ਨਵੀਂ ਦਿੱਲੀ— ਗਰਮੀਆਂ ਦੇ ਮੌਸਮ 'ਚ ਅੰਬ ਖਾਣਾ ਸਾਰੇ ਲੋਕਾਂ ਨੂੰ ਪਸੰਦ ਹੁੰਦਾ ਹੈ। ਇਸ ਨੂੰ ਫਲਾਂ ਦਾ ਰਾਜਾ ਵੀ ਕਿਹਾ ਜਾਂਦਾ ਹੈ। ਪੱਕੇ ਦਾ ਅੰਬ ਤਾਂ ਸਾਰਿਆਂ ਨੂੰ ਪਸੰਦ ਹੁੰਦਾ ਹੈ ਪਰ ਕੱਚੇ ਅੰਬ ਨੂੰ ਬਹੁਤ ਘੱਟ ਲੋਕ ਖਾਂਦੇ ਹਨ ਕਿਉਂਕਿ ਇਹ ਖਾਣ 'ਚ ਕਾਫੀ ਖੱਟਾ ਹੁੰਦਾ ਹੈ। ਕੱਚੇ ਅੰਬ ਨੂੰ ਨਮਕ ਦੇ ਨਾਲ ਖਾਣ ਨਾਲ ਕਾਫੀ ਲਾਭ ਹੁੰਦੇ ਹਨ। ਇਸ 'ਚ ਵਿਟਾਮਿਨ-ਏ, ਸੀ ਅਤੇ ਈ ਦੇ ਇਲਾਵਾ ਕੈਲਸ਼ੀਅਮ, ਫਾਸਫੋਰਸ ਅਤੇ ਫਾਈਵਰ ਹੁੰਦਾ ਹੈ ਜਿਸ ਨਾਲ ਸਰੀਰ 'ਚ ਇਨ੍ਹਾਂ ਪੋਸ਼ਕ ਤੱਤਾਂ ਦੀ ਕਮੀ ਨਹੀਂ ਰਹਿੰਦੀ। ਆਓ ਜਾਣਦੇ ਹਾਂ ਕੱਚੇ ਅੰਬ ਦੇ ਲਾਭ
1. ਗੈਸ
ਕੱਚਾ ਅੰਬ ਖਾਣ ਨਾਲ ਪੇਟ ਦੀਆਂ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ। ਗਰਮੀਆਂ 'ਚ ਅਕਸਰ ਮਸਾਲੇ ਵਾਲਾ ਭੋਜਨ ਖਾਣ ਨਾਲ ਪੇਟ 'ਚ ਗੈਸ ਹੋ ਜਾਂਦੀ ਹੈ। ਇਸ ਲਈ ਖਾਣੇ ਦੇ ਨਾਲ ਕੱਚਾ ਅੰਬ ਖਾਣ ਨਾਲ ਭੋਜਨ ਜਲਦੀ ਪਚ ਜਾਂਦਾ ਹੈ ਅਤੇ ਪੇਟ 'ਚ ਗੈਸ ਨਹੀਂ ਬਣਦੀ।
2. ਖੂਨ ਦਾ ਦੋਰਾ
ਕੱਚੇ ਅੰਬ 'ਚ ਵਿਟਾਮਿਨ-ਸੀ ਹੁੰਦਾ ਹੈ ਜੋ ਖੂਨ 'ਚ ਸੈੱਲਾਂ ਨੂੰ ਲਚਕੀਲਾ ਬਣਾਉਂਦੀ ਹੈ। ਇਸ ਦੇ ਨਾਲ ਪੂਰੇ ਸਰੀਰ 'ਚ ਖੂਨ ਦਾ ਦੋਰਾ ਸਹੀ ਤਰੀਕੇ ਨਾਲ ਹੁੰਦਾ ਹੈ।
3. ਇਮਊੂਨਟੀ
ਇਸ ਨਾਲ ਸਰੀਰ ਦੀ ਰੋਗਾਂ ਨਾਲ ਲੜਣ ਦੀ ਸ਼ਕਤੀ 'ਚ ਵਾਧਾ ਹੁੰਦਾ ਹੈ। ਕੱਚੇ ਅੰਬ 'ਚ ਵਿਟਾਮਿਨ ਅਤੇ ਖਣਿਜ ਹੁੰਦੇ ਹਨ ਜੋ ਸਰੀਰ ਨੂੰ ਕਈ ਬੀਮਾਰੀਆਂ ਤੋਂ ਦੂਰ ਰੱਖਦੀ ਹੈ।
4. ਲੀਵਰ
ਕੱਚੇ ਅੰਬ ਦਾ ਸੇਵਨ ਕਰਨ ਨਾਲ ਲੀਵਰ ਮਜ਼ਬੂਤ ਹੁੰਦਾ ਹੈ। ਜਿਨ੍ਹਾਂ ਲੋਕਾਂ ਨੂੰ ਲੀਵਰ ਦੀ ਬੀਮਾਰੀ ਹੈ ਉਨ੍ਹਾਂ ਨੂੰ ਕੱਚਾ ਅੰਬ ਜ਼ਰੂਰ ਖਾਣਾ ਚਾਹੀਦਾ ਹੈ।
5. ਭਾਰ ਘੱਟ ਹੋਣਾ
ਕੱਚਾ ਅੰਬ ਖਾਣ ਨਾਲ ਭਾਰ ਘੱਟ ਹੁੰਦਾ ਹੈ। ਇਸ 'ਚ ਫਾਈਵਰ ਵੀ ਭਰਪੂਰ ਮਾਤਰਾ 'ਚ ਹੁੰਦੇ ਹਨ। ਜੋ ਸਰੀਰ ਦੀ ਵਾਧੂ ਚਰਬੀ ਨੂੰ ਘਟਾਉਂਦਾ ਹੈ।
ਗਰਮੀਆਂ ਲਈ ਬੈਸਟ ਹੈ ਮਿਨਰਲ ਮੇਕਅੱਪ
NEXT STORY