ਜਲੰਧਰ— ਕਟਲੇਟ ਨੂੰ ਸਨੈਕਸ ਦੇ ਰੂਪ 'ਚ ਸ਼ਾਮ ਦੀ ਚਾਹ ਦੇ ਨਾਲ ਖਾਦਾ ਜਾ ਸਕਦਾ ਹੈ। ਇਹ ਖਾਣ 'ਚ ਬਹੁਤ ਹੀ ਸਆਦੀ ਹੁੰਦਾ ਹੈ ਇਸ ਨੂੰ ਤੁਸੀਂ ਘਰ 'ਚ ਆਸਾਨੀ ਨਾਲ ਬਣਾ ਸਕਦੇ ਹੋ ਆਓ ਜਾਣਦੇ ਹਾਂ ਪੋਹਾ ਕਟਲੇਟ ਬਣਾਉਣ ਦੀ ਵਿਧੀ
ਸਮੱਗਰੀ
- 1 ਕੱਪ ਪੋਹਾ
- 1/2 ਕੱਪ ਹਰੇ ਮਟਰ
- 1/2 ਕੱਪ ਆਲੂ ਉਬਲੇ ਹੋਏ
- 2 ਵੱਡੇ ਚਮਚ ਦਹੀਂ
- 1/2 ਚਮਚ ਕਾਲੀ ਮਿਰਚ
- 1/2 ਕੱਟੀ ਹੋਈ ਹਰੀ ਮਿਰਚ
- ਥੋੜ੍ਹਾ ਕੱਟਿਆ ਅਦਰਕ
- 1/2 ਚਮਚ ਲਾਲ ਮਿਰਚ ਪਾਊਡਰ
- 1/4 ਚਮਚ ਹਲਦੀ
- 1/2 ਚਮਚ ਗਰਮ ਮਸਾਲਾ
- 1 ਚਮਚ ਧਨੀਆ ਪਾਊਡਰ
- ਨਮਕ ਸਆਦ ਅਨੁਸਾਰ
- ਤੇਲ ਤਲਣ ਦੇ ਲਈ
- ਥੋੜ੍ਹਾ ਹਰਾ ਧਨੀਆ ਕੱਟਿਆ ਹੋਇਆ
ਵਿਧੀ
1. ਪੋਹੇ ਨੂੰ ਇਕ ਭਾਂਡੇ 'ਚ ਪਾ ਕੇ ਪਾਣੀ ਨਾਲ ਚੰਗੀ ਤਰ੍ਹਾਂ ਧੋ ਕੇ ਰੱਖ ਦਿਓ, ਇਸ ਨਾਲ ਪੋਹਾ ਨਰਮ ਹੋ ਜਾਵੇਗਾ
2. ਆਲੂ ਨੂੰ ਉਬਾਲ ਕੇ ਉਸ ਦਾ ਮੈਸ਼ (ਆਲੂ ਦਾ ਪੇਸਟ) ਬਣਾ ਲਓ।
3. ਇੱਕ ਵੱਡੇ ਭਾਂਡੇ 'ਚ ਮੈਸ਼ ਕੀਤੇ ਆਲੂ, ਅਦਰਕ ਮਿਰਚ ਦੀ ਪੇਸਟ, ਭਿਓ ਕੇ ਰੱਖੇ ਹੋਏ ਪੋਹੇ ਨੂੰ ਅਤੇ ਉਬਾਲੇ ਹੋਏ ਹਰੇ ਮਟਰ।
4. ਹੁਣ ਇਸ 'ਚ ਦਹੀਂ, ਹਲਦੀ, ਧਨੀਆ, ਲਾਲ ਮਿਰਚ ਪਾਊਡਰ, ਗਰਮ ਮਸਾਲਾ, ਕਾਲੀ ਮਿਰਚ ਅਤੇ ਸਆਦ ਅਨੁਸਾਰ ਨਮਕ ਮਿਲਾਓ।
5. ਸਾਰੇ ਮਿਸ਼ਰਨ ਨੂੰ ਚੰਗੀ ਤਰ੍ਹਾਂ ਮਿਲਾ ਲਓ।
6. ਇਸ ਮਿਸ਼ਰਨ 'ਚ ਤਾਜਾ ਹਰਾ ਧਨੀਆ ਮਿਲਾ ਲਓ।
7. ਇਸ ਮਿਸ਼ਰਨ ਦੇ ਬਰਾਬਰ ਹਿੱਸੇ ਕਰੋ ਉਸਨੂੰ ਕਟਲੇਟ ਦਾ ਅਕਾਰ ਦਿਓ।
8. ਇਕ ਕੜਾਹੀ 'ਚ ਤੇਲ ਗਰਮ ਕਰੋ ਅਤੇ ਕਟਲੇਟ ਨੂੰ ਇਸ 'ਚ ਭੁਰਾ ਹੋਣਾ ਤੱਕ ਤਲੋ।
9. ਕਟਲੇਟ ਤਿਆਰ ਹੈ।
ਬਟਨਾਂ ਨਾਲ ਬਣਾਓ ਖੂਬਸੂਰਤ ਗਹਿਣੇ
NEXT STORY