ਜਲੰਧਰ— ਧਰਤੀ 'ਤੇ ਪਾਏ ਜਾਣ ਵਾਲੇ ਰੁੱਖਾਂ 'ਚੋਂ ਪਿੱਪਲ ਦਾ ਰੁੱਖ ਹੀ ਅਜਿਹਾ ਹੈ, ਜੋ ਸਭ ਤੋਂ ਜ਼ਿਆਦਾ ਆਕਸੀਜਨ ਛੱਡਦਾ ਹੈ। ਇਹ ਰੁੱਖ 24 ਘੰਟੇ ਆਕਸੀਜਨ ਛੱਡਦਾ ਹੈ। ਉਂਝ ਵੀ ਸ਼ੁਰੂ ਤੋਂ ਹੀ ਲੋਕ ਪਿੱਪਲ ਦੇ ਰੁੱਖ ਦੀ ਪੂਜਾ ਕਰਦੇ ਆਏ ਹਨ। ਪਿੱਪਲ ਦਾ ਰੁੱਖ ਸਾਨੂੰ ਕਈ ਬੀਮਾਰੀਆਂ ਤੋਂ ਬਚਾਉਂਦਾ ਹੈ। ਇਸ ਰੁੱਖ ਦੇ ਸੁੱਕ ਪੱਤੇ, ਸੁੱਕੇ ਫਲ, ਬੀਜ ਅਤੇ ਜੜ੍ਹਾਂ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹਨ।
1. ਝੁਰੜੀਆਂ
ਪਿੱਪਲ ਦੇ ਰੁੱਖ ਦੀਆਂ ਜੜ੍ਹਾਂ ਨੂੰ ਪਾਣੀ 'ਚ ਭਿਓਂ ਕੇ ਪੀਸ ਲਓ ਅਤੇ ਫਿਰ ਇਸ ਪੇਸਟ ਨੂੰ ਆਪਣੇ ਚਿਹਰੇ 'ਤੇ ਲਗਾਓ। ਪੇਸਟ ਸੁੱਕਣ 'ਤੇ ਚਿਹਰਾ ਧੋ ਲਓ। ਇਸ ਪੈਕ ਨੂੰ ਰੋਜ਼ਾਨਾ ਚਿਹਰੇ 'ਤੇ ਲਗਾਉਣ ਨਾਲ ਝੁਰੜੀਆਂ ਖਤਮ ਹੋ ਜਾਂਦੀਆਂ ਹਨ।
2. ਦਾਦ-ਖਾਜ ਅਤੇ ਖੁਜਲੀ
ਦਾਦ-ਖਾਜ ਨੂੰ ਦੂਰ ਕਰਨ ਲਈ ਪਿੱਪਲ ਦੇ ਚਾਰ ਪੱਤਿਆਂ ਨੂੰ ਚਬਾਓ। ਜੇ ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਤਾਂ ਪਿੱਪਲ ਦੇ ਰੁੱਖ ਦੀ ਛਾਲ ਦਾ ਕਾੜ੍ਹਾ ਬਣਾ ਲਓ ਅਤੇ ਇਸ ਨੂੰ ਦਾਦ-ਖਾਜ ਅਤੇ ਖੁਜਲੀ ਵਾਲੀ ਥਾਂ 'ਤੇ ਲਗਾਓ।
3. ਪੇਟ ਠੀਕ ਰੱਖਦਾ ਹੈ
ਕਬਜ਼, ਗੈਸ ਅਤੇ ਪੇਟ ਦਰਦ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਪਿੱਪਲ ਦੇ ਤਾਜ਼ੇ ਪੱਤਿਆਂ ਦਾ ਜੂਸ
ਸਵੇਰੇ-ਸ਼ਾਮ ਪੀਓ।
4. ਦਮਾ
ਦਮਾ ਦੇ ਰੋਗੀਆਂ ਲਈ ਪਿੱਪਲ ਕਿਸੇ ਵਰਦਾਨ ਤੋਂ ਘੱਟ ਨਹੀਂ। ਪਿੱਪਲ ਦੇ ਰੁੱਖ ਦੀ ਛਾਲ ਦੇ ਅੰਦਰ ਦੇ ਹਿੱਸੇ ਨੂੰ ਕੱਢ ਦਿਓ ਅਤੇ ਇਸ ਨੂੰ ਸੁੱਕਾ ਲਓ। ਬਾਅਦ 'ਚ ਇਸ ਦਾ ਚੂਰਨ ਬਣਾ ਲਓ ਅਤੇ ਪਾਣੀ ਦੇ ਨਾਲ ਦਮਾ ਦੇ ਰੋਗੀ ਨੂੰ ਦਿਓ।
5. ਨਜ਼ਲਾ-ਜ਼ੁਕਾਮ
ਪਿੱਪਲ ਦੇ ਪੱਤਿਆਂ ਦਾ ਚੂਰਨ ਬਣਾ ਲਓ। ਇਸ 'ਚ ਥੋੜ੍ਹੀ ਮਿਸ਼ਰੀ ਮਿਲਾ ਕੇ ਕੋਸੇ ਪਾਣੀ ਨਾਲ ਪੀਣ ਨਾਲ
ਨਜ਼ਲਾ-ਜ਼ੁਕਾਮ ਠੀਕ ਹੁੰਦਾ ਹੇ।
6. ਜ਼ਖਮ ਜਲਦੀ ਭਰਦਾ ਹੈ
ਸੱਟ ਦੇ ਜ਼ਖਮਾਂ ਨੂੰ ਜਲਦੀ ਭਰਨ ਲਈ ਪਿੱਪਲ ਦੇ ਪੱਤਿਆਂ ਨੂੰ ਗਰਮ ਕਰੋ ਅਤੇ ਜ਼ਖਮਾਂ 'ਤੇ ਲਗਾਓ। ਇਸ ਨਾਲ ਜ਼ਖਮਾਂ ਨੂੰ ਆਰਾਮ ਮਿਲੇਗਾ ਅਤੇ ਉਹ ਜਲਦੀ ਭਰ ਜਾਣਗੇ।
7. ਅੱਡੀਆਂ ਨਰਮ ਰੱਖੇ
ਪਿੱਪਲ ਦੇ ਪੱਤਿਆਂ ਤੋਂ ਨਿਕਲਣ ਵਾਲੇ ਦੁੱਧ ਨੂੰ ਫੱਟੀ ਅੱਡੀਆਂ 'ਤੇ ਲਗਾਉਣ ਨਾਲ ਇਹ ਨਰਮ ਰਹਿੰਦੀਆਂ ਹਨ।
8. ਨਕਸੀਰ
ਗਰਮੀ 'ਚ ਅਕਸਰ ਨਕਸੀਰ ਫੁੱਟਣ ਦੀ ਸਮੱਸਿਆ ਹੋ ਜਾਂਦੀ ਹੈ। ਇਸ ਸਮੱਸਿਆ ਦੇ ਹੱਲ ਲਈ ਪਿੱਪਲ ਦੇ ਤਾਜ਼ੇ ਪੱਤਿਆਂ ਦਾ ਰਸ ਕੱਢ ਕੇ ਨੱਕ 'ਚ ਪਾਓ, ਇਸ ਤਰ੍ਹਾਂ ਕਰਨ ਨਾਲ ਨੱਕ 'ਚੋਂ ਵੱਗ ਰਿਹਾ ਖੂਨ ਰੁੱਕ ਜਾਵੇਗਾ ਅਤੇ ਨਕਸੀਰ ਦੀ ਸਮੱਸਿਆ ਤੋਂ ਰਾਹਤ ਮਿਲੇਗੀ।
ਇਹ ਔਰਤ ਸਵਿੱਚ ਨਾਲ ਨਹੀਂ, ਆਪਣੀ ਜੀਭ ਨਾਲ ਰੋਕਦੀ ਹੈ ਪੱਖਾ
NEXT STORY