ਨਵੀਂ ਦਿੱਲੀ— ਪ੍ਰੈਗਨੈਂਸੀ ਪੀਰੀਅਡ 'ਚ ਔਰਤਾਂ ਦੇ ਸਰੀਰ 'ਚ ਕਈ ਤਰ੍ਹਾਂ ਦੇ ਸਰੀਰਕ ਅਤੇ ਮਾਨਸਿਕ ਬਦਲਾਅ ਆਉਂਦੇ ਹਨ। ਇਸ ਸਮੇਂ ਕੁਝ ਚੀਜ਼ਾਂ ਚੰਗੀਆਂ ਲੱਗਦੀਆਂ ਹਨ ਤਾਂ ਕੁਝ ਤੋਂ ਨਫਰਤ ਹੋਣ ਲੱਗਦੀ ਹੈ। ਉਂਝ ਹੀ ਬਹੁਤ ਸਾਰੀਆਂ ਸਟਡੀਜ ਇਹ ਵੀ ਕਹਿੰਦੀ ਹੈ ਕਿ ਜਿਸ ਤਰ੍ਹਾਂ ਬੇਬੀ ਦਾ ਬ੍ਰੇਨ ਡਿਵਲੈਪ ਹੁੰਦਾ ਹੈ, ਉਸੇ ਤਰ੍ਹਾਂ ਨਾਲ ਮਾਂ ਦੇ ਦਿਮਾਗ 'ਚ ਵੀ ਕੁਝ ਚੰਗੇ ਬਦਲਾਅ ਹੁੰਦੇ ਹਨ। ਇਨ੍ਹਾਂ ਨਾਲ ਉਨ੍ਹਾਂ 'ਤੇ ਸਾਕਾਰਾਤਮਕ ਅਸਰ ਪੈਣ ਲੱਗਦਾ ਹੈ।
ਗਰਭ ਅਵਸਥਾ ਦੌਰਾਨ ਹੁੰਦੇ ਹਨ ਇਹ 3 ਬਦਲਾਅ
1. ਇਕ ਸ਼ੋਧ ਮੁਤਾਬਿਕ ਗਰਭ ਅਵਸਥਾ ਦੌਰਾਨ ਦਿਮਾਗ ਦੇ ਅਗਲੇ ਅਤੇ ਅਸਥਾਈ ਹਿੱਸਿਆਂ 'ਚੋਂ ਮੈਟਰ ਘੱਟ ਕੀਤੇ ਗਏ। ਇਹ ਦਿਮਾਗ ਲਈ ਉਹ ਹਿੱਸੇ ਹਨ ਜੋ ਕਾਰਜ ਨਾਲ ਜੁੜੇ ਹੁੰਦੇ ਹਨ। ਇਸ 'ਚ ਜਿੰਨੀ ਕਮੀ ਹੁੰਦੀ ਹੈ ਬੱਚੇ ਦੇ ਪ੍ਰਤੀ ਮਾਂ ਦਾ ਓਨਾ ਹੀ ਜ਼ਿਆਦਾ ਲਗਾਅ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਨਾਲ ਮਾਂ ਅਤੇ ਬੱਚੇ ਨੂੰ ਲੈ ਕੇ ਨਾਕਾਰਾਤਮਕ ਭਾਵਨਾਵਾਂ ਘੱਟ ਹੋਣ ਲੱਗਦੀਆਂ ਹਨ।
2. ਇਕ ਸ਼ੋਧ ਮੁਤਾਬਕ ਦਿਮਾਗ 'ਚ ਹੋਣ ਵਾਲੇ ਬਦਲਾਅ 'ਚ ਮੈਮਰੀ 'ਤੇ ਅਸਰ ਨਹੀਂ ਪੈਂਦਾ। ਗਰਭ ਅਵਸਥਾ ਦੌਰਾਨ ਦਿਮਾਗ ਸੁੰਗੜਣ ਲੱਗ ਜਾਂਦਾ ਹੈ। ਇਸ ਨਾਲ ਮਾਂ ਖਤਰੇ ਦੇ ਸੰਕੇਤਾਂ ਨੂੰ ਪਹਿਚਾਨਣ 'ਚ ਜ਼ਿਆਦਾ ਸਜਗ ਹੋ ਜਾਂਦੀ ਹੈ।
3. ਦਿਮਾਗ 'ਚ ਆਏ ਬਦਲਾਅ ਡਲਿਵਰੀ ਦੇ ਬਾਅਦ ਬੱਚੇ ਦੇ ਨਾਲ ਮਾਂ ਦੇ ਰਿਸ਼ਤੇ ਨੂੰ ਹੋਰ ਵੀ ਜ਼ਿਆਦਾ ਬਿਹਤਰ ਬਣਾ ਦਿੰਦਾ ਹੈ। ਇਹ ਬਦਲਾਅ ਜਨਮ ਦੇ ਬਾਅਦ ਮਾਂ ਨੂੰ ਤਣਾਅ ਦਾ ਸਾਹਮਣਾ ਕਰਨ 'ਚ ਮਦਦ ਕਰਦੇ ਹਨ।
ਪਸੀਨੇ ਦੀ ਬਦਬੂ ਤੇ ਗਰਮੀ ਤੋਂ ਬਚਾਉਣਗੇ ਇਹ ਘਰੇਲੂ ਨੁਸਖੇ
NEXT STORY