ਨਵੀਂ ਦਿੱਲੀ— ਵਿਆਹ ਤੋਂ ਪਹਿਲਾਂ ਪਾਰਟਨਰ ਨਾਲ ਤੁਹਾਡੇ ਸੰਬੰਧ ਬੇਸ਼ੱਕ ਪਿਆਰ ਭਰੇ ਹੋਣ ਪਰ ਵਿਆਹ ਤੋਂ ਬਾਅਦ ਦੀ ਪਰਿਭਾਸ਼ਾ ਬਦਲ ਜਾਂਦੀ ਹੈ। ਅਜਿਹੇ 'ਚ ਕੁਝ ਗੱਲਾਂ ਅਜਿਹੀਆਂ ਹੁੰਦੀਆਂ ਹਨ, ਜੋ ਵਿਆਹ ਤੋਂ ਬਾਅਦ ਪਾਰਟਨਰ ਨਾਲ ਭੁੱਲ ਕੇ ਵੀ ਨਹੀਂ ਕਰਨੀਆਂ ਚਾਹੀਦੀਆਂ। ਵਿਆਹ ਤੋਂ ਬਾਅਦ ਪਾਰਟਨਰ ਨਾਲ ਅਜਿਹੀਆਂ ਗੱਲਾਂ ਕਰਨ ਨਾਲ ਤੁਹਾਡੇ ਰਿਸ਼ਤੇ 'ਚ ਦਰਾਰ ਵੀ ਆ ਸਕਦੀ ਹੈ। ਚਲੋ ਜਾਣਦੇ ਹਾਂ ਆਖਿਰ ਅਜਿਹੀਆਂ ਕਿਹੜੀਆਂ ਗੱਲਾਂ ਹੁੰਦੀਆਂ ਹਨ ਜਿਹੜੀਆਂ ਵਿਆਹ ਤੋਂ ਬਾਅਦ ਪਾਰਟਨਰ ਨਾਲ ਨਹੀਂ ਕਰਨੀਆਂ ਚਾਹੀਦੀਆਂ।
1. ਵਿਆਹ ਦਾ ਖਰਚ
ਵਿਆਹ ਤੋਂ ਬਾਅਦ ਵਿਆਹ 'ਤੇ ਹੋਣ ਵਾਲੇ ਖਰਚ ਦੇ ਬਾਰੇ 'ਚ ਆਪਣੇ ਪਾਰਟਨਰ ਨਾਲ ਭੁੱਲ ਕੇ ਵੀ ਗੱਲ ਨਾ ਕਰੋ। ਇਸ ਬਾਰੇ 'ਚ ਬਹਿਸ ਜਾਂ ਉਨ੍ਹਾਂ ਨੂੰ ਤਾਅਨਾ ਮਾਰਨ ਨਾਲ ਪਾਰਟਨਰ ਦੇ ਨਾਲ ਤੁਹਾਡਾ ਰਿਸ਼ਤਾ ਖਰਾਬ ਹੋ ਸਕਦਾ ਹੈ।
2. ਰਿਸ਼ਤੇਦਾਰਾਂ ਦਾ ਮਜ਼ਾਕ ਬਣਾਉਣਾ
ਕਦੇ ਵੀ ਆਪਣੇ ਪਾਰਟਨਰ ਦੇ ਸਾਹਮਣੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੀ ਬੁਰਾਈ ਨਾ ਕਰੋ। ਅਜਿਹਾ ਕਰਨਾ ਤੁਹਾਡੇ ਰਿਸ਼ਤੇ ਲਈ ਖਤਰਨਾਕ ਸਾਬਤ ਹੋ ਸਕਦਾ ਹੈ।
3. ਐਕਸ ਦੇ ਨਾਲ ਤੁਲਨਾ ਕਰਨਾ
ਵਿਆਹ ਤੋਂ ਬਾਅਦ ਆਪਣੇ ਪਾਰਟਨਰ ਦੀ ਤੁਲਨਾ ਆਪਣੇ ਐਕਸ ਨਾਲ ਨਾ ਕਰੋ। ਪਾਰਟਨਰ ਦੀ ਆਪਣੇ ਐਕਸ ਨਾਲ ਤੁਲਨਾ ਕਰਨ ਨਾਲ ਨਾ ਸਿਰਫ ਉਨ੍ਹਾਂ ਨੂੰ ਬੁਰਾ ਲੱਗਦਾ ਹੈ ਸਗੋਂ ਇਸ ਨਾਲ ਤੁਹਾਡੇ ਰਿਸ਼ਤੇ 'ਚ ਦਰਾਰ ਵੀ ਆ ਸਕਦੀ ਹੈ।
4. ਪਾਰਟਨਰ ਨੂੰ ਆਕੜ ਦਿਖਾਉਣਾ
ਰਿਸ਼ਤੇ ਨੂੰ ਮਜ਼ਬੂਤ ਬਣਾਉਣ ਲਈ ਬਹੁਤ ਜ਼ਰੂਰੀ ਹੈ ਕਿ ਤੁਸੀਂ ਉਨ੍ਹਾਂ ਨੂੰ ਕਦੇ ਵੀ ਆਕੜ ਨਾ ਦਿਖਾਓ। ਆਪਣੇ ਪਾਰਟਨਰ ਨੂੰ ਇਹ ਜਤਾਉਣ ਦੀ ਕੋਸ਼ਿਸ਼ ਨਾ ਕਰੋ ਕਿ ਤੁਸੀਂ ਜ਼ਿਆਦਾ ਬਿਹਤਰ ਹੋ।
5. ਨੌਕਰੀ ਤੋਂ ਚਿੜ੍ਹ
ਵਿਆਹ ਤੋਂ ਬਾਅਦ ਆਪਣੇ ਪਾਰਟਨਰ ਨੂੰ ਇਹ ਕਦੇ ਨਾ ਕਹੋ ਕਿ ਤੁਹਾਨੂੰ ਉਨ੍ਹਾਂ ਦੀ ਨੌਕਰੀ ਤੋਂ ਚਿੜ੍ਹ ਹੈ। ਆਪਣੇ ਪਾਰਟਨਰ ਨੂੰ ਕੰਮ ਕਰਨ ਲਈ ਪ੍ਰੋਤਸਾਹਿਤ ਕਰੋ ਭਾਵੇਂ ਉਨ੍ਹਾਂ ਦੀ ਨੌਕਰੀ ਜਿਹੋ ਜਿਹੀ ਵੀ ਹੋਵੇ।
ਗਰਭ ਅਵਸਥਾ ਦੇ ਸਮੇਂ ਦਿਮਾਗ 'ਚ ਆਉਂਦੇ ਹਨ ਇਹ ਚੰਗੇ ਬਦਲਾਅ
NEXT STORY