਿੱਪਰ ਜਾਂ ਬਟਨ ਨਾਲ ਉਤਾਰਨ ਵਾਲੀ) ਹੁੰਦੀ ਹੈ। ਇਸ ਨਾਲ ਔਰਤਾਂ ਆਪਣੀ ਮਰਜ਼ੀ ਅਨੁਸਾਰ ਵੱਖ-ਵੱਖ ਲੁਕ ਕ੍ਰਿਏਟ ਕਰ ਸਕਦੀਆਂ ਹਨ। ਕਦੇ ਹੁੱਡ ਦੇ ਨਾਲ ਕਿਊਟ ਵਾਈਬ, ਕਦੇ ਬਿਨਾਂ ਹੁੱਡ ਦੇ ਸਿੰਪਲ ਜੈਕਟ ਸਟਾਈਲ ਕੀਤੀ ਜਾ ਸਕਦੀ ਹੈ।
ਹੇਅਰ ਸਟਾਈਲ ਅਤੇ ਫੁੱਟਵੀਅਰ ਦੀ ਗੱਲ ਕਰੀਏ ਤਾਂ ਓਪਨ ਹੇਅਰ ਜਾਂ ਹਾਈ ਪੋਨੀਟੇਲ ਇਨ੍ਹਾਂ ਜੈਕਟਾਂ ਦੇ ਨਾਲ ਸਭ ਤੋਂ ਵਧੀਆ ਲੱਗਦੇ ਹਨ। ਫੁੱਟਵੀਅਰ ’ਚ ਸਨੀਕਰਜ਼, ਸਪੋਰਟਸ ਸ਼ੂਜ਼ ਜਾਂ ਲੋਫਰਸ ਕੈਜ਼ੂਅਲ ਲੁਕ ਲਈ ਬੈਸਟ ਹਨ, ਜਦਕਿ ਹਾਈ ਹੀਲਜ਼ ਜਾਂ ਬੂਟ ਪਾਰਟੀ ਵੀਅਰ ’ਚ ਕਮਾਲ ਕਰਦੇ ਹਨ। ਸਕੂਲ-ਕਾਲਜ ਜਾਣ ਵਾਲੀਆਂ ਮੁਟਿਆਰਾਂ ਤੋਂ ਲੈ ਕੇ ਕੰਮ-ਕਾਜੀ ਔਰਤਾਂ ਅਤੇ ਹਾਊਸਵਾਈਵਜ਼ ਤੱਕ ਸਭ ਇਸ ਨੂੰ ਪਸੰਦ ਕਰ ਰਹੀਆਂ ਹਨ। ਸਰਦੀਆਂ ’ਚ ਹੁੱਡ ਵਾਲੀ ਜੈਕਟ ਚੁਣ ਕੇ ਔਰਤਾਂ ਠੰਢ ਤੋਂ ਬਚਾਅ ਦੇ ਨਾਲ-ਨਾਲ ਫੈਸ਼ਨੇਬਲ ਅਤੇ ਕੰਫਰਟੇਬਲ ਵੀ ਫੀਲ ਕਰ ਰਹੀਆਂ ਹਨ। ਇਹ ਟ੍ਰੈਂਡ ਇਸ ਸੀਜ਼ਨ ’ਚ ਸਭ ਤੋਂ ਜ਼ਿਆਦਾ ਛਾਇਆ ਹੋਇਆ ਹੈ। ਕੁੱਲ ਮਿਲਾ ਕੇ ਹੁੱਡ ਵਾਲੀ ਜੈਕਟ ਮੁਟਿਆਰਾਂ ਲਈ ਸਰਦੀਆਂ ਦੀ ਸਭ ਤੋਂ ਸਮਾਰਟ ਅਤੇ ਸਟਾਈਲਿਸ਼ ਚੁਆਇਸ ਬਣੀ ਹੋਈ ਹੈ।
ਵਾਰ-ਵਾਰ ਬਲੱਡ ਪ੍ਰੈਸ਼ਰ ਚੈੱਕ ਕਰਨਾ ਸਹੀ ਹੈ ਜਾਂ ਗਲਤ? ਜਾਣੋ ਡਾਕਟਰਾਂ ਦੀ ਰਾਏ
NEXT STORY